ਉਤਰਾਖੰਡ ਦੇ ਚਮੋਲੀ ਵਿਚ ਸਥਿਤ ਵਿਸ਼ਵ ਦੇ ਸਭ ਤੋਂ ਉਚਾਈ ‘ਤੇ ਬਣੇ ਸਿੱਖਾਂ ਦੇ ਪਵਿੱਤਰ ਧਾਮ ਹੇਮਕੁੰਟ ਸਾਹਿਬ ਦੀ ਯਾਤਰਾ ਆਉਣ ਵਾਲੀ 20 ਮਈ ਤੋਂ ਸ਼ੁਰੂ ਹੋ ਜਾਵੇਗੀ। ਹੇਮਕੁੰਟ ਸਾਹਿਬ ਪ੍ਰਬੰਧ ਸੰਮਤੀ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਕਿਹਾ ਕਿ 20 ਅਪ੍ਰੈਲ ਤੋਂ ਬੀਐੱਸਐੱਫ ਦੇ ਜਵਾਨ ਯਾਤਰਾ ਦੇ ਰਸਤੇ ਦੀ ਬਰਫ ਨੂੰ ਹਟਾਉਣ ਲਈ ਲੱਗਣਗੇ।
ਦੱਸ ਦੇਈਏ ਕਿ ਸ੍ਰੀ ਹੇਮੁਕੰਟ ਸਾਹਿਬ ਦੀ ਯਾਤਰਾ ਲਈ ਹਰ ਸਾਲ ਦੇਸ਼-ਵਿਦੇਸ਼ ਤੋਂ ਯਾਤਰੀ ਦਰਸ਼ਨ ਕਰਨ ਲਈ ਆਉਂਦੇ ਹਨ। ਇਸ ਸਾਲ ਸੰਗਤ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏੇ ਟਰੱਸਟ ਵੱਲੋਂ ਕਮਰਿਆਂ ਦਾ ਨਿਰਮਾਣ ਕੀਤਾ ਗਿਆ ਹੈ। ਹੇਮਕੁੰਟ ਸਾਹਿਬ ਦੀ ਯਾਤਰਾ ਅਕਤੂਬਰ ਦੇ ਅਖੀਰ ਵਿਚ ਖਤਮ ਹੋਵੇਗੀ। ਨਾਲ ਹੀ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਅੱਗੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੋਂ ਸੰਗਤ ਸੁਚੇਤ ਰਹੇ ਤੇ ਹਰ ਸਾਲ ਦੀ ਤਰ੍ਹਾਂ ਵੱਡੀ ਗਿਣਤੀ ਵਿਚ ਹੇਮਕੁੰਟ ਸਾਹਿਬ ਦੇ ਦਰਸ਼ਨ ਲਈ ਪਹੁੰਚੇ।
ਸੂਬਾ ਸਰਕਾਰ ਦੇ ਸਹਿਯੋਗ ਨਾਲ ਗੁਰਦੁਆਰਾ ਟਰੱਸਟ ਵੱਲੋਂ ਇਸ ਸਾਲ ਹੇਮਕੁੰਟ ਦੀ ਯਾਤਰਾ 20 ਮਈ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਵਾਰ ਚਾਰਧਾਮ ਯਾਤਰਾ ਦੀ ਸ਼ੁਰੂਆਤ 22 ਅਪ੍ਰੈਲ ਤੋਂ ਹੋਵੇਗੀ। ਦੇਸ਼ ਦੁਨੀਆ ਤੋਂ ਆਉਣ ਵਾਲੇ ਤੀਰਥ ਯਾਤਰੀਆਂ ਦੀ ਯਾਤਰਾ ਨੂੰ ਆਸਾਨ ਬਣਾਉਣ ਲਈ ਸਰਕਾਰ ਤਿਆਰੀਆਂ ਵਿਚ ਲੱਗੀ ਹੋਈ ਹੈ। ਸਰਕਾਰ ਨੂੰ ਉਮੀਦ ਹੈ ਕਿ ਚਾਰਧਾਮ ਯਾਤਰਾ ਵਿਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਇਕ ਨਵਾਂ ਰਿਕਾਰਡ ਬਣਾਏਗੀ।
ਇਹ ਵੀ ਪੜ੍ਹੋ : ਪਾਕਿ ਨਾਗਰਿਕ ਦੀ ਭਾਰਤ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਨਾਕਾਮ, BSF ਜਵਾਨਾਂ ਨੇ ਦਬੋਚਿਆ
ਜਥੇ ਵਿਚ ਸ਼ਾਮਲ ਹੋਣ ਲਈ 3000 ਤੋਂ ਵਧ ਸ਼ਰਧਾਲੂ ਗੋਵਿੰਦਘਾਟ ਤੇ ਜੋਸ਼ੀਮਠ ਗੁਰਦੁਆਰਾ ਪਹੁੰਚੇ ਸਨ। ਇਨ੍ਹਾਂ ਵਿਚ ਸਰਦਾਰ ਜਨਕ ਸਿੰਘ ਤੇ ਗੁਰਵਿੰਦਰ ਸਿੰਘ ਦਾ ਜਥਾ ਵੀ ਸ਼ਾਮਲ ਹੈ। ਇਹ ਦੋਵੇਂ ਜਥੇਬੀਤੇ 20 ਸਾਲਾਂ ਤੋਂ ਕਪਾਟ ਉਦਘਾਟਨ ਤੇ ਕਪਾਟ ਬੰਦੀ ਦੇ ਮੌਕੇ ‘ਤੇ ਧਾਮ ਵਿਚ ਮੌਜੂਦ ਰਹਿੰਦੇ ਹਨ। ਹੇਮਕੁੰਟ ਸਾਹਿਬ ਸਮੁੰਦਰ ਤਲ ਤੋਂ 4329 ਮੀਟਰ ਦੀ ਉਚਾਈ ‘ਤੇ ਹੈ। ਇਥੇ ਸਾਲ ਵਿਚ 7-8 ਮਹੀਨੇ ਬਰਫ ਜੰਮੀ ਰਹਿੰਦੀ ਹੇ ਤੇ ਮੌਸਮ ਬਹੁਤ ਹੀ ਸਰਦ ਬਣਿਆ ਰਹਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: