ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਅਤੇ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਮਾਲਕ ਏਲਨ ਮਸਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਪੂਰੀ ਦੁਨੀਆ ਵਿਚ ਸਿਰਫ 195 ਲੋਕ ਹਨ ਜਿਨ੍ਹਾਂ ਨੂੰ ਏਲਨ ਮਸਕ ਫਾਲੋ ਕਰਦੇ ਹਨ। ਇਸ ਗੱਲ ਦੀ ਜਾਣਕਾਰੀ ਖੁਦ ਏਲਨ ਮਸਕ ਨੇ ਟਵੀਟ ਕਰਕੇ ਦਿੱਤੀ। ਪੀਐੱਮ ਮੋਦੀ ਦੇ ਟਵਿੱਟਰ ‘ਤੇ ਫਾਲੋਅਰਸ ਦੀ ਗਿਣਤੀ 87 ਮਿਲੀਅਨ ਤੋਂ ਵੀ ਜ਼ਿਆਦਾ ਹੈ।
ਪੀਐੱਮ ਮੋਦੀ ਇਸ ਸੋਸ਼ਲ ਸਾਈਟ ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਨੇਤਾਵਾਂ ਵਿਚੋਂ ਇਕ ਹਨ। ਹੁਣੇ ਜਿਹੇ ਏਲਨ ਮਸਕ ਦੇ ਹੁਣ ਸਭ ਤੋਂ ਵੱਧ ਫਾਲੋਅਰਸ ਦੀ ਖਬਰ ਸਾਹਮਣੇ ਆਈ ਸੀ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਨੇ ਇਹ ਕਾਮਯਾਬੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਗਾਇਕ ਜਸਟਿਨ ਬੀਬਰ ਵਰਗੇ ਦਿੱਗਜ਼ਾਂ ਨੂੰ ਪਿੱਛੇ ਛੱਡ ਕੇ ਹਾਸਲ ਕੀਤੀ ਹੈ। ਹੁਣ ਟਵਿੱਟਰ ‘ਤੇ ਏਲਨ ਮਸਕ ਕੋਲ 13.3 ਕਰੋੜ ਤੋਂ ਵੱਧ ਫਾਲੋਅਰਸ ਹੋ ਚੁੱਕੇ ਹਨ। ਬਰਾਕ ਓਬਾਮਾ 2020 ਤੋਂ ਟਵਿੱਟਰ ‘ਤੇ ਸਭ ਤੋਂ ਵੱਧ ਫਾਲੋਅਰਸ ਦੀ ਲਿਸਟ ਵਿਚ ਟੌਪ ‘ਤੇ ਸਨ।
ਇਹ ਵੀ ਪੜ੍ਹੋ : ਪੰਜਾਬ ਦੇ AG ਵਿਨੋਦ ਘਈ ਨੇ ਦਿੱਤਾ ਅਸਤੀਫਾ, ਅਕਸ਼ੇ ਭਾਨ ਨੂੰ ਮਿਲ ਸਕਦੀ ਹੈ ਜ਼ਿੰਮੇਵਾਰੀ
ਟਵਿੱਟਰ ‘ਤੇ ਲਗਭਗ 450 ਮਿਲੀਅਨ ਮੰਥਲੀ ਐਕਟਿਵ ਯੂਜਰਸ ਹਨ। ਦੂਜੇ ਪਾਸੇ 133 ਮਿਲੀਅਨ ਯੂਜਰਸ ਏਲਨ ਮਸਕ ਨੂੰ ਫਾਲੋ ਕਰ ਰਹੇ ਹਨ ਮਤਲਬ ਲਗਭਗ ਕੁੱਲ ਐਕਟਿਵ ਯੂਜਰਸ ਵਿਚੋਂ 30 ਫੀਸਦੀ ਲੋਕ ਟਵਿੱਟਰ ਦੇ ਮਾਲਕ ਨੂੰ ਫਾਲੋ ਕਰ ਰਹੇ ਹਨ। ਏਲਨ ਮਸਕ ਨੇ ਅਕਤੂਬਰ 2022 ਵਿਚ ਟਵਿੱਟਰ ਨੂੰ 44 ਅਰਬ ਡਾਲਰ ਵਿਚ ਖਰੀਦਿਆ ਸੀ ਉਦੋਂ ਇਨ੍ਹਾਂ ਕੋਲ 110 ਮਿਲੀਅਨ ਯੂਜਰਸ ਸਨ ਅਤੇ ਇਹ ਬਰਾਕ ਓਬਾਮਾ ਐਂਡ ਜਸਟਿਨ ਬੀਬਰ ਦੇ ਬਾਅਦ ਤੀਜੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਸ਼ਖਸ ਸਨ। ਹਾਲਾਂਕਿ ਸਿਰਫ 5 ਮਹੀਨੇ ਦੌਰਾਨ ਇਨ੍ਹਾਂ ਦੇ ਫਾਲੋਅਰਸ ਵਿਚ ਵਾਧਾ ਹੋਇਆ ਹੈ ਤੇ ਇਹ 133 ਮਿਲੀਅਨ ਤੋਂ ਵੱਧ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: