ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ‘ਤੇ ਚੰਡੀਗੜ੍ਹ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਸੰਦੀਪ ਸਿੰਘ ‘ਤੇ ਮਹਿਲਾ ਕੋਚ ਨੇ ਛੇੜਛਾਰ ਦੇ ਦੋਸ਼ ਲਗਾਏ ਹਨ। ਮਹਿਲਾ ਕੋਚ ਨੇ ਚੰਡੀਗੜ੍ਹ ਦੇ ਐੱਸਪੀ ਨਾਲ ਮੁਲਾਕਾਤ ਕਰਕੇ ਖੇਡ ਮੰਤਰੀ ਖਿਲਾਫ ਸ਼ਿਕਾਇਤ ਦਿੱਤੀ ਸੀ। ਮਹਿਲਾ ਕੋਚ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਮਾਮਲੇ ਵਿਚ ਧਾਰਾ 354, 354ਏ 354ਬੀ, 342, 506 ਆਈਪੀਸੀ ਥਾਣਾ ਸੈਕਟਰ-26 ਚੰਡੀਗੜ੍ਹ ਤਹਿਤ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਨੈਸ਼ਨਲ ਐਥਲੀਟ ਤੇ ਹਰਿਆਣਾ ਵਿਚ ਨਿਯੁਕਤ ਜੂਨੀਅਨ ਕੋਚ ਨੇ ਪ੍ਰੈੱਸ ਕਾਨਫਰੰਸ ਕਰਕੇ ਖੇਡ ਮੰਤਰੀ ਸੰਦੀਪ ਸਿੰਘ ‘ਤੇ ਦੋਸ਼ ਲਗਾਏ ਸਨ। ਨੈਸ਼ਨਲ ਐਥਲੀਟ ਨੇ ਦੋਸ਼ ਲਗਾਇਆ ਕਿ ਸੂਬੇ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਉਨ੍ਹਾਂ ਨੂੰ ਆਪਣੀ ਸਰਕਾਰੀ ਰਿਹਾਇਸ਼ ‘ਤੇ ਬੁਲਾ ਕੇ ਛੇੜਛਾੜ ਕੀਤੀ। ਪੀੜਤਾ ਨੇ ਦੋਸ਼ ਲਗਾਇਆ ਕਿ ਸੰਦੀਪ ਸਿੰਘ ਨੇ ਇੰਸਟਾਗ੍ਰਾਮ ਜ਼ਰੀਏ ਉਸ ਨਾਲ ਸੰਪਰਕ ਕੀਤਾ ਸੀ। ਪੀੜਤਾ ਨੇ ਇਨੈਲੋ ਨੇਤਾ ਅਭੈ ਚੌਟਾਲਾ ਨਾਲ ਪ੍ਰੈੱਸ ਕਾਨਫਰੰਸ ਕਰਕੇ ਖੇਡ ਮੰਤਰੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ।
ਪੀੜਤਾ ਨੇ ਦੱਸਿਆ ਕਿ ਖੇਡ ਮੰਤਰੀ ਨੇ ਵੈਨਿਸ਼ ਮੋਡ ‘ਤੇ ਗੱਲ ਕੀਤੀ ਜਿਸ ਨਾਲ 24 ਘੰਟੇ ਬਾਅਦ ਮੈਸੇਜ ਡਿਲੀਟ ਹੋ ਗਿਆ। ਉਨ੍ਹਾਂ ਨੇ ਮੈਨੂੰ ਸਨੈਪਚੈਟ ‘ਤੇ ਗੱਲ ਕਰਨ ਨੂੰ ਕਿਹਾ। ਫਿਰ ਮੈਨੂੰ ਚੰਡੀਗੜ੍ਹ ਦੇ ਸੈਕਟ-7 ਲੇਕ ਸਾਈਡ ‘ਤੇ ਮਿਲਣ ਨੂੰ ਕਿਹਾ। ਮੈਂ ਨਹੀਂ ਗਈ ਤਾਂ ਮੈਨੂੰ ਇੰਸਟਾਗ੍ਰਾਮ ‘ਤੇ ਬਲਾਕ ਤੇ ਅਨਬਲਾਕ ਕਰਦੇ ਰਹੇ।
ਇਹ ਵੀ ਪੜ੍ਹੋ : ਤਰਨਤਾਰਨ RPG ਮਾਮਲੇ ‘ਚ 4 ਮੁਲਜ਼ਮ ਗ੍ਰਿਫਤਾਰ, ਦੋ ਪਿਸਤੌਲਾਂ ਤੇ 3 ਜ਼ਿੰਦਾ ਰਾਊਂਡ ਵੀ ਜ਼ਬਤ
ਪੀੜਤਾ ਨੇ ਦੱਸਿਆ ਕਿ ਫਿਰ ਮੈਨੂੰ ਇਕ ਡਾਕੂਮੈਂਟ ਦੇ ਬਹਾਨੇ ਘਰ ਬੁਲਾਇਆ। ਉਥੇ ਮੈਨੂੰ ਇਕ ਵਖਰੇ ਕੈਬਿਨ ਵਿਚ ਲੈ ਗਏ ਤੇ ਮੇਰੇ ਨਾਲ ਬਦਤਮੀਜੀ ਕੀਤੀ। ਮੇਰੇ ਪੈਰ ‘ਤੇ ਹੱਥ ਰੱਖਿਆ ਤੇ ਕਿਹਾ ਕਿ ਮੈਨੂੰ ਖੁਸ਼ ਰੱਖੋ ਮੈਂ ਤੁਹਾਨੂੰ ਖੁਸ਼ ਰੱਖਾਂਗਾ। ਪੀੜਤਾ ਨੇ ਦੱਸਿਆ ਕਿ ਮੈਂ ਕਿਸੇ ਤਰ੍ਹਾਂ ਖੁਦ ਨੂੰ ਬਚਾ ਕੇ ਭੱਜੀ। ਮੈਂ ਡੀਜੀਪੀ ਤੋਂ ਲੈ ਕੇ ਸੀਐੱਮ ਆਫਿਸ ਵਿਚ ਕਾਲ ਕੀਤਾ ਪਰ ਕੋਈ ਮਦਦ ਨਹੀਂ ਮਿਲੀ।
ਵੀਡੀਓ ਲਈ ਕਲਿੱਕ ਕਰੋ -: