ਦੱਖਣੀ ਕੋਰੀਆ ਦੇ ਯਾਂਗਯਾਂਗ ‘ਚ ਐਤਵਾਰ ਨੂੰ ਹੈਲੀਕਾਪਟਰ ਕ੍ਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਹੈ। ਫਾਇਰ ਅਧਿਕਾਰੀਆਂ ਵੱਲੋਂ ਪੀੜਤਾਂ ਦੀ ਪਛਾਣ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟ ਦੇ ਅਨੁਸਾਰ, ਅਧਿਕਾਰੀਆਂ ਨੇ ਸ਼ੁਰੂਆਤ ‘ਚ ਮੰਨਿਆ ਕਿ ਜਹਾਜ਼ ਵਿਚ ਸਿਰਫ 2 ਲੋਕ ਸਨ, 71 ਸਾਲਾ ਪਾਇਲਟ ਅਤੇ 54 ਸਾਲਾ ਮਕੈਨਿਕ, ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਯਾਂਗਯਾਂਗ, ਸੋਕਚੋ ਅਤੇ ਗੋਸੇਓਂਗ ਦੀਆਂ ਸਥਾਨਕ ਸਰਕਾਰਾਂ ਦੁਆਰਾ ਇੱਕ S-58T ਹੈਲੀਕਾਪਟਰ ਜੋ ਕਿ ਕਿਰਾਏ ‘ਤੇ ਲਿਆ ਗਿਆ ਸੀ ਸਵੇਰੇ 10:50 ਵਜੇ ਦੇ ਕਰੀਬ ਪਹਾੜ ਨਾਲ ਟਕਰਾ ਕੇ ਕ੍ਰੈਸ਼ ਹੋ ਗਿਆ। ਅਮਰੀਕੀ ਹੈਲੀਕਾਪਟਰ ਨਿਰਮਾਤਾ ਕੰਪਨੀ ਸਿਕੋਰਸਕੀ ਦੇ ਇਸ ਹੈਲੀਕਾਪਟਰ ਨੂੰ ਨੁਕਸਾਨ ਪਹੁੰਚਣ ਤੋਂ ਬਾਅਦ ਅੱਗ ਲੱਗ ਗਈ।
ਫਾਇਰ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈਲੀਕਾਪਟਰ ਵਿਚ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਉਨ੍ਹਾਂ ਤੱਕ ਪਹੁੰਚਣਾ ਮੁਸ਼ਕਲ ਸੀ, ਕਿਉਂਕਿ ਜਹਾਜ਼ ਵਿਚ ਇਕ ਹੋਰ ਧਮਾਕਾ ਹੋਣ ਦੀ ਸੰਭਾਵਨਾ ਸੀ। ਫਿਲਹਾਲ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾ ਲਿਆ।
ਵੀਡੀਓ ਲਈ ਕਲਿੱਕ ਕਰੋ -: