ਸਾਬਕਾ ਲੋਕ ਸਭਾ ਸਪੀਕਰ ਚਰਨਜੀਤ ਅਟਵਾਲ ਦੇ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਉਹ ਵਾਲ-ਵਾਲ ਬਚ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਗੱਡੀ ਦੇ ਸਾਹਮਣੇ ਇਕ ਬਾਈਕ ਚਾਲਕ ਦੇ ਆ ਜਾਣ ਨਾਲ ਇਹ ਹਾਦਸਾ ਵਾਪਰਿਆ।
ਹਾਦਸੇ ਵਿਚ ਉਨ੍ਹਾਂ ਦੀ ਇਨੋਵਾ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਬੀਤੀ ਦੇਰ ਸ਼ਾਮ 6.30 ਵਜੇ ਸਾਬਕਾ ਲੋਕ ਸਭਾ ਸਪੀਕਰ ਚਰਨਜੀਤ ਅਟਵਾਲ ਨਵਾਂਸ਼ਹਿਰ ਦੇ ਕੋਲ ਆਪਣੇ ਫਾਰਮ ਹਾਊਸ ਤੋਂ ਲੁਧਿਆਣਾ ਆਪਣੇ ਘਰ ਪਰਤ ਰਹੇ ਸਨ ਜਿਵੇਂ ਹੀ ਉਨ੍ਹਾਂ ਦੀ ਗੱਡੀ ਫਿਲੌਰ ਨੇੜੇ ਗੜ੍ਹਾ ਰੋਡ ਕੋਲ ਪਹੁੰਚੀ ਤਾਂ ਦੂਜੇ ਪਾਸਿਓਂ ਬਾਈਕ ਚਾਲਕ ਅਚਾਨਕ ਉਨ੍ਹਾਂ ਦੇ ਅੱਗੇ ਆ ਗਿਆ। ਕਿਸਮਤ ਨਾਲ ਕਿਸੇ ਦੇ ਵੀ ਗੰਭੀਰ ਸੱਟ ਨਹੀਂ ਲੱਗੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਫਿਲੌਰ ਪੁਲਿਸ ਦੇ ਥਾਣਾ ਇੰਚਾਰਜ ਵਿਜੇ ਕੁਮਾਰ ਮੌਕੇ ‘ਤੇ ਪਹੁੰਚੇ। ਇਸ ਦੌਰਾਨ ਸਾਬਕਾ ਸਪੀਕਰ ਅਟਵਾਲ ਨੇ ਪੁਲਿਸ ਨੂ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਨੁਕਸਾਨੀ ਹੋਈ ਗੱਡੀ ਨੂੰ ਸੜਕ ਦੇ ਇਕ ਪਾਸੇ ਪਾਰਕ ਕਰ ਦਿੱਤਾ ਤੇ ਅਟਵਾਲ ਮੌਕੇ ‘ਤੇ ਇਕ ਹੋਰ ਕਾਰ ਮੰਗਵਾ ਕੇ ਆਪਣੇ ਘਰ ਲੁਧਿਆਣਾ ਲਈ ਰਵਾਨਾ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: