ਮੱਧ ਪ੍ਰਦੇਸ਼ ਦੇ ਸਾਬਕਾ ਵਿਧਾਇਕ ਕਿਸ਼ੋਰ ਸਮਰੀਤੇ ਨੂੰ ਨਵੇਂ ਸੰਸਦ ਭਵਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਦੋਸ਼ ‘ਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕਰ ਲਿਆ ਹੈ। ਸਮਰੀਤੇ ਨੇ ਲੋਕ ਸਭਾ-ਰਾਜ ਸਭਾ ਦੇ ਸਕਿਓਰਿਟੀ ਜਨਰਲ ਨੂੰ ਇਕ ਬੈਗ ਵਿਚ ਧਮਕੀ ਭਰੀ ਚਿੱਠੀ ਦੇ ਨਾਲ ਜਿਲੇਟਿਨ ਰਾਡ (ਵਿਸਫੋਟਕ) ਭੇਜ ਕੇ ਸੰਸਦ ਭਵਨ ਉਡਾਉਣ ਦੀ ਧਮਕੀ ਦਿੱਤੀ ਸੀ।
ਦਿੱਲੀ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਅਮਿਤ ਗੋਇਲ ਨੇ ਦੱਸਿਆ ਕਿ ਸਮਰੀਤੇ ਨੂੰ ਭੋਪਾਲ ਦੇ ਕੋਲਾਰ ਵਿਚ ਆਰਚਰਡ ਪੈਲੇਸ ਤੋਂ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਨੇ ਸੁਪਰੀਮ ਕੋਰਟ ਤੇ ਲੋਕ ਸਭਾ ਪ੍ਰਧਾਨ ਨੂੰ ਧਮਕੀ ਭਰੇ ਪੱਤਰ ਭੇਜੇ ਸਨ। ਸਮਰੀਤੇ ਬਾਲਾਘਾਟ ਦੀ ਲਾਂਜੀ ਵਿਧਾਨ ਸਭਾ ਵਿਚ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ‘ਤੇ ਨਕਸਲੀਆਂ ਨਾਲ ਸਬੰਧ ਹੋਣ ਦੇ ਦੋਸ਼ ਵੀ ਲੱਗ ਚੁੱਕੇ ਹਨ।
ਦੱਸ ਦੇਈਏ ਕਿ ਹਫਤਾ ਪਹਿਲਾਂ ਸੰਸਦ ਭਵਨ ਵਿਚ ਸਕਿਓਰਿਟੀ ਗਾਰਡ ਨੂੰ ਇਕ ਬੈਗ ਮਿਲਿਆ ਸੀ ਜਿਸ ਵਿਚ ਰਾਸ਼ਟਰੀ ਝੰਡਾ, ਸੰਵਿਧਾਨ ਦੀ ਕਾਪੀ, ਜਿਲੇਟਿਨ ਰਾਡ ਤੇ ਇਕ ਚਿੱਠੀ ਸੀ। ਇਸ ਵਿਚ ਲਿਖਿਆ ਸੀ ਕਿ ਜੇਕਰ ਸਾਡੀ 70 ਸੂਤਰੀ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਸੈਂਟਰਲ ਵਿਸਟਾ ਨੂੰ ਬੰਬ ਨਾਲ ਉਡਾ ਦੇਵਾਂਗੇ। ਇਸ ਲਈ 30 ਸਤੰਬਰ ਦੀ ਟਾਈਮ ਲਾਈਨ ਵੀ ਤੈਅ ਸੀ। ਇਸ ਦੇ ਬਾਅਦ ਦਿੱਲੀ ਕ੍ਰਾਈਮ ਬ੍ਰਾਂਚ ਤੇ ਹੋਰ ਏਜੰਸੀਆਂ ਅਲਰਟ ਹੋ ਗਈਆਂ।
ਕਿਸ਼ੋਰ ਸਮਰੀਤੇ ਨੇ ਕਾਂਗਰਸ ਦੇ ਸਟੂਡੈਂਟ ਵਿੰਗ ਤੋਂ ਆਪਣੀ ਸਿਆਸਤ ਸ਼ੁਰੂ ਕੀਤੀ ਸੀ। ਬਾਅਦ ਵਿਚ ਉਹ ਜਨਤਾ ਦਲ ਤੇ ਫਿਰ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ ਗਏ। ਸਮਰੀਤੇ 2007 ਵਿਚ ਸਪਾ ਦੀ ਟਿਕਟ ‘ਤੇ ਉਪ ਚੋਣਾਂ ਜਿੱਤ ਕੇ ਵਿਧਾਇਕ ਬਣੇ ਸਨ।
ਸਮਰੀਤੇ ਨੇ ਜੇਲ੍ਹ ਵਿਚ ਰਹਿ ਕੇ ਚੋਣਾਂ ਲੜੀਆਂ ਸਨ। ਉਸ ਸਮੇਂ ਉਹ ਚਾਵੜੀ ਸਾੜਨ ਦੇ ਦੋਸ਼ ਵਿਚ ਜੇਲ੍ਹ ਵਿਚ ਬੰਦ ਸਨ। ਸਮਰੀਲੇ ਨੇ 2002 ਵਿਚ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਿਆ ਪਰ ਹਾਰ ਗਏ। ਸਮਰੀਤੇ ਮੌਜੂਦਾ ਸਮੇਂ ਸੰਯੁਕਤ ਕ੍ਰਾਂਤੀ ਪਾਰਟੀ ਦੇ ਪ੍ਰਧਾਨ ਹਨ।
ਸਮਰੀਤੇ ‘ਤੇ ਮੱਧ ਪ੍ਰਦੇਸ਼ ਦੇ ਵੱਖ-ਵੱਖ ਥਾਣਿਆਂ ਵਿਚ 17 ਅਪਰਾਧ ਦਰਜ ਹਨ। ਇਨ੍ਹਾਂ ਵਿਚ ਦੰਗਾ ਤੇ ਆਰਮਸ ਐਕਟ ਦੇ ਮਾਮਲੇ ਹਨ। ਆਰਮਸ ਐਕਟ ਵਿਚ 5 ਸਾਲ ਦੀ ਸਜ਼ਾ ਵੀ ਕੱਟ ਚੁੱਕੇ ਹਨ। ਸਮਰੀਤੇ ਨੂੰ ਇਸ ਤੋਂ ਪਹਿਲਾਂ ਜੂਨ 2021 ਵਿਚ ਵੀ ਗ੍ਰਿਫਤਾਰ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਉਨ੍ਹਾਂ ‘ਤੇ ਬ੍ਰਾਹਮਣ ਸਮਾਜ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਠਕ ਨੂੰ ਬਲੈਕਮੇਲ ਕਰਨ ਦਾ ਦੋਸ਼ ਲੱਗਾ ਸੀ। ਪਾਠਕ ਨੇ ਉਨ੍ਹਾਂ ਖਿਲਾਫ ਗੈਰ-ਕਾਨੂੰਨੀ ਵਸੂਲੀ ਲਈ ਦਬਾਅ ਬਣਾਉਣ, ਹੱਤਿਆ ਦੇ ਝੂਠੇ ਕੇਸ ਵਿਚ ਫਸਾਉਣ ਦਾ ਡਰ ਦਿਖਾ ਕੇ ਬਲੈਕਮੇਲ ਕਰਨ, ਹੱਤਿਆ ਦੀ ਧਮਕੀ ਦੇ ਕੇ ਵਸੂਲੀ ਕਰਨ ਤੇ ਘਰ ਵਿਚ ਵੜ ਕੇ ਧਮਕਾਉਣ ਸਬੰਧੀ ਸ਼ਿਕਾਇਤ ਕੀਤੀ ਸੀ।
ਇਸ ਤੋਂ ਪਹਿਲਾਂ ਵੀ ਕਿਸ਼ੋਰ ਸਮਰੀਤੇ ਆਪਣੀਆਂ ਹਰਕਤਾਂ ਕਾਰਨ ਚਰਚਾ ‘ਚ ਰਹੇ ਹਨ। ਉਨ੍ਹਾਂ ਨੇ ਚੋਣ ਲੜਨ ਲਈ ਚੋਣ ਕਮਿਸ਼ਨ ਤੋਂ 75 ਲੱਖ ਦੀ ਮੰਗ ਕੀਤੀ ਸੀ। ਪੈਸਾ ਨਾ ਦੇਣ ‘ਤੇ ਆਪਣੀ ਕਿਡਨੀ ਵੇਚਣ ਦੀ ਇਜਾਜ਼ਤ ਮੰਗੀ ਸੀ।