ਸੜਕਾਂ ‘ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ। ਪੁਲਿਸ ਨੇ ਅਜਿਹੇ ਲੋਕਾਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ। ਇਸ ਲਈ 2200 ਐਲਕੋਮੀਟਰ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਛੋਟੇ ਥਾਣਿਆਂ ਨੂੰ ਦੋ ਤੇ ਵੱਡੇ ਥਾਣਿਆਂ ਨੂੰ 5 ਐਲਕੋਮੀਟਰ ਮੁਹੱਈਆ ਕਰਵਾਏ ਜਾਣਗੇ।
ਨਵੇਂ ਸਾਲ ਵਿਚ ਪੁਲਿਸ ਨੂੰ ਇਨ੍ਹਾਂ ਦੀ ਡਲਿਵਰੀ ਮਿਲ ਜਾਵੇਗੀ। ਇਸ ਦਾ ਉਦੇਸ਼ ਸੜਕ ਹਾਦਸਿਆਂ ਤੇ ਲੜਾਈ ਝਗੜਿਆਂ ਨੂੰ ਰੋਕਣਾ ਹੈ। ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਐਲਕੋਮੀਟਰ ਥਾਣਿਆਂ ਨੂੰ ਲੋੜ ਦੇ ਹਿਸਾਬ ਨਾਲ ਮੁਹੱਈਆ ਕਰਵਾਏ ਜਾਣਗੇ। ਸੜਕਾਂ ‘ਤੇ ਕਿਸੇ ਨੂੰ ਵੀ ਟ੍ਰੈਫਿਕ ਨਿਯਮ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉੁਨ੍ਹਾਂ ਨੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ।
ਸ਼ਰਾਬ ਪੀਕੇ ਗੱਡੀ ਚਲਾਉਣ ਦਾ ਚਲਨ ਕਾਫੀ ਜ਼ਿਆਦਾ ਹੈ। ਇਸ ਵਜ੍ਹਾ ਨਾਲ ਸੜਕ ਹਾਦਸੇ ਵੀ ਵਧ ਹੁੰਦੇ ਹਨ। ਇੰਨਾ ਹੀ ਨਹੀਂ ਰੋਜ਼ਾਨਾ ਸੂਬੇ ਵਿਚ 13 ਲੋਕ ਸੜਕ ਹਾਦਸਿਆਂ ਵਿਚ ਆਪਣੀ ਜਾਨ ਗੁਆ ਦਿੰਦੇ ਹਨ। ਇਸ ਦੀ ਇਕ ਵਜ੍ਹਾ ਸ਼ਰਾਬ ਵੀ ਹੈ। ਹੁਣ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਨਾਲ ਹੀ ਵਿਆਹ ਦਾ ਸੀਜ਼ਨ ਵੀ ਸ਼ੁਰੂ ਹੋਣ ਵਾਲਾ ਹੈ।
ਗ੍ਰਹਿ ਵਿਭਾਗ ਨੇ ਕੁਝ ਸਮਾਂ ਪਹਿਲਾਂ ਸਾਰੇ ਜ਼ਿਲ੍ਹਿਆਂ ਵਿਚ ਮੈਰਿਜ ਪੈਲੇਸਾਂ ਦੇ ਕੋਲ ਡਰੰਕ ਐਂਡ ਡਰਾਈਵ ਦੇ ਸਪੈਸ਼ਲ ਨਾਕੇ ਲਗਾਉਣ ਦਾ ਹੁਕਮ ਦਿੱਤਾ ਸੀ। ਇਸ ਦੇ ਨਤੀਜੇ ਕਾਫੀ ਪਾਜੀਟਿਵ ਰਹੇ। ਹੁਣ ਸੂਬੇ ਦੇ 400 ਥਾਣਿਆਂ ਲਈ ਸਪੈਸ਼ਲ ਪਲਾਨ ਬਣਾਇਆ ਹੈ। ਥਾਣਿਆਂ ਅਧੀਨ ਆਉਣ ਵਾਲੇ ਏਰੀਏ ਦੇ ਹਿਸਾਬ ਨਾਲ ਐਲਕੋਮੀਟਰ ਦੀ ਖਰੀਦ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ‘ਬਿਨਾਂ ਮਨਜੂਰੀ ਬੋਰਵੈੱਲ ਪੁੱਟਣ ਜਾਂ ਡੂੰਘੇ ਕਰਨ ’ਤੇ ਰੋਕ, ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਲਾਜ਼ਮੀ’ : ਡੀਸੀ ਕਪੂਰਥਲਾ
ਪੰਜਾਬ ਵਿਚ ਡਰੰਕ ਐਂਡ ਡਰਾਈਵ ਦੇ ਨਾਕੇ ਪਹਿਲਾਂ ਹੀ ਵੱਡੀ ਸ਼ਹਿਰਾਂ ਵਿਚ ਲਗਾਏ ਜਾਂਦੇ ਸਨ। ਇਨ੍ਹਾਂ ਵਿਚ ਮੋਹਾਲੀ ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਸ਼ਾਮਲ ਹੈ। ਕੋਰੋਨਾ ਦੀ ਦਸਤਕ ਦੇ ਬਾਅਦ ਇਸ ਨੂੰ ਟਾਲ ਦਿੱਤਾ ਗਿਆ ਸੀ। ਉਸ ਸਮੇਂ ਪੁਲਿਸ ਕੋਲ ਐਲਕੋਮੀਟਰ ਦੀ ਗਿਣਤੀ ਵੀ ਘੱਟ ਸੀ। ਪੂਰੇ ਜ਼ਿਲ੍ਹੇ ਵਿਚ ਚਾਰ ਤੋਂ ਛੇ ਐਲਕੋਮੀਟਰ ਹੀ ਹੁੰਦੇ ਸਨ ਪਰ ਹੁਣ ਹਰੇਕ ਥਾਣੇ ਕੋਲ 2 ਤੋਂ 4 ਐਲਕੋਮੀਟਰ ਹੋਣਗੇ। ਪੁਲਿਸ ਨੂੰ ਚੰਗੇ ਨਤੀਜੇ ਆਉਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -: