ਬੈਂਗਲੁਰੂ ‘ਚ ਇਕ ਟੈਕਨੀਸ਼ੀਅਨ ਨੇ ਆਪਣੀ 2 ਸਾਲ ਦੀ ਧੀ ਦਾ ਕਤਲ ਕਰ ਦਿੱਤਾ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਕੋਲ ਬੱਚੇ ਨੂੰ ਦੁੱਧ ਪਿਲਾਉਣ ਲਈ ਪੈਸੇ ਨਹੀਂ ਸਨ। ਲੜਕੀ ਦੀ ਜਾਨ ਲੈਣ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਚ ਗਿਆ।
ਦੱਸ ਦੇਈਏ ਕਿ ਇਹ ਘਟਨਾ 15 ਨਵੰਬਰ ਦੀ ਹੈ। ਲੜਕੀ ਦੀ ਲਾਸ਼ 16 ਨਵੰਬਰ ਨੂੰ ਕੋਲਾਰ ਦੇ ਕੇਨਾਦਤੀ ਪਿੰਡ ਦੀ ਝੀਲ ‘ਚੋਂ ਮਿਲੀ ਸੀ। ਇਹ ਦੇਖ ਕੇ ਪਿੰਡ ਦੇ ਲੋਕਾਂ ਨੇ ਕੋਲਾਰ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਇਸ ਝੀਲ ਦੇ ਕੰਢੇ ਤੋਂ ਇੱਕ ਨੀਲੇ ਰੰਗ ਦੀ ਕਾਰ ਵੀ ਬਰਾਮਦ ਕੀਤੀ ਹੈ। ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਪਿਤਾ ਦੀ ਭਾਲ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਦੋਸ਼ੀ ਪਿਤਾ ਨੂੰ 16 ਨਵੰਬਰ ਨੂੰ ਬੇਂਗਲੁਰੂ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਮੁਲਜ਼ਮ ਦੀ ਪਛਾਣ 45 ਸਾਲਾ ਰਾਹੁਲ ਪਰਮਾਰ ਵਜੋਂ ਹੋਈ ਹੈ। ਉਹ ਗੁਜਰਾਤ ਦਾ ਰਹਿਣ ਵਾਲਾ ਹੈ ਅਤੇ 2 ਸਾਲ ਪਹਿਲਾਂ ਆਪਣੀ ਪਤਨੀ ਭਵਿਆ ਨਾਲ ਬੰਗਲੌਰ ਸ਼ਿਫਟ ਹੋਇਆ ਸੀ। ਉਹ 15 ਨਵੰਬਰ ਤੋਂ ਆਪਣੀ ਧੀ ਸਮੇਤ ਲਾਪਤਾ ਸੀ, ਜਿਸ ਦੀ ਸ਼ਿਕਾਇਤ ਉਸ ਦੀ ਪਤਨੀ ਨੇ ਥਾਣੇ ਵਿੱਚ ਦਰਜ ਕਰਵਾਈ ਸੀ।
ਰਾਹੁਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਬੇਟੀ ਨੂੰ ਸਕੂਲ ਲਿਜਾਣ ਦੇ ਬਹਾਨੇ ਘਰੋਂ ਚਲਾ ਗਿਆ ਸੀ। ਉਹ ਖ਼ੁਦਕੁਸ਼ੀ ਕਰਨਾ ਚਾਹੁੰਦਾ ਸੀ, ਪਰ ਧੀ ਦੇ ਸਾਹਮਣੇ ਹੋਣ ਕਾਰਨ ਉਹ ਕੋਈ ਫ਼ੈਸਲਾ ਨਹੀਂ ਲੈ ਸਕਿਆ। ਉਹ ਸਾਰਾ ਦਿਨ ਬੰਗਲੌਰ ਅਤੇ ਕੋਲਾਰ ਦੇ ਗੇੜੇ ਮਾਰਦਾ ਰਿਹਾ। ਸ਼ਾਮ ਨੂੰ ਝੀਲ ਕੋਲ ਕਾਰ ਰੋਕ ਕੇ ਉਹ ਕਾਫੀ ਦੇਰ ਸੋਚਦਾ ਰਿਹਾ ਕਿ ਕੀ ਕੀਤਾ ਜਾਵੇ। ਉਸ ਨੇ ਘਰ ਪਰਤਣ ਬਾਰੇ ਵੀ ਸੋਚਿਆ ਪਰ ਉਹ ਡਰਦਾ ਰਿਹਾ ਕਿ ਜੇਕਰ ਉਹ ਘਰ ਪਰਤਿਆ ਤਾਂ ਜਿਨ੍ਹਾਂ ‘ਤੋਂ ਉਸ ਨੇ ਕਰਜ਼ੇ ਲਏ ਹਨ, ਉਸ ਨੂੰ ਪ੍ਰੇਸ਼ਾਨ ਕਰਨਗੇ।
ਰਾਹੁਲ ਪਰਮਾਰ ਨੇ ਝੀਲ ਦੇ ਨੇੜੇ ਇਕ ਦੁਕਾਨ ਤੋਂ ਆਪਣੀ ਧੀ ਲਈ ਚਾਕਲੇਟ ਅਤੇ ਬਿਸਕੁਟ ਖਰੀਦੇ। ਪਰ ਧੀ ਦੁਪਹਿਰ ਤੋਂ ਭੁੱਖੀ ਸੀ, ਇਸ ਲਈ ਉਹ ਰੋਂਦੀ ਰਹੀ। ਰਾਹੁਲ ਕੋਲ ਧੀ ਨੂੰ ਹੋਰ ਕੁਝ ਹੋਰ ਖਿਲਾਉਣ ਖਾਣ ਲਈ ਪੈਸੇ ਨਹੀਂ ਸਨ। ਇਸ ਲਈ ਉਸ ਨੇ ਧੀ ਸਮੇਤ ਮਰਨ ਦਾ ਫੈਸਲਾ ਕੀਤਾ। ਪਹਿਲਾਂ ਉਹ ਕਾਫੀ ਦੇਰ ਤੱਕ ਧੀ ਨਾਲ ਗੇਮ ਖੇਡਦਾ ਰਿਹਾ। ਫਿਰ ਉਸ ਨੇ ਧੀ ਨੂੰ ਇੰਨੀ ਸਖ਼ਤੀ ਨਾਲ ਜੱਫੀ ਪਾਈ ਕਿ ਦਮ ਘੁੱਟਣ ਕਾਰਨ ਉਸਦੀ ਮੌਤ ਹੋ ਗਈ। ਰਾਹੁਲ ਨੇ ਲਾਸ਼ ਸਮੇਤ ਝੀਲ ਵਿਚ ਛਾਲ ਮਾਰ ਦਿੱਤੀ ਪਰ ਉਹ ਬਚ ਗਿਆ। ਇਸ ਤੋਂ ਬਾਅਦ ਉਸ ਨੇ ਰੇਲਗੱਡੀ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਕੀਤਾ। ਉਹ ਬੰਗਲੌਰ ਰੇਲਵੇ ਸਟੇਸ਼ਨ ਪਹੁੰਚਿਆ, ਜਿੱਥੇ ਅਗਲੇ ਦਿਨ ਪੁਲਿਸ ਨੇ ਉਸ ਨੂੰ ਫੜ ਲਿਆ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਪੁਲਿਸ ਅਨੁਸਾਰ ਰਾਹੁਲ ਪਿਛਲੇ 6 ਮਹੀਨਿਆਂ ਤੋਂ ਬੇਰੁਜ਼ਗਾਰ ਸੀ ਅਤੇ ਉਸ ਨੂੰ ਆਪਣੇ ਬਿਟਕੁਆਇਨ ਕਾਰੋਬਾਰ ਵਿੱਚ ਵੀ ਭਾਰੀ ਨੁਕਸਾਨ ਹੋਇਆ ਸੀ। ਉਸ ਨੇ ਆਪਣੇ ਬੰਗਲੌਰ ਦੇ ਘਰੋਂ ਸੋਨੇ ਦੇ ਗਹਿਣੇ ਚੋਰੀ ਹੋਣ ਦੀ ਸ਼ਿਕਾਇਤ ਵੀ ਲਿਖਵਾਈ ਸੀ। ਉਹ ਲਗਾਤਾਰ ਥਾਣੇ ਜਾ ਕੇ ਮਾਮਲੇ ਦੀ ਜਾਣਕਾਰੀ ਵੀ ਲੈਂਦਾ ਸੀ।
ਪੁਲਿਸ ਦੀ ਜਾਂਚ ਪੂਰੀ ਹੋਣ ‘ਤੇ ਪਤਾ ਲੱਗਿਆ ਕਿ ਰਾਹੁਲ ਨੇ ਖੁਦ ਹੀ ਆਪਣੇ ਘਰ ‘ਚੋਂ ਗਹਿਣੇ ਚੋਰੀ ਕੀਤੇ ਸਨ। ਇਸ ਤੋਂ ਬਾਅਦ ਉਸ ਨੇ ਪੁਲਿਸ ਕੋਲ ਝੂਠੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਉਸ ਨੂੰ ਇਸ ਮਾਮਲੇ ਵਿੱਚ ਥਾਣੇ ਆਉਣ ਲਈ ਕਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਨੇ ਧੀ ਦਾ ਕਤਲ ਕਰ ਦਿੱਤਾ। ਪੁਲਿਸ ਦਾ ਮੰਨਣਾ ਹੈ ਕਿ ਚੋਰੀ ਦੀ ਝੂਠੀ ਰਿਪੋਰਟ ਦਰਜ ਕਰਵਾਉਣ ਦੇ ਮਾਮਲੇ ਵਿੱਚ ਕਾਰਵਾਈ ਦੇ ਡਰੋਂ ਉਸ ਨੇ ਆਪਣੀ ਧੀ ਦੀ ਜਾਨ ਲੈ ਲਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।