ਪਹਾੜੀ ਰਾਜਾਂ ਵਿੱਚ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਨੇ ਮੈਦਾਨੀ ਇਲਾਕਿਆਂ ਵਿੱਚ ਠੰਢ ਵਧਾ ਦਿੱਤੀ ਹੈ। ਪੰਜਾਬ ਦੇ 13 ਜ਼ਿਲ੍ਹਿਆਂ ਵਿਚ ਵੀਰਵਾਰ ਨੂੰ ਕੋਲਡ ਡੇ ਦੀ ਸਥਿਤੀ ਦਰਜ ਕੀਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਦਿਨ ਦਾ ਤਾਪਮਾਨ 15 ਡਿਗਰੀ ਤੋਂ ਹੇਠਾਂ ਰਿਹਾ। ਹੱਢ ਚੀਰਵੀਂ ਠੰਡ ਨੇ ਲੋਕਾਂ ਦਾ ਘਰੋਂ ਨਿਕਲਣਾ ਔਖਾ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਗੁਰਦਾਸਪੁਰ, ਫਿਰੋਜ਼ਪੁਰ ਸਣੇ 13 ਜ਼ਿਲ੍ਹਿਆਂ ਵਿਚ ਦਿਨ ਦਾ ਤਾਪਮਾਨ 10 ਤੋਂ 16 ਡਿਗਰੀ ਦੇ ਵਿਚ ਰਿਕਾਰਡ ਕੀਤਾ ਗਿਆ।
ਅੰਮ੍ਰਿਤਸਰ ਵਿਚ ਦਿਨ ਦਾ ਤਾਪਮਾਨ 10.1 ਡਿਗਰੀ ਤੇ ਘੱਟੋ-ਘੱਟ ਤਾਪਮਾਨ 8.4 ਦਰਜ ਕੀਤਾ ਗਿਆ। ਦਿਨ ਤੇ ਰਾਤ ਦੇ ਤਾਪਮਾਨ ਵਿਚ ਸਿਰਫ 1.7 ਡਿਗਰੀ ਦਾ ਫਰਕ ਹੈ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਅਗਲੇ ਦੋ ਦਿਨ ਕੋਲਡ ਡੇ ਦੀ ਸਥਿਤੀ ਬਣ ਸਕਦੀ ਹੈ। ਇਸ ਸਥਿਤੀ ਵਿਚ ਦਿਨ ਦਾ ਤਾਪਮਾਨ 10 ਡਿਗਰੀ ਤੋਂ ਹੇਠਾਂ ਦਰਜ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਪ੍ਰਿੰਸੀਪਲਾਂ ਦੀ ਅੰਤਰਰਾਸ਼ਟਰੀ ਸਿਖਲਾਈ ਲਈ ਪੋਰਟਲ ਸ਼ੁਰੂ, 26 ਦਸੰਬਰ ਤੱਕ ਕਰੋ ਅਪਲਾਈ : ਮੰਤਰੀ ਬੈਂਸ
ਸੂਬੇ ਵਿਚ ਗੁਰਦਾਸਪੁਰ ਸਭ ਤੋਂ ਠੰਡਾ ਜ਼ਿਲ੍ਹਾ ਰਿਹਾ ਹੈ। ਇਥੇ ਘੱਟੋ ਘੱਟ ਤਾਪਮਾਨ 5.0ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਬਠਿੰਡਾ ਵਿਚ ਵਿਜ਼ੀਬਿਲਟੀ ਜ਼ੀਰੋ ਮੀਟਰ ਦਰਜ ਕੀਤੀ ਗਈ। ਅੰਮ੍ਰਿਤਸਰ ਵਿਚ 100 ਮੀਟਰ, ਲੁਧਿਆਣਾ ਵਿਚ 20 ਮੀਟਰ, ਪਟਿਆਲਾ ਵਿਚ 40 ਮੀਟਰ। ਇਸੇ ਤਰ੍ਹਾਂ ਹਰਿਆਣਾ ਦੇ ਹਿਸਾਰ ਵਿਚ 300 ਮੀਟਰ, ਅੰਬਾਲਾ ਵਿਚ 150 ਮੀਟਰ ਤੇ ਕਰਨਾਲ ਵਿਚ 50 ਤੋਂ 200 ਮੀਟਰ ਦੇ ਵਿਚ ਰਹੀ। ਗੁਰਦਾਸਪੁਰ ਤੋਂ ਇਲਾਵਾ ਪੰਜਾਬ ਦੇ ਅੰਮ੍ਰਿਤਸਰ ਵਿਚ ਘੱਟੋ-ਘੱਟ ਤਾਪਮਾਨ 8.4 ਡਿਗਰੀ, ਲੁਧਿਆਣਾ ਵਿਚ 8.0 ਡਿਗਰੀ, ਪਟਿਆਲਾ ਵਿਚ 8.2 ਡਿਗਰੀ, ਪਠਾਨਕੋਟ ਵਿਚ 8.5, ਬਠਿੰਡਾ ਵਿਚ 5.8 ਤੇ ਜਲੰਧਰ ਵਿਚ 8.6 ਡਿਗਰੀ ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: