IG ਸੁਖਚੈਨ ਸਿੰਘ ਗਿੱਲ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਵਿਚ ਸਭ ਤੋਂ ਪਹਿਲਾਂ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਫੇਕ ਨਿਊਜ਼ ‘ਤੇ ਧਿਆਨ ਨਾ ਦਿੱਤਾ ਜਾਵੇ। ਨਾਲ ਹੀ ਸੋਸ਼ਲ ਮੀਡੀਆ ‘ਤੇ ਨਿਊਜ਼ ਨੂੰ ਤੱਥਾਂ ਦੇ ਆਧਾਰ ‘ਤੇ ਪੇਸ਼ ਕੀਤਾ ਜਾਵੇ। ਆਈਜੀ ਨੇ ਕਿਹਾ ਕਿ ਸ਼ਰਾਰਤੀ ਅਨਸਰ ਜੋ ਪੰਜਾਬ ਦੀ ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਣਗੇ, ਉਨ੍ਹਾਂ ਖਿਲਾਫ ਸਖਤ ਐਕਸ਼ਨ ਲਿਆ ਜਾਵੇ।ਹਰ ਸ਼ਹਿਰ ਵਿਚ ਪੰਜਾਬ ਪੁਲਿਸ ਵੱਲੋਂ ਫਲੈਗ ਮਾਰਚ ਕੀਤਾ ਰਿਹਾ ਹੈ। ਪੈਰਾ ਮਿਲਟਰੀ ਫੋਰਸਾਂ ਵੀ ਪੰਜਾਬ ਪੁਲਿਸ ਨਾਲ ਪੂਰਾ ਸਹਿਯੋਗ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਪੂਰੀ ਤਰ੍ਹਾਂ ਤੋਂ ਸ਼ਾਂਤੀ ਹੈ। ਸਥਿਤੀ ਪੂਰੀ ਤਰ੍ਹਾਂ ਸਥਿਰ ਹੈ। ਲਾਅ ਐਂਡ ਆਰਡਰ ਵੀ ਕਾਇਮ ਹੈ।
ਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ‘ਵਾਰਿਸ ਪੰਜਾਬ ਦੇ’ ਫੜੇ ਗਏ ਕਾਰਕੁੰਨਾਂ ਖਿਲਾਫ ਕੁਝ 6 ਮਾਮਲੇ ਦਰਜ ਕੀਤੇ ਗਏ ਹਨ। ਜਿਨ੍ਹਾਂ ਵਿਚ ਅਸ਼ਾਂਤੀ ਫੈਲਾਉਣ, ਅਟੈਂਪਟ ਟੂ ਮਰਡਰ, ਪੁਲਿਸ ‘ਤੇ ਹਮਲਾ ਤੇ ਪੁਲਿਸ ਦੇ ਕੰਮ ਵਿਚ ਦਖਲ ਕਰਨਦਾ ਮਾਮਲਾ ਦਰਜ ਹਨ। ਪਹਿਲੀ FIR 29 ਦਰਜ ਹੋਈ ਸੀ, ਜੋ ਕਿ ਮਿਤੀ 16 ਫਰਵਰੀ 2023 ਨੂੰ ਕੀਤੀ ਗਈ ਸੀ ਜਿਸ ਵਿਚ 365 323, 506, 379, 148, 149 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ। ਇਸੇ ਤਰ੍ਹਾਂ 24 ਫਰਵਰੀ 2023 ਨੂੰ FIR ਨੰਬਰ 39 ਅਜਨਾਲਾ ਪੁਲਿਸ ਵੱਲੋਂ ਦਰਜ ਕੀਤੀ ਗਈ ਜਿਸ ਵਿਚ 307, 353, 506, 332, 148, 149 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ। FIR 53 ਜੋ ਕਿ 22 ਫਰਵਰੀ 2023 ਨੂੰ ਦਰਜ ਕੀਤੀ ਗਈ, FIR 34, 24 ਫਰਵਰੀ 2023 ਨੂੰ ਬਾਘਾਪੁਰਾਣਾ ਜਿਸਵਿਚ 153ਏ, 305 ਤਹਿਤ ਮਾਮਲਾ ਦਰਜ ਕੀਤਾ ਗਿਆ। ਇਸੇ ਤਰ੍ਹਾਂ FIR 26, 18 ਮਾਰਚ ਨੂੰ ਖਲਸੀਆਂ ਵਿਚ ਜਿਸ ਵਿਚ 279, 306, 331, 354 ਦਰਜ ਕੀਤੀ ਗਈ। FIR 27 ਮਹਿਤਪੁਰ ਥਾਣੇ ਵਿਚ ਦਰਜ ਕੀਤੀ ਗਈ।
ਇਸ ਤਰ੍ਹਾਂ ਹੁਣ ਤੱਕ 6 FIR ਦਰਜ ਕੀਤੀਆਂ ਗਈਆਂ ਹਨ। ਇਸ ਦਾ ਮੁੱਖ ਸਰਗਣਾ ਅੰਮ੍ਰਿਤਪਾਲ ਸਿੰਘ ਅਜੇ ਫਰਾਰ ਹੈ ਜਿਸ ਨੂੰ ਫੜਨ ਲਈ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ। ਆਈਜੀ ਨੇ ਕਿਹਾ ਕਿ ਬਹੁਤ ਸਾਰੇ ਸ਼ਰਾਰਤੀ ਅਨਸਰ ਅਫਵਾਹਾਂ ਫੈਲਾ ਰਹੇ ਹਨ। ਪਰ ਪੰਜਾਬ ਪੁਲਿਸ ਵੱਲੋਂ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਅਜੇ ਤੱਕ ਅੰਮ੍ਰਿਤਪਾਲ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੁੜ ਸੁਰਖੀਆਂ ‘ਚ ਰੂਪਨਗਰ ਜੇਲ੍ਹ! ਕੈਦੀ ਕੋਲੋਂ ਕੀਪੈਡ ਮੋਬਾਈਲ ਬਰਾਮਦ
ਪੰਜਾਬ ਪੁਲਿਸ ਜਿਹੜੇ 114 ਕਾਰਕੁੰਨ ਗ੍ਰਿਫਤਾਰ ਕੀਤੇ ਗਏ ਹਨ, ਜਿਨ੍ਹਾਂ ਨੇ ਅਸ਼ਾਂਤੀ ਫੈਲਾਈ। ਜਿਨ੍ਹਾਂ ਵਿਚੋਂ 78 ਪਹਿਲੇ ਦਿਨ, 34 ਦੂਜੇ ਤੇ ਅੱਜ ਤੀਜੇ ਦਿਨ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਤੱਕ 10 ਹਥਿਆਰ ਫੜੇ ਜਾ ਚੁੱਕੇ ਹਨ ਜਿਨ੍ਹਾਂ ਵਿਚ 9 ਰਾਈਫਲ 7 12 ਬੋਰ ਦੀਆਂ ਰਾਈਫਲ, 315 ਬੋਰ ਦੀਆਂ 2 ਰਾਈਫਲਜ਼ ਹਨ, 1 ਰਿਵਾਲਵਰ 430 ਕਾਰਤੂਸ ਬਰਾਮਦ ਕੀਤੇ ਗਏ ਹਨ। ਚਾਰ ਵ੍ਹੀਕਲਜ਼ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਇਕ ਮਰਸੀਡਜ਼, 2 ਇਨਡੈਵਰ, 1 ਸੁਯੂ ਵ੍ਹੀਕਲਜ਼ ਬਰਾਮਦ ਕੀਤੀਆਂ ਗਈਆਂ ਹਨ। ਫੜੇ ਗਏ ਸਾਰੇ ਕਾਰਕੁੰਨਾਂ ਤੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: