ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਦੇਹਾਂਤ ਹੋ ਗਿਆ। ਉਹ 95 ਸਾਲ ਦੇ ਸਨ। ਮੋਹਾਲੀ ਦੇ ਪ੍ਰਾਈਵੇਟ ਹਸਪਤਾਲ ਵਿਚ ਉਨ੍ਹਾਂ ਨੇ ਆਖਰੀ ਸਾਹ ਲਏ।
ਸ਼ੁੱਕਰਵਾਰ ਸਵੇਰੇ ਤਬੀਅਤ ਵਿਗੜਨ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਸਿਹਤ ਵਿਗੜਨ ਦੇ ਬਾਅਦ ਮੋਹਾਲੀ ਦੇ ਪ੍ਰਾਈਵੇਟ ਹਸਪਤਾਲ ਵਿਚ ਲਿਜਾਇਆ ਗਿਆ। 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਬੀਤੇ ਕੁਝ ਸਮੇਂ ਤੋਂ ਲਗਾਤਾਰ ਸਿਹਤ ਢਿੱਲੀ ਚੱਲ ਰਹੀ ਸੀ।
ਬੀਤੇ ਸਾਲ ਜੂਨ 2022 ਵਿਚ ਛਾਤੀ ਵਿਚ ਦਰਦ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਛੁੱਟੀ ਤਾਂ ਮਿਲ ਗਈ ਪਰ ਸਤੰਬਰ 2022 ਨੂੰ ਉਨ੍ਹਾਂ ਨੂੰ ਫਿਰ ਸਿਹਤ ਢਿੱਲੀ ਹੋਣ ਦੇ ਬਾਅਦ ਪੀਜੀਆਈ ਲਿਆਂਦਾ ਗਿਆ ਸੀ। ਲਗਭਗ 6 ਮਹੀਨਿਆਂ ਬਾਅਦ ਉਨ੍ਹਾਂ ਨੂੰ ਦੁਬਾਰਾ ਹਸਪਤਾਲ ਲਿਆਂਦਾ ਗਿਆ ਸੀ।
ਸ. ਬਾਦਲ ਨੇ ਆਪਣੀ ਆਖਰੀ ਚੋਣ 2022 ਵਿਚ ਲੜੀ ਸੀ। ਇਹ ਇਤਿਹਾਸ ਵਿਚ ਪਹਿਲੀ ਵਾਰ ਸੀ ਕਿ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਚੋਣ ਲੜਨ ਦੇ ਬਾਅਦ ਉਹ ਸਭ ਤੋਂ ਵੱਧ ਉਮਰ ਦੇ ਚੋਣ ਲੜਨ ਵਾਲੇ ਆਗੂ ਬਣ ਗਏ ਸਨ।
ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਨੂੰ ਬਠਿੰਡਾ ਜ਼ਿਲ੍ਹਾ ਦੇ ਪਿੰਡ ਅਬੁਲ ਖੁਰਾਣਾ ਵਿੱਚ ਹੋਇਆ। ਉਹ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ। ਉਹ ਪਹਿਲਾਂ ਇਸ ਪਦ ਉੱਤੇ 1970 ਵਲੋਂ 1971 ਤੱਕ, 1977 ਵਲੋਂ 1980 ਤੱਕ, 1997 ਵਲੋਂ 2002 ਤੱਕ ਅਤੇ 2007 ਵਲੋਂ 2017 ਤੱਕ ਰਹਿ ਚੁੱਕੇ ਹਨ। ਉਨ੍ਹਾਂ ਨੇ 1947 ਵਿੱਚ ਆਪਣਾ ਸਿਆਸੀ ਕੈਰੀਅਰ ਸ਼ੁਰੂ ਕੀਤਾ। ਪੰਜਾਬ ਦੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਪਿੰਡ ਬਾਦਲ ਦਾ ਸਰਪੰਚ ਅਤੇ ਬਾਅਦ ਨੂੰ ਬਲਾਕ ਸੰਮਤੀ, ਲੰਬੀ ਦਾ ਚੇਅਰਮੈਨ ਰਹੇ ਸਨ ।
ਵੀਡੀਓ ਲਈ ਕਲਿੱਕ ਕਰੋ -: