ਆਰਟਨ ਕੈਪੀਟਲ ਨੇ 2022 ਵਿਚ ਦੁਨੀਆ ਦੇ ਸਭ ਤੋਂ ਤਾਕਤਵਰ ਤੇ ਕਮਜ਼ੋਰ ਪਾਸਪੋਰਟ ਵਾਲੇ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਯੂਏਈ ਦੇ ਪਾਸਪੋਰਟ ਨੂੰ ਸਭ ਤੋਂ ਮਜ਼ਬੂਤ ਦੱਸਿਆ ਗਿਆ ਹੈ। ਲਿਸਟ ਵਿਚ ਭਾਰਤ ਦਾ ਪਾਸਪੋਰਟ 69ਵੇਂ ਸਥਾਨ ‘ਤੇ ਰਿਹਾ ਹੈ। ਪਾਕਿਸਤਾਨ 94ਵੇਂ ਅਤੇ ਬੰਗਲਾਦੇਸ਼ 92ਵੇਂ ਸਥਾਨ ‘ਤੇ ਰਿਹਾ ਹੈ। ਇਸ ਲਿਸਟ ਤੋਂ ਇਹ ਪਤਾ ਲੱਗਦਾ ਹੈ ਕਿ ਕਿਸ ਦੇਸ਼ ਦੇ ਨਾਗਰਿਕਾਂ ਨੂੰ ਕਿੰਨੇ ਦੇਸ਼ਾਂ ਵਿਚ ਵੀਜ਼ਾ ਫ੍ਰੀ ਪ੍ਰਵੇਸ਼ ਤੇ ਕਿੰਨੇ ਦੇਸ਼ਾਂ ਵਿਚ ਵੀਜ਼ਾ ਆਨ ਅਰਾਈਵਲ ਪ੍ਰਵੇਸ਼ ਮਿਲ ਸਕਦਾ ਹੈ।
ਆਰਟਨ ਕੈਪੀਟਲ ਵੱਲੋਂ ਜਾਰੀ ਸਾਲ 2022 ਦੇ ਸਭ ਤੋਂ ਪਾਵਰਫੁੱਲ ਪਾਸਪੋਰਟ ਦੀ ਸੂਚੀ ਵਿਚ ਭਾਰਤ ਨੂੰ 69ਵੇਂ ਸਥਾਨ ‘ਤੇ ਰੱਖਿਆ ਗਿਆ ਹੈ। ਭਾਰਤੀ ਨਾਗਰਿਕ 24 ਦੇਸ਼ਾਂ ਵਿਚ ਵੀਜ਼ਾ ਫ੍ਰੀ ਪ੍ਰਵੇਸ਼ ਕਰ ਸਕਦੇ ਹਨ ਜਦੋਂ ਕਿ 48 ਦੇਸ਼ਾਂ ਵਿਚ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਆਨ ਅਰਾਈਵਲ ਦੀ ਸਹੂਲਤ ਮਿਲੇਗੀ। ਭਾਰਤ ਦੇ ਨਾਗਰਿਕਾਂ ਨੂੰ 126 ਦੇਸ਼ਾਂ ਵਿਚ ਜਾਣ ਲਈ ਵੀਜ਼ੇ ਦੀ ਲੋੜ ਹੋਵੇਗੀ।
ਪਾਕਿਸਤਾਨ ਨੂੰ ਇਸ ਲਿਸਟ ਵਿਚ 94ਵੇਂ ਸਥਾਨ ‘ਤੇ ਰੱਖਿਆ ਗਿਆ ਹੈ। ਇਥੋਂ ਦੇ ਨਾਗਰਿਕਾਂ ਨੂੰ ਸਿਰਫ 10 ਦੇਸ਼ਾਂ ਵਿਚ ਵੀਜ਼ਾ ਫ੍ਰੀ ਐਂਟਰੀ ਮਿਲ ਸਕਦੀ ਹੈ ਜਦੋਂ ਕਿ 154 ਦੇਸ਼ਾਂ ਵਿਚ ਪ੍ਰਵੇਸ਼ ਲਈ ਵੀਜ਼ੇ ਦੀ ਲੋੜ ਹੋਵੇਗੀ।
ਤਾਕਤਵਰ ਪਾਸਪੋਰਟ ਵਾਲੇ ਦੇਸ਼ਾਂ ਦੀ ਸੂਚੀ ਵਿਚ ਦੂਜੇ ਸਥਾਨ ‘ਤੇ 10 ਯੂਰਪੀ ਦੇਸ਼ ਜਿਵੇਂ ਜਰਮਨੀ, ਇਟਲੀ ਫਰਾਂਸ, ਸਪੇਨ, ਲਕਜ਼ਬਰਗ, ਉੱਤਰ ਕੋਰੀਆ ਸਣੇ ਕੁੱਲ 11 ਦੇਸ਼ ਸ਼ਾਮਲ ਹਨ, ਇਨ੍ਹਾਂ ਸਾਰੇ ਦੇਸ਼ਾਂ ਦੇ ਨਾਗਰਿਕ 126 ਦੇਸ਼ਾਂ ਵਿਚ ਵੀਜ਼ਾ ਫ੍ਰੀ ਐਂਟਰੀ ਪਾ ਸਕਦੇ ਹਨ ਜਦੋਂ ਕਿ 47 ਦੇਸ਼ਾਂ ਵਿਚ ਵੀਜ਼ਾ ਆਨ ਅਰਾਈਵਲ ਦੀ ਸਹੂਲਤ ਮਿਲੇਗੀ।
ਆਰਟਨ ਕੈਪੀਟਲ ਵੱਲੋਂ ਇਲ ਸੂਚੀ ਵਿਚ ਅਮਰੀਕਾ ਤੇ ਬ੍ਰਿਟੇਨ ਨੂੰ ਕ੍ਰਮਵਾਰ ਤੀਜੇ ਤੇ ਚੌਥੇ ਸਥਾਨ ‘ਤੇ ਰੱਖਿਆ ਗਿਆ ਹੈ। ਅਮਰੀਕੀ ਨਾਗਰਿਕ 116 ਦੇਸ਼ਾਂ ਵਿਚ ਤਾਂ ਬ੍ਰਿਟਿਸ਼ ਨਾਗਰਿਕ 118 ਦੇਸ਼ਾਂ ਵਿਚ ਵੀਜ਼ਾ ਫ੍ਰੀ ਐਂਟਰੀ ਪਾ ਸਕਦੇ ਹਨ।
ਯੂਨਾਈਟਿਡ ਨੇਸ਼ਨ ਵਿਚ ਸ਼ਾਮਲ 139 ਦੇਸ਼ਾਂ ਵਿਚੋਂ ਯੂਏਈ ਦੇ ਪਾਸਪੋਰਟ ਨੂੰ ਸਾਲ 2022 ਵਿਚ ਸਭ ਤੋਂ ਤਾਕਤਵਰ ਦੱਸਿਆ ਗਿਆ ਹੈ। ਯੂਏਈ ਦੇ ਨਾਗਰਿਕ 180 ਦੇਸ਼ਾਂ ਵਿਚ ਆਸਾਨੀ ਨਾਲ ਪ੍ਰਵੇਸ਼ ਕਰ ਸਕਦੇ ਹਨ। ਇਥੋਂ ਦੇ ਨਾਗਰਿਕਾਂ ਲਈ 121 ਦੇਸ਼ਾਂ ਵਿਚ ਵੀਜ਼ਾ ਫ੍ਰੀ ਐਂਟਰੀ ਰਹੇਗੀ ਜਦੋਂ ਕਿ 59 ਦੇਸ਼ਾਂ ਵਿਚ ਵੀਜ਼ਾ ਆਨ ਅਰਾਈਵਲ ਦੀ ਸਹੂਲਤ ਮਿਲੇਗੀ। ਯਾਨੀ 59 ਦੇਸ਼ਾਂ ਵਿਚ ਯੂਏਈ ਦੇ ਨਾਗਰਿਕਾਂ ਨੂੰ ਪਹੁੰਚਣ ‘ਤੇ ਆਸਾਨੀ ਨਾਲ ਵੀਜ਼ਾ ਮਿਲ ਜਾਵੇਗਾ। ਯੂਏਈ ਦੇ ਨਾਗਰਿਕਾਂ ਨੂੰ ਸਿਰਫ 18 ਦੇਸ਼ਾਂ ਵਿਚ ਪ੍ਰਵੇਸ਼ ਲਈ ਪਹਿਲਾਂ ਤੋਂ ਵੀਜ਼ੇ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ: ਟਿਕਰੀ ਬਾਰਡਰ ‘ਤੇ ਕਿਸਾਨਾਂ ਦਾ ਵੱਡਾ ਐਲਾਨ, MSP ਦੀ ਮੰਗ ਲਈ ਕਰਾਂਗੇ ਚੰਡੀਗੜ੍ਹ ਕੂਚ
ਜਾਰੀ ਇਸ ਸੂਚੀ ਵਿਚ ਅਫਗਾਨਿਸਤਾਨ ਦੇ ਪਾਸਪੋਰਟ ਨੂੰ ਸਭ ਤੋਂ ਕਮਜ਼ੋਰ ਦੱਸਿਆ ਗਿਆ ਹੈ। ਅਫਗਾਨਿਸਤਾਨ ਦੇ ਨਾਗਰਿਕ ਸਿਰਫ 38 ਦੇਸ਼ਾਂ ਵਿਚ ਵੀਜ਼ਾ ਫ੍ਰੀ ਐਂਟਰੀ ਪਾ ਸਕਦੇ ਹਨ। ਇਸ ਪਾਸਪੋਰਟ ਇੰਡੈਕਸ ਨੂੰ ਯੂਨਾਈਟਿਡ ਨੇਸ਼ਨਲ ਦੇ 139 ਮੈਂਬਰ ਦੇਸ਼ਾਂ ਤੇ ਇਸ ਦੇ 6 ਵੱਖ-ਵੱਖ ਪਹਿਲੂਆਂ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤਾ ਜਾਂਦਾ ਹੈ। ਇਸ ਇੰਡੈਕਸ ਨੂੰ ਤਿਆਰ ਕਰਨ ਵਿਚ ਇਸਤੇਮਾਲ ਕੀਤਾ ਗਿਆ ਡਾਟਾ ਸਰਕਾਰ ਵੱਲੋਂ ਉਪਲਬਧ ਕਰਾਇਆ ਜਾਂਦਾ ਹੈ ਤੇ ਨਾਲ ਹੀ ਸਮੇਂ-ਸਮੇਂ ‘ਤੇ ਕਰਾਊਡਸੋਰਸਿੰਗ ਜ਼ਰੀਏ ਗੁਪਤ ਰੂਪ ਨਾਲ ਇਸ ਡਾਟਾ ਦਾ ਪਤਾ ਲਗਾਇਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: