ਪੰਜਾਬ ਕਾਂਗਰਸ ਵਿਚਲਾ ਘਮਾਸਾਨ ਵਧਦਾ ਜਾ ਰਿਹਾ ਹੈ। ਪਾਰਟੀ ਵਿਚਲੇ ਕਲੇਸ਼ ਨੂੰ ਖਤਮ ਕਰਨ ਲਈ ਕਾਂਗਰਸ ਹਾਈਕਮਾਨ ਵੱਲੋਂ 3 ਮੈਂਬਰੀ ਕਮੇਟੀ ਬਣਾਈ ਗਈ ਸੀ।
ਕਮੇਟੀ ਵਿੱਚ ਪੰਜਾਬ ਇੰਚਾਰਜ ਹਰੀਸ਼ ਰਾਵਤ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲੀਕਾਰਜੁਨ ਖੜਗੇ ਅਤੇ ਸਾਬਕਾ ਸੰਸਦ ਮੈਂਬਰ ਜੇਪੀ ਅਗਰਵਾਲ ਸ਼ਾਮਲ ਸਨ ਪਰ ਹੁਣੇ ਜਿਹੇ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਪਾਰਟੀ ਹਾਈਕਮਾਨ ਵੱਲੋਂ ਬਣਾਈ ਗਈ 3 ਮੈਂਬਰੀ ਕਮੇਟੀ ਨੇ 25 ਵਿਧਾਇਕਾਂ ਨੂੰ ਫੋਨ ਕਰਕੇ ਬੈਠਕ ਲਈ ਦਿੱਲੀ ਤਲਬ ਕੀਤਾ ਗਿਆ ਹੈ ਤੇ ਕੱਲ ਦਿੱਲੀ ਵਿਖੇ ਇਨ੍ਹਾਂ ਵਿਧਾਇਕਾਂ ਨਾਲ ਬੈਠਕ ਕੀਤੀ ਜਾਵੇਗੀ।
ਦੁਆਬਾ ਹਲਕੇ ਤੋਂ 6 ਵਿਧਾਇਕ, ਮਾਝਾ ਤੋਂ 6 ਤੇ 13 ਵਿਧਾਇਕ ਮਾਲਵਾ ਹਲਕੇ ਤੋਂ ਦਿੱਲੀ ਪੁੱਜ ਕੇ ਬੈਠਕ ਦਾ ਹਿੱਸਾ ਬਣਨਗੇ। ਖਾਸ ਗੱਲ ਇਹ ਹੈ ਕਿ ਇਸ ਵਿੱਚ ਸੁਖਜਿੰਦਰ ਸਿੰਘ ਰੰਧਾਵਾ, ਪ੍ਰਗਟ ਸਿੰਘ ਸਮੇਤ ਕਈ ਵੱਡੇ ਨਾਮ ਸ਼ਾਮਲ ਹਨ ਅਤੇ ਇਹ ਪਿਛਲੇ ਕਾਫੀ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ‘ਤੇ ਲਗਾਤਾਰ ਸਵਾਲ ਖੜ੍ਹੇ ਕਰ ਰਹੇ ਹਨ।
ਇਸ ਤੋਂ ਇਲਾਵਾ ਦੀਆਂ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਦੇ ਨਾਂ ‘ਤੇ ਲੜੀਆਂ ਜਾਣਗੀਆਂ ਜਾਂ ਨਹੀਂ ਇਸ ਨੂੰ ਲੈ ਕੇ ਮਦਨ ਲਾਲ ਜਲਾਪੁਰ ਨੇ ਕਿਹਾ ਕਿ ਇਸ ਦਾ ਫੈਸਲਾ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਕਰਨਗੇ। ਪੰਜਾਬ ਦੇ ਕਈ ਵਿਧਾਇਕ ਕੈਪਟਨ ਖਿਲਾਫ ਬਾਗੀ ਸੁਰ ਸੁਣਾ ਰਹੇ ਹਨ। ਕੈਪਟਨ ਬਨਾਮ ਸਿੱਧੂ ਕਰਕੇ ਪੰਜਾਬ ਕਾਂਗਰਸ ਅੰਦਰਲਾ ਕਲੇਸ਼ ਵਧਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਦਾਖਲੇ ਲਈ ਸਕੂਲ ਲੀਵਿੰਗ ਸਰਟੀਫਿਕੇਟ ਲੈਣਾ ਜ਼ਰੂਰੀ, ਹਾਈਕੋਰਟ ਨੇ PSEB ਦੇ ਫੈਸਲੇ ‘ਤੇ ਲਾਈ ਰੋਕ