ਸਾਬਕਾ ਕੇਂਦਰੀ ਮੰਤਰੀ ਨਾਗਮਣੀ ਨੇ ਇਕ ਅਜਿਹਾ ਬਿਆਨ ਦਿੱਤਾ ਹੈ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਬਿਹਾਰ ਦੇ ਵਿਗੜਦੇ ਲਾਅ ਅਤੇ ਆਰਡਰ ਨੂੰ ਪਟੜੀ ‘ਤੇ ਲਿਆਉਣ ਲਈ ਸਾਬਕਾ ਕੇਂਦਰੀ ਮੰਤਰੀ ਨੇ ਅਦਭੁੱਤ ਫਾਰਮੂਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੇਰੀ ਸਰਕਾਰ ਬਣੀ ਤਾਂ ਸਾਰਿਆਂ ਨੂੰ ਰਾਈਫਲ ਰਿਵਾਲਵਰ ਤੇ ਬੰਦੂਕ ਦਾ ਲਾਇਸੈਂਸ ਫ੍ਰੀ ਦਿੱਤਾ ਜਾਵੇਗਾ। ਮੰਤਰੀ ਜੀ ਨੇ ਇਥੋਂ ਤੱਕ ਕਹਿ ਦਿੱਤਾ ਕਿ ਪੈਸੇ ਨਹੀਂ ਤਾਂ ਜ਼ਮੀਨ ਵੇਚ ਕੇ ਬੰਦੂਕ ਖਰੀਦੋ।
ਬਿਹਾਰ ਵਿਚ ਵਿਧਾਨ ਸਭਾ ਦੀਆਂ ਚੋਣਾਂ 2025 ਵਿਚ ਹੋਣ ਵਾਲੀਆਂ ਹਨ ਪਰ ਆਪਣੇ ਪੱਖ ਵਿਚ ਵੋਟ ਬੈਂਕ ਤਿਆਰ ਕਰਨ ਦੇ ਫਾਰਮੂਲੇ ਅਜੇ ਤੋਂ ਤੈਅ ਹੋਣ ਲੱਗੇ ਹਨ। ਸਾਰੀਆਂ ਪਾਰਟੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਲੱਗ ਗਈਆਂ ਹਨ। ਇਸੇ ਦਰਮਿਆਨ ਨਾਗਮਣੀ ਨੇ ਸੂਬੇ ਵਿਚ ਆਪਣੀ ਸਰਕਾਰ ਬਣਵਾਉਣ ਲਈ ਬਿਹਾਰ ਦੀ ਜਨਤਾ ਤੇ ਖਾਸ ਕਰਕੇ ਕੁਸ਼ਵਾਹਾ ਸਮਾਜ ਨੂੰ ਭਰੋਸਾ ਦਿੱਤਾ ਹੈ। ਨਾਗਮਣੀ ਨੇ ਕਿਹਾ ਕਿ ਜਿਸ ਦਿਨ ਬਿਹਾਰ ਵਿਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣੇਗੀ ਉਸ ਦਿਨ ਸਾਰੇ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਸਮਰੱਥ ਬਣਾ ਦਿੱਤਾ ਜਾਵੇਗਾ।ਇਸ ਲਈ ਹਰ ਵਿਅਕਤੀ ਨੂੰ ਰਾਈਫਲ, ਰਿਵਾਲਵਰ ਜਾਂ ਬੰਦੂਕ ਦਾ ਲਾਇਸੈਂਸ ਦੇ ਦਿੱਤਾ ਜਾਵੇਗਾ ਜਿਸ ਦੀ ਇੱਛਾ ਰੱਖਦੇ ਹਨ।
ਇਕ ਪ੍ਰੋਗਰਾਮ ਦੌਰਾਨ ਨਾਗਮਣੀ ਨੇ ਕਿਹਾ ਕਿ ਬਿਹਾਰ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਖਰਾਬ ਹੈ। ਇਥੇ ਅਕਸਰ ਹੱਤਿਆਵਾਂ ਹੋ ਰਹੀਆਂ ਹਨ। ਕੁਸ਼ਵਾਹਾ ਸਮਾਜ ਨੂੰ ਟਾਰਗੈੱਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਹੱਤਿਆ ਇਸੇ ਸਮਾਜ ਦੇ ਲੋਕਾਂ ਦੀ ਹੋਈ ਹੈ। ਜੋ ਵੀ ਕੁਸ਼ਵਾਹਾ ਬਿਰਾਦਰੀ ਨਾਲ ਉਭਰਦਾ ਹੋਇਆ ਨੇਤਾ ਸਾਹਮਣੇ ਆਉਂਦਾ ਹੈ, ਉਸ ਨੂੰ ਮਾਰ ਦਿੱਤਾ ਜਾਦਾ ਹੈ। ਪਿਛਲੇ ਸਾਲ ਵਿਚ 50 ਤੋਂ ਵੱਧ ਕੁਸ਼ਵਾਹਾ ਨੇਤਾਵਾਂ ਦੀ ਹੱਤਿਆ ਕੀਤੀ ਗਈ ਹੈ। ਇਸ ਲਈ ਜ਼ਰੂਰੀ ਹੈ ਕਿ ਹਰ ਇਕ ਕੁਸ਼ਵਾਹਾ ਦੇ ਘਰ ਵਿਚ ਰਾਈਫਲ ਜਾਂ ਬੰਦੂਕ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੈਸੇ ਨਹੀਂ ਹਨ ਤਾਂ ਖੇਤ ਵੇਚ ਕੇ ਹੀ ਸਹੀ ਪਰ ਰਾਈਫਲ ਜ਼ਰੂਰ ਖਰੀਦੋ।
ਇਹ ਵੀ ਪੜ੍ਹੋ : ਜੀ-20 ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ‘ਤੇ ਮਿਲਿਆ ਪਾਕਿਸਤਾਨੀ ਗੁਬਾਰਾ, ਜਾਂਚ ‘ਚ ਜੁਟੀ ਪੁਲਿਸ
ਅਮਰੀਕਾ ਦਾ ਹਵਾਲਾ ਦਿੰਦੇ ਹੋਏ ਸਾਬਕਾ ਮੰਤਰੀ ਨਾਗਮਣੀ ਨੇ ਕਿਹਾ ਕਿ ਇਥੇ ਰਾਈਫਲ ਤੇ ਬੰਦੂਕ ਦਾ ਲਾਇਸੈਂਸ ਫ੍ਰੀ ਹੈ। ਇਥੇ ਕ੍ਰਾਈਮ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਨੂੰ ਪਤਾ ਹੋਵੇਗਾ ਕਿ ਅਗਲੇ ਕੋਲ ਵੀ ਬੰਦੂਕ ਹੈ ਤਾਂ ਉਹ ਕਦੇ ਹਮਲਾ ਨਹੀਂ ਕਰੇਗਾ। ਇਸ ਨਾਲ ਕ੍ਰਾਈਮ ਬੇਲੈਂਸ ਰਹੇਗਾ। ਨਾਗਮਣੀ ਨੇ ਕਿਹਾ ਕਿ ਜੇਕਰ ਤੁਹਾਡੇ ਹੱਥ ਵਿਚ ਰਾਈਫਲ ਤੇ ਮੇਰੇ ਕੋਲ ਵੀ ਰਾਈਫਲ ਹੈ ਤਾਂ ਆਪਣੀ ਜਾਨ ਜਾਣ ਦੇ ਡਰ ਤੋਂ ਕੋਈ ਗੋਲੀ ਨਹੀਂ ਚਲਾਏਗਾ। ਇਸ ਸਰਕਾਰ ਜਾਂ ਪ੍ਰਸ਼ਾਸਨ ‘ਤੇ ਭਰੋਸਾ ਕਰਨ ਦੀ ਬਜਾਏ ਆਪਣੀ ਸੁਰੱਖਿਆ ਲਈ ਖੁਦ ਤਿਆਰ ਰਹਿਣਾ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਦਾਅਵਾ ਵੀ ਕੀਤਾ ਕਿ ਉਨ੍ਹਾਂ ਦੇ ਘਰ ਵਿਚ ਚਾਰ ਰਾਈਫਲ ਹਨ, ਇਸੇ ਵਜ੍ਹਾ ਨਾਲ ਕੋਈ ਉਨ੍ਹਾਂ ਵੱਲ ਦੇਖਣ ਦੀ ਹਿੰਮਤ ਨਹੀਂ ਕਰਦਾ।
ਵੀਡੀਓ ਲਈ ਕਲਿੱਕ ਕਰੋ -: