ਰੂਸ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਹੈ। ਯੂਕਰੇਨ ਨੇ ਬੀਤੀ ਰਾਤ ਕ੍ਰੇਮਲਿਨ ‘ਤੇ ਡ੍ਰੋਨ ਹਮਲਾ ਕੀਤਾ। ਇਸ ਦਾ ਮਕਸਦ ਰਾਸ਼ਟਰਪਤੀ ਪੁਤਿਨ ਦੀ ਹੱਤਿਆ ਕਰਨਾ ਸੀ। ਮਾਸਕੋ ਦੇ ਨਿਵਾਸੀਆਂ ਨੇ ਵੀ ਸਥਾਨਕ ਸਮੇਂ ਮੁਤਾਬਕ ਦੁਪਹਿਰ 2 ਵਜੇ ਦੇ ਬਾਅਦ ਕ੍ਰੇਮਲਿਨ ਦੀਆਂ ਦੀਵਾਰਾਂ ਦੇ ਪਿੱਛੇ ਧਮਾਕਿਆਂ ਦੀ ਆਵਾਜ਼ ਸੁਣੀ ਸੀ। ਇਸ ਦੇ ਬਾਅਦ ਕ੍ਰੇਮਲਿਨ ਦੇ ਉਪਰ ਆਸਮਾਨ ਵਿਚ ਧੂੰਆਂ ਉਠਦਾ ਦਿਖਾਈ ਦਿੱਤਾ। ਹਮਲੇ ਵਿਚ ਯੂਕਰੇਨ ਦੇ ਹੱਥ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ।
ਰੂਸੀ ਸਮਾਚਾਰ ਏਜੰਸੀ ਮੁਤਾਬਕ ਕ੍ਰੇਮਲਿਨ ਨੇ ਧਮਕੀ ਦਿੱਤੀ ਹੈ ਕਿ ਰੂਸ ਜਿਥੇ ਤੇ ਜਦੋਂ ਸਹੀ ਸਮਝੇ, ਜਵਾਬੀ ਕਾਰਵਾਈ ਕਰਨ ਦਾ ਅਧਿਕਾਰ ਸੁਰੱਖਿਅਤ ਰੱਖਦਾ ਹੈ। ਕ੍ਰੇਮਲਿਨ ਨੇ ਇਸ ਘਟਨਾ ਨੂੰ ਪਹਿਲਾਂ ਤੋਂ ਨਿਯੋਜਿਤ ਅੱਤਵਾਦੀ ਹਮਲਾ ਤੇ ਰੂਸ ਦੇ ਰਾਸ਼ਟਰਪਤੀ ਦੀ ਹੱਤਿਆ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਰੂਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਕਰੇਨ ਨੇ ਦੋ ਡ੍ਰੋਨ ਜ਼ਰੀਏ ਕ੍ਰੇਮਲਿਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਦੋਵੇਂ ਡ੍ਰੋਨਾਂ ਨੂੰ ਮਾਰ ਦਿੱਤਾ ਗਿਆ ਹੈ। ਹਮਲੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ-‘ਉਹ ਸਾਨੂੰ ਹਰਾ ਨਹੀਂ ਸਕਦੇ, ਇਸ ਲਈ ਗਾਲ੍ਹਾਂ ਕੱਢਦੇ ਹਨ’
ਕ੍ਰੇਮਲਿਨ ਦੇ ਬੁਲਾਰੇ ਦਿਮਿਤਰੀ ਪੇਸਕੋਵ ਨੇ ਕਿਹਾ ਕਿ ਡ੍ਰੋਨ ਹਮਲੇ ਸਮੇਂ ਰਾਸ਼ਟਰਪਤੀ ਪੁਤਿਨ ਕ੍ਰੇਮਲਿਨ ਵਿਚ ਮੌਜੂਦ ਨਹੀਂ ਸੀ। ਇਸ ਡ੍ਰੋਨ ਹਮਲੇ ਨਾਲ ਪੁਤਿਨ ਦੇ ਕੰਮਕਾਜ ‘ਤੇ ਕੋਈ ਅਸਰ ਨਹੀਂ ਪਿਆ ਹੈ। ਇਸ ਡ੍ਰੋਨ ਹਮਲੇ ਦੀ ਕੋਸ਼ਿਸ਼ ਵਿਕਟ੍ਰੀ ਡੇ ਦੀ ਪਹਿਲੀ ਸ਼ਾਮ ‘ਤੇ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -: