ਸਾਬਕਾ ਵਿਧਾਇਕ ਤੇ ਫਾਜ਼ਿਲਕਾ ਤੋਂ ਭਾਜਪਾ ਆਗੂ ਸੁਰਜੀਤ ਜਿਆਣੀ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਤੋਂ ਭਾਰਤ ਵੱਲ ਨੂੰ ਆ ਰਹੇ ਨਸ਼ਿਆਂ ਨੂੰ ਰੋਕਣਾ ਹੈ ਤਾਂ ਇਸ ਦਾ ਇਕੋ ਇੱਕ ਹੱਲ ਹੈ ਕਿ ਪੰਜਾਬ ਵਿਚ ਅਫੀਮ ਤੇ ਪੋਸਤ ਦੀ ਖੇਤੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਸ ਲਈ ਸੂਬਾ ਸਰਕਾਰ ਨੂੰ ਸਰਕਾਰੀ ਜ਼ਮੀਨਾਂ ‘ਤੇ ਅਫੀਮ ਪੋਸਤ ਦੀ ਖੇਤੀ ਕਰਨ ਲਈ ਲੋਕਾਂ ਨੂੰ ਲਾਇਸੈਂਸ ਜਾਰੀ ਕੀਤੇ ਜਾਣੇ ਚਾਹੀਦੇ ਹਨ ।
ਨਸ਼ਿਆਂ ਦੇ ਮੁੱਦੇ ‘ਤੇ ਹੋਰ ਬੋਲਦਿਆਂ ਸੁਰਜੀਤ ਜਿਆਣੀ ਨੇ ਕਿਹਾ ਕਿ ਪੰਜਾਬ ਵਿਚ ਇਸ ਤਰ੍ਹਾਂ ਹੀ ਨਸ਼ਿਆਂ ਦਾ ਸਫਾਇਆ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੋਸਤ ਅਫੀਮ ਖਾਨ ਵਾਲੇ ਲੋਕ 100 ਸਾਲ ਤੱਕ ਨਹੀਂ ਮਰਦੇ ਅਤੇ ਨਾ ਹੀ ਪੋਸਤ ਅਫੀਮ ਖਾਣ ਵਾਲਾ ਚੋਰੀ ਜਾਂ ਡਾਕਾ ਮਾਰਦਾ ਹੈ।
ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਡੀ ਕੰਬੋਜ ਨੇ ਭਾਜਪਾ ਆਗੂ ਸੁਰਜੀਤ ਜਿਆਣੀ ਦੇ ਇਸ ਵਿਵਾਦਿਤ ਬਿਆਨ ‘ਤੇ ਪਲਟਫਾਰਮ ਕੀਤਾ ਹੈ ਤੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਨਸ਼ੇ ਵਿਚ ਡੋਬਿਆ ਅੱਜ ੳਹ ਨਸ਼ੇ ਤੋਂ ਬਚਾਅ ਕਰਨ ਦੀਆਂ ਸਲਾਹਾਂ ਦੇ ਰਹੇ ਹਨ।
ਇਹ ਵੀ ਪੜ੍ਹੋ : ‘ਕੇਂਦਰ ਕਿਸਾਨ ਅੰਦੋਲਨ ਦੌਰਾਨ ਦਰਜ 86 ਕੇਸ ਵਾਪਸ ਲੈਣ ‘ਤੇ ਹੋਈ ਸਹਿਮਤ’ : ਨਰਿੰਦਰ ਤੋਮਰ
ਫਾਜ਼ਿਲਕਾ ਤੋਂ ਆਪ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਸੁਰਜੀਤ ਜਿਆਣੀ ਨੂੰ ਸਲਾਹ ਦਿੱਤੀ ਹੈ ਕਿ ਉਹ ਅਜਿਹੇ ਸੁਝਾਅ ਦੇਣ ਦੀ ਬਜਾਏ ਇਸ ਤਰ੍ਹਾਂ ਦੇ ਉਪਕਰਨ ਲਿਆਉਣ ਦੀ ਕੋਸ਼ਿਸ਼ ਕਰਨ ਜਿਸ ਨਾਲ ਭਾਰਤ ਵਿਚ ਡ੍ਰੋਨ ਦਾਖਲ ਨਾ ਹੋ ਸਕਣ ਤੇ ਜੇਕਰ ਡ੍ਰੋਨ ਭਾਰਤੀ ਸਰਹੱਦ ਅੰਦਰ ਦਾਖਲ ਹੋ ਜਾਂਦਾ ਵੀ ਹੈ ਤਾਂ ਉਸ ਨੂੰ ਉਥੇ ਹੀ ਖਤਮ ਕੀਤਾ ਜਾ ਸਕੇ ਕਿਉਂਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ।
ਵੀਡੀਓ ਲਈ ਕਲਿੱਕ ਕਰੋ -: