ਭਾਰਤੀ ਫੌਜ ਦਾ ਇੱਕ ਚੀਤਾ ਹੈਲੀਕਾਪਟਰ ਅੱਜ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਇਲਾਕੇ ਨੇੜੇ ਕ੍ਰੈਸ਼ ਹੋ ਗਿਆ। ਫੌਜ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਇਕ ਪਾਇਲਟ ਦੀ ਮੌਤ ਹੋ ਗਈ ਹੈ। ਮੌਕੇ ‘ਤੇ ਰੈਸਕਿਊ ਟੀਮ ਪਹੁੰਚ ਚੁੱਕੀ ਹੈ। ਹਾਦਸੇ ਦਾ ਕਾਰਨ ਕੀ ਸੀ ਇਸ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ।
ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਹੈਲੀਕਾਪਟਰ ਵਿੱਚ ਦੋ ਪਾਇਲਟ ਮੌਜੂਦ ਸਨ। ਘਟਨਾ ਵਿੱਚ ਲੈਫਟੀਨੈਂਟ ਕਰਨਲ ਸੌਰਭ ਯਾਦਵ ਦੀ ਮੌਤ ਹੋ ਗਈ ਹੈ।
ਅਧਿਕਾਰੀ ਨੇ ਦੱਸਿਆ ਕਿ ਹੈਲੀਕਾਪਟਰ ਤਲਾਂਗ ਦੇ ਨੇੜੇ ਫਾਰਵਰਡ ਏਰੀਆ ਵਿੱਚ ਆਪਣੀ ਰੈਗੂਲਰ ਉਡਾਨ ‘ਤੇ ਸੀ। ਪਰ ਸਵੇਰੇ ਲਗਭਗ 10 ਵਜੇ ਹੈਲੀਕਾਪਟਰ ਨਾਲ ਹਾਦਸਾ ਹੋ ਗਿਆ। ਘਟਨਾ ਦੇ ਤੁਰੰਤ ਬਾਅ ਦੋਵੇਂ ਪਾਇਲਟਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ : ਲੁਧਿਆਣਾ : ਪਸ਼ੂਆਂ ਦੇ ਅੰਗਾਂ ਦੇ 2 ਤਸਕਰ ਕਾਬੂ, ਲੋਕਾਂ ਨੂੰ ਮੂਰਖ ਬਣਾ ਵਸੂਲਦੇ ਸਨ ਮੋਟੀ ਰਕਮ
ਅਧਿਕਾਰੀ ਨੇ ਕਿਹਾ ਕਿ ਹਾਦਸੇ ਵਿੱਚ ਦੋਵੇਂ ਪਾਇਲਟ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਦੋਵਾਂ ਵਿੱਚੋਂ ਇੱਕ ਪਾਇਲਟ ਲੈਫਟੀਨੈਂਟ ਕਰਨਲ ਸੌਰਭ ਯਾਦਵ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਦੂਜੇ ਜ਼ਖਮੀ ਪਾਇਲਟ ਦਾ ਇਲਾਜ ਜਾਰੀ ਹੈ। ਅਧਿਕਾਰੀ ਨੇ ਦੱਸਿਆ ਕਿ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਕਿਉਂ ਅਤੇ ਕਿਵੇਂ ਹੋਇਆ ਇਸ ਦੀ ਅਜੇ ਜਾਣਕਾਰੀ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: