ਪੰਜਾਬ ਵਿਚ ਬੰਦ ਕੀਤੇ ਗਏ ਇੰਟਰਨੈਟ ਸੇਵਾਵਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਪੰਜਾਬ ‘ਚ ਇੰਟਰਨੈਟ ਸੇਵਾਵਾਂ ਨਹੀਂ ਚੱਲਣਗੀਆਂ। ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਇੰਟਰਨੈਟ ਉਤੇ ਪਾਬੰਦੀ ਨੂੰ ਕੱਲ੍ਹ 12 ਵਜੇ ਤੱਕ ਲਈ ਵਧਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਰ ਹੋਈ ਬੇਅਦਬੀ, ਪੁਲਿਸ ਨੇ ਮਾਮਲਾ ਕੀਤਾ ਦਰਜ
ਦੱਸ ਦੇਈਏ ਕਿ ਪਹਿਲਾਂ ਇੰਟਰਨੈਟ ਸੇਵਾਵਾਂ ‘ਤੇ ਅੱਜ ਦੁਪਹਿਰ 12 ਤੱਕ ਲਈ ਪਾਬੰਦੀ ਲਗਾਈ ਗਈ ਸੀ, ਪਰ ਹੁਣ ਇਸ ਪਾਬੰਧੀ ਨੂੰ ਅਗਲੇ 24 ਘੰਟਿਆਂ ਲਈ ਵਧਾ ਦਿੱਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਪੁਲਿਸ ਦੀ ਕਾਰਵਾਈ ਦੂੱਜੇ ਦਿਨ ਵੀ ਜਾਰੀ ਹੈ। ਇਸੇ ਦੌਰਾਨ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: