ਭਾਰਤੀ ਟੀਮ ਦੇ ਖਿਡਾਰੀ ਰਿਸ਼ਭ ਪੰਤ ਦੀ ਕਾਰ ਦਾ ਦਿੱਲੀ ਤੋਂ ਘਰ ਪਰਤਦੇ ਸਮੇਂ ਐਕਸੀਡੈਂਟ ਹੋ ਗਿਆ। ਰੁੜਕੀ ਦੇ ਨਾਰਸਨ ਬਾਰਡਰ ‘ਤੇ ਹੰਮਦਪੁਰ ਝਾਲ ਦੇ ਨੇੜੇ ਮੋੜ ‘ਤੇ ਉਨ੍ਹਾਂ ਦੀ ਕਾਰ ਦਾ ਐਕਸੀਡੈਂਟ ਹੋ ਗਿਆ। ਰਿਸ਼ਭ ਨੂੰ ਦਿੱਲੀ ਰੈਫਰ ਕੀਤਾ ਗਿਆ। ਉਥੇ ਉਨ੍ਹਾਂ ਦੀ ਪਲਾਸਟਿਕ ਸਰਜਰੀ ਕੀਤੀ ਜਾਵੇਗੀ।
ਡਾਕਟਰਾਂ ਮੁਤਾਬਕ ਰਿਸ਼ਭ ਪੰਤ ਦੇ ਮੱਥੇ ਤੇ ਪੈਰ ਵਿਚ ਸੱਟ ਲੱਗੀ ਹੈ। ਸੂਚਨਾ ਮਿਲਣ ਤੋਂ ਬਾਅਦ ਡੀਹਾਟ ਦੇ ਐਸਪੀ ਸਵਪਨਾ ਕਿਸ਼ੋਰ ਸਿੰਘ ਮੌਕੇ ‘ਤੇ ਪਹੁੰਚ ਗਏ ਹਨ। ਸਕਸ਼ਮ ਹਸਪਤਾਲ ਦੇ ਚੇਅਰਮੈਨ ਡਾਕਟਰ ਸੁਸ਼ੀਲ ਨਾਗਰ ਨੇ ਦੱਸਿਆ ਕਿ ਫਿਲਹਾਲ ਰਿਸ਼ਭ ਪੰਤ ਦੀ ਹਾਲਤ ਸਥਿਰ ਹੈ, ਉਨ੍ਹਾਂ ਨੂੰ ਰੁੜਕੀ ਤੋਂ ਦਿੱਲੀ ਰੈਫਰ ਕੀਤਾ ਜਾ ਰਿਹਾ ਹੈ। ਉੱਥੇ ਉਸ ਦੀ ਪਲਾਸਟਿਕ ਸਰਜਰੀ ਕੀਤੀ ਜਾਵੇਗੀ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਰਿਸ਼ਭ ਦੀ ਕਾਰ ਰੇਲਿੰਗ ਨਾਲ ਜਾ ਟਕਰਾਈ ਜਿਸ ਦੇ ਬਾਅਦ ਕਾਰ ਵਿਚ ਅੱਗ ਲੱਗ ਗਈ। ਬਹੁਤ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ ਗਿਆ ਸੀ। ਗੰਭੀਰ ਤੌਰ ਤੋਂ ਜ਼ਖਮੀ ਰਿਸ਼ਭ ਪੰਤ ਨੂੰ ਦਿੱਲੀ ਰੋਡ ਸਥਿਤ ਸਕਸ਼ਮ ਹਸਪਤਾਲ ਵਿਚ ਭਰਤੀ ਕਰਾਇਆ ਗਿਆ।
ਅੱਜ ਸਵੇਰੇ ਕ੍ਰਿਕਟਰ ਰਿਸ਼ਭ ਪੰਤ ਕਾਰ ਤੋਂ ਸਵਾਰ ਹੋ ਕੇ ਦਿੱਲੀ ਤੋਂ ਰੁੜਕੀ ਵੱਲ ਆ ਰਹੇ ਹਨ। ਰੁੜਕੀ ਵਿਚ ਰਿਸ਼ਭ ਪੰਤ ਦਾ ਘਰ ਹੈ। ਜਦੋਂ ਉਨ੍ਹਾਂ ਦ ਕਾਰ ਨਾਰਸਨ ਕਸਬੇ ਕੋਲ ਪਹੁੰਚੀ ਤਾਂ ਕਾਰ ਬੇਕਾਬੂ ਹੋ ਕੇ ਰੇਲਿੰਗ ਤੇ ਖੰਭਿਆਂ ਨੂੰ ਤੋੜਦੀ ਹੋਈ ਪਲਟ ਗਈ। ਇਸ ਤੋਂ ਬਾਅਦ ਉਨ੍ਹਾਂ ਦੀ ਕਾਰ ਵਿਚ ਅੱਗ ਲੱਗ ਗਈ। ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਉਨ੍ਹਾਂ ਨੇ ਤੁਰੰਤ ਆ ਕੇ ਅੱਗ ‘ਤੇ ਕਾਬੂ ਪਾਇਆ। ਕਿਸੇ ਤਰ੍ਹਾਂ ਕ੍ਰਿਕਟਰ ਰਿਸ਼ਭ ਪੰਤ ਨੂੰ ਦਿੱਲੀ ਰੋਡ ਸਥਿਤ ਸਕਸ਼ਮ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਇਥੋਂ ਉੁਨ੍ਹਾਂ ਨੂੰ ਦਿੱਲੀ ਰੈਫਰ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: