GST ਅਧਿਕਾਰੀਆਂ ਨੇ ਰੀਅਲ ਅਸਟੇਟ ਅਤੇ ਗਹਿਣਿਆਂ ਸਣੇ ਵੱਖ-ਵੱਖ ਸੈਕਟਰਾਂ ਦੀਆਂ ਲਗਭਗ 50,000 ਕੰਪਨੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਇਨ੍ਹਾਂ ਕੰਪਨੀਆਂ ਅਤੇ ਫਰਮਾਂ ਨੂੰ ਚਾਲੂ ਵਿੱਤੀ ਸਾਲ ‘ਚ ਕੀਤੇ ਗਏ ਆਡਿਟ ਦੇ ਨਤੀਜਿਆਂ ਦੇ ਆਧਾਰ ‘ਤੇ ਨੋਟਿਸ ਭੇਜੇ ਗਏ ਹਨ। GST ਪ੍ਰਣਾਲੀ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਇੰਨੇ ਵੱਡੇ ਪੱਧਰ ‘ਤੇ GST ਆਡਿਟ ਕੀਤਾ ਗਿਆ ਹੈ।
ਦੱਸ ਦੇਈਏ ਕਿ ਸਾਲ 2020-21 ਲਈ ਸਾਲਾਨਾ GST ਰਿਟਰਨ ਦਸੰਬਰ 2021 ਵਿੱਚ ਜਮ੍ਹਾ ਕੀਤੇ ਗਏ ਸਨ। ਕੰਪਨੀਆਂ ਦੁਆਰਾ ਕੀਤੇ ਗਏ GST ਆਡਿਟ ਤੋਂ ਇਲਾਵਾ, GST ਅਧਿਕਾਰੀ ਉਨ੍ਹਾਂ ਕੰਪਨੀਆਂ ਦਾ ਆਡਿਟ ਕਰਦੇ ਹਨ ਜਿਨ੍ਹਾਂ ਦਾ ਸਾਲਾਨਾ ਟਰਨਓਵਰ 2 ਕਰੋੜ ਰੁਪਏ ਜਾਂ ਇਸ ਤੋਂ ਵੱਧ ਹੈ। ਆਡਿਟ ਦੌਰਾਨ ਕੇਂਦਰੀ GST ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਈ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਇਹ ਨੋਟਿਸ ਜਾਰੀ ਕੀਤੇ ਗਏ ਹਨ। ਸਤੰਬਰ ਤੱਕ ਲਗਭਗ 20,000 ਫਰਮਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ 30,000 ਤੋਂ ਵੱਧ ਨੋਟਿਸ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ‘ਆਪ’ ਆਗੂ ‘ਤੇ ਦਫ਼ਤਰ ‘ਚ ਹਮਲਾ, ਸਿਰ ‘ਤੇ ਲੱਗੀਆਂ ਗੰਭੀਰ ਸੱਟਾਂ, ਮਾਮਲਾ ਦਰਜ
ਜਾਣਕਾਰੀ ਅਨੁਸਾਰ ਟੈਕਸਦਾਤਾਵਾਂ ਨੂੰ 15 ਤੋਂ 30 ਦਿਨਾਂ ਦੇ ਅੰਦਰ ਕਾਰਨ ਦੱਸੋ ਨੋਟਿਸਾਂ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅਧਿਕਾਰੀਆਂ ਵੱਲੋਂ ਪੁੱਛੇ ਗਏ ਦਸਤਾਵੇਜ਼ ਵੀ ਜਮ੍ਹਾਂ ਕਰਵਾਉਣੇ ਲਾਜ਼ਮੀ ਹੋਣਗੇ। ਇਹ ਕਾਰਨ ਦੱਸੋ ਨੋਟਿਸ ਕੰਪਨੀਆਂ ਨੂੰ ਗਲਤ ਘੋਸ਼ਣਾ, ਗਲਤ ਤਰੀਕੇ ਨਾਲ ਪ੍ਰਾਪਤ ਇਨਪੁਟ-ਟੈਕਸ ਕ੍ਰੈਡਿਟ, ਟੈਕਸ ਦਾ ਭੁਗਤਾਨ ਨਾ ਕਰਨਾ, ਛੋਟੇ ਭੁਗਤਾਨ, ਖਰੀਦ ਵਿੱਚ ਮੇਲ ਨਾ ਹੋਣਾ, ਵਸਤੂਆਂ ਦਾ ਗਲਤ ਵਰਗੀਕਰਨ ਅਤੇ ਵਿਕਰੀ ਸਣੇ ਕਈ ਕਾਰਨਾਂ ਕਰਕੇ ਜਾਰੀ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: