ਦਿੱਲੀ ਲਾਲ ਕਿਲਾ ਧਮਾਕੇ ਦੇ ਮੁੱਖ ਦੋਸ਼ੀ ਡਾ. ਉਮਰ ਉਨ ਨਬੀ ਦਾ DNA ਮੈਚ ਹੋ ਗਿਆ ਹੈ। ਜਾਂਚ ਟੀਮਾਂ ਨੂੰ ਕਾਰ ਵਿਚੋਂ ਉਮਰ ਦੇ ਦੰਦ, ਹੱਡੀਆਂ, ਖੂਨ ਲੱਗੇ ਕੱਪੜੇ ਦੇ ਟੁਕੜੇ ਤੇ ਪੈਰ ਦਾ ਹਿੱਸਾ ਮਿਲਿਆ ਸੀ, ਜੋ ਸਟੀਅਰਿੰਗ ਵ੍ਹੀਲ ਅਤੇ ਐਕਸੀਲੇਟਰ ਦੇ ਵਿਚ ਫਸਿਆ ਸੀ। ਇਹ ਸਾਰੇ ਸੈਂਪਲ ਉਮਰ ਦੀ ਮਾਂ ਤੇ ਭਰਾ ਦੇ DNA ਨਾਲ ਮੈਚ ਹੋ ਗਏ ਹਨ।
ਦੂਜੇ ਪਾਸੇ ਦੇਰ ਰਾਤ ਬਲਾਸਟ ਦਾ ਸਭ ਤੋਂ ਕਲੋਜ਼ ਸੀਸੀਟੀਵੀ ਫੁਜੇਟ ਸਾਹਮਣੇ ਆਇਆ ਹੈ। 10 ਸੈਕੰਡ ਦੇ ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਲਾਲ ਕਿਲਾ ਮੈਟ੍ਰੋ ਸਟੇਸ਼ਨ ਦੇ ਸਿਗਨਲ ‘ਤੇ 20 ਤੋਂ ਵੱਧ ਗੱਡੀਆਂ ਖੜ੍ਹੀਆਂ ਹਨ। ਸ਼ਾਮ ਲਗਭਗ 6.51 ਵਜੇ ਸਿਗਨਲ ਗ੍ਰੀਨ ਹੋਇਆ ਜਿਵੇਂ ਹੀ ਗੱਡੀਆਂ ਅੱਗੇ ਵਧੀਆਂ i20 ਕਾਰ ਵਿਚ ਧਮਾਕਾ ਹੋ ਗਿਆ। ਜ਼ੋਰਦਾਰ ਧਮਾਕੇ ਤੋਂ ਅੱਗ ਦੀਆਂ ਲਪਟਾਂ ਉਠੀਆਂ। ਆਸ-ਪਾਸ ਦੀਆਂ ਜ਼ਿਆਦਾਤਰ ਗੱਡੀਆਂ ਦੇ ਪਰਖੱਚੇ ਉਡ ਗਏ।
ਦੂਜੇ ਪਾਸੇ ਕੇਂਦਰ ਸਰਕਾਰ ਨੇ ਦਿੱਲੀ ਧਮਾਕੇ ਨੂੰ ਅੱਤਵਾਦੀ ਹਮਲਾ ਦੱਸਿਆ ਹੈ। ਬੀਤੇ ਦਿਨੀਂ ਹੋਈ ਕੈਬਨਿਟ ਮੀਟਿੰਗ ਵਿਚ ਇਹ ਵੱਡਾ ਫੈਸਲਾ ਲਿਆ ਗਿਆ ਦਿੱਲੀ ਧਮਾਕੇ ਵਿਚ ਪੁਲਿਸ ਨੂੰ ਇਕ ਲਾਲ ਈਕੋ ਸਪੋਰਟਸ ਕਾਰ ਦੇ ਸ਼ਾਮਲ ਹੋਣ ਦੀ ਵੀ ਜਾਣਕਾਰੀ ਮਿਲੀ ਸੀ। ਲਗਭਗ 10 ਘੰਟੇ ਦੀ ਜਾਂਚ ਦੇ ਬਾਅਦ ਇਹ ਕਾਰ ਹਰਿਆਣਾ ਦੇ ਖੰਦਾਵਲੀ ਪਿੰਡ ਵਿਚ ਲਾਵਾਰਿਸ ਮਿਲੀ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਦਿੱਲੀ ਧ.ਮਾ/ਕੇ ਨੂੰ ਐਲਾਨਿਆ ਅੱ.ਤ./ਵਾ./ਦੀ ਹ.ਮ/ਲਾ, ਕੇਂਦਰੀ ਕੈਬਨਿਟ ਦੀ ਮੀਟਿੰਗ ‘ਚ ਵੱਡਾ ਫੈਸਲਾ
ਕਾਰ ਦਾ ਰਜਿਸਟ੍ਰੇਸ਼ਨ ਧਮਾਕੇ ਦੇ ਮੁੱਖ ਦੋਸ਼ੀ ਡਾ. ਉਮਰ ਨਬੀ ਦੇ ਨਾਂ ‘ਤੇ ਹੈ। ਫਿਲਹਾਲ ਫੋਰੈਂਸਿਕ ਤੇ NSG ਟੀਮਾਂ ਕਾਰ ਦੀ ਜਾਂਚ ਕਰ ਰਹੀਆਂ ਹਨ। 10 ਨਵੰਬਰ ਨੂੰ ਲਾਲ ਕਿਲਾ ਮੈਟ੍ਰੋ ਸਟੇਸ਼ਨ ਕੋਲ ਹੋਏ ਧਮਾਕੇ ਵਿਚ 12 ਲੋਕ ਮਾਰੇ ਗਏ ਸਨ ਦੋਂ ਕਿ 25 ਤੋਂ ਜ਼ਿਆਦਾ ਜ਼ਖਮੀ ਹੋਏ ਸਨ। ਜ਼ਖਮੀਆਂ ਦਾ ਇਲਾਜ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
























