ਸਾਬਕਾ ਡਿਪਟੀ ਸੀਐੱਮ ਤੇ ਕਾਂਗਰਸੀ ਨੇਤਾ ਓਮ ਪ੍ਰਕਾਸ਼ ਸੋਨੀ ਖਿਲਾਫ ਵਿਜੀਲੈਂਸ ਬਿਊਰੋ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਵਿਜੀਲੈਂਸ ਦੀ ਟੀਮ ਜਾਂਚ ਲਈ ਚੰਡੀਗੜ੍ਹ ਤੋਂ ਅੰਮ੍ਰਿਤਸਰ ਪਹੁੰਚੀ ਹੈ। ਟੀਮ ਨੇ ਜਿਥੇ ਓਪੀ ਸੋਨੀ ਦੀ ਪ੍ਰਾਪਰਟੀ ਦੇ ਕਾਗਜ਼ਾਂ ਦੀ ਜਾਂਚ ਕੀਤੀ ਦੂਜੇ ਪਾਸੇ ਪ੍ਰਾਪਰਟੀ ਅਸੈਸਟਮੈਂਟ ਵੀ ਕੀਤੀ ਗਈ ਹੈ।
ਚੰਡੀਗੜ੍ਹ ਪਹੁੰਚੀਆਂ ਟੀਮਾਂ ਸਿੱਧਾ ਹੀ ਸਾਬਕਾ ਡਿਪਟੀ ਸੀਐੱਮ ਦੇ ਹੋਟਲ ਤੇ ਫਾਰਮ ਹਾਊਸ ‘ਤੇ ਪਹੁੰਚੀ। SSP ਵਿਜੀਲੈਂਸ ਵਰਿੰਦਰ ਸਿੰਘ ਨੇ ਦੱਸਿਆ ਕਿ ਓ ਪੀ ਸੋਨੀ ਦੀ ਆਮਦਨ ਤੋਂ ਵੱਧ ਜਾਇਦਾਦ ਸਬੰਧੀ ਜਾਂਚ ਚੱਲ ਰਹੀ ਹੈ, ਮਾਮਲੇ ਵਿਚ ਚੰਡੀਗੜ੍ਹ ਤੋਂ ਟੀਮ ਪਹੁੰਚੀ ਹੈ। ਉਨ੍ਹਾਂ ਦੀ ਪ੍ਰਾਪਰਟੀ ਦੀ ਅਸੈਸਮੈਂਟ ਕਰਵਾਈ ਜਾ ਰਹੀ ਹੈ। ਹੁਣ ਤੱਕ ਜੋ ਪ੍ਰਾਪਰਟੀਆਂ ਸਾਹਮਣੇ ਆਈਆਂ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਭਵਿੱਖ ਵਿਚ ਜੋ ਵੀ ਪ੍ਰਾਪਰਟੀਆਂ ਸਾਹਮਣੇ ਆਉਣਗੀਆਂ, ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ।
ਅੱਜ ਟੀਮਾਂ ਉਨ੍ਹਾਂ ਦੇ ਫਾਰਮ ਹਾਊਸ ਤੇ ਹੋਟਲ ਤੋਂ ਇਲਾਵਾ ਇਕ ਗੋਦਾਮ ਵਿਚ ਵੀ ਪਹੁੰਚੀਆਂ ਹਨ। ਅਜੇ ਜਾਂਚ ਚੱਲ ਰਹੀ ਹੈ। ਦੂਜੇ ਪਾਸੇ ਓਪੀ ਸੋਨੀ ਆਪਣੇ ਬੈਂਕ ਤੇ ਪ੍ਰਾਪਰਟੀ ਦੇ ਦਸਤਾਵੇਜ਼ ਜਮ੍ਹਾ ਕਰਵਾ ਚੁੱਕੇ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਨੇ ਦਸੰਬਰ 2022 ਨੂੰ ਸਾਬਕਾ ਡਿਪਟੀ ਸੀਐੱਮ ਦੇ ਘਰ ‘ਤੇ ਨੋਟਿਸ ਦਿੱਤਾ ਗਿਆ ਸੀ। ਉਸ ਵਿਚ ਉਨ੍ਹਾਂ ਨੇ ਆਮਦਨ ਸਬੰਧੀ ਜਾਣਕਾਰੀ ਤੇ ਬਿਓਰਾ ਪੇਸ਼ ਕਰਨ ਲਈ ਕਿਹਾ ਗਿਆ। ਇਸ ਵਿਚ 2017 ਤੋਂ 2022 ਤੱਕ ਦੀ ਆਮਦਨ ਦੀ ਜਾਂਚ ਦੀ ਗੱਲ ਕਹੀ ਗਈ। ਇਸ ਦੌਰਾਨ ਉਨ੍ਹਾਂ ਦੀ ਪ੍ਰਾਪਰਟੀ ਦਾ ਬਿਓਰਾ ਵੀ ਮੰਗਿਆ ਗਿਆ।
2022 ਚੋਣਾਂ ਤੋਂ ਪਹਿਲਾਂ ਸੋਨੀ ਵੱਲੋਂ ਦਿੱਤੇ ਗਏ ਸਹੁੰ ਪੱਤਰ ‘ਤੇ ਨਜ਼ਰ ਮਾਰੋ ਤਾਂ ਉਨ੍ਹਾਂ ਦੀ ਚੱਲ-ਅਚੱਲ ਜਾਇਦਾਦ ਵਿਚ 2007 ਤੋਂ ਲੈ ਕੇ 2022 ਤੱਕ ਦੇ 15 ਸਾਲਾਂ ਵਿਚ 18 ਗੁਣਾ ਵਾਧਾ ਹੋਇਆ ਹੈ। 2007 ਵਿਚ ਓਪੀ ਸੋਨੀ ਨੇ ਸਹੁੰ ਪੱਤਰ ਵਿਚ ਆਪਣੀ ਜਾਇਦਾਦ 1 ਕਰੋੜ ਰੁਪਏ ਕੀਤੀ ਸੀ। 2017 ਵਿਚ ਉਨ੍ਹਾਂ ਦੀ ਚੱਲ ਜਾਇਦਾਦ 48.56 ਲੱਖ ਤੇ ਪਤਨੀ ਦੀ ਚੱਲ ਜਇਦਾਦ 56.09 ਲੱਖ ਰੁਪਏ ਦਿਖਾਈ ਗਈ। ਇਸ ਸਾਲ ਉਸ ਦੀ ਚੱਲ ਜਾਇਾਦ 72.50 ਲੱਖ ਤੇ ਪਤਨੀ ਦੀ ਚੱਲ ਜਾਇਦਾਦ 1.02 ਕਰੋੜ ਰੁਪਏ ਤੱਕ ਪਹੁੰਚ ਚੁੱਕੀ ਹੈ।
ਇਹ ਵੀ ਪੜ੍ਹੋ : 24 ਘੰਟਿਆਂ ‘ਚ ਈਰਾਨ ‘ਤੇ ਦੂਜਾ ਵੱਡਾ ਹਮਲਾ, 6 ਟਰੱਕਾਂ ‘ਤੇ ਜਹਾਜ਼ ਤੋਂ ਸੁੱਟੇ ਗਏ ਬੰਬ
2017 ਵਿਚ ਸੋਨੀ ਕੋਲ 11.75 ਕਰੋੜ ਤੇ ਪਤਨੀ ਕੋਲ 5.50 ਕਰੋੜ ਰੁਪਏ ਦੀ ਅਚੱਲ ਜਾਇਦਾਦ ਸੀ। ਇਸ ਸਾਲ ਉਨ੍ਹਾਂ ਦੀ ਅਚੱਲ ਜਾਇਦਾਦ 16.98 ਕਰੋੜ ਹੈ, ਜੋ ਜੱਦੀ ਹੈ ਤੇ ਪਤਨੀ ਦੀ ਚੱਲ ਸੰਪਤੀ ਵਿਚ 6 ਕਰੋੜ ਰੁਪਏ ਹੈ। 2017 ਤੋਂ ਲੈ ਕੇ 2022 ਤੱਕ ਡਿਪਟੀ ਸੀਐੱਮ ਨੇ ਕੋਈ ਵੀ ਸੋਨੇ ਦੀ ਚੀਜ਼ ਨਹੀਂ ਖਰੀਦੀ। ਉਨ੍ਹਾਂ ਦੀਪਤਨੀ ਕੋਲ ਜਿਥੇ 2017 ਦੇ ਜਿੰਨਾ ਹੀ 1.500 ਕਿਲੋਗ੍ਰਾਮ ਸੋਨਾ ਹੈ, ਦੂਜੇ ਪਾਸੇ ਉਨ੍ਹਾਂ ਕੋਲ 750 ਗ੍ਰਾਮ ਸੋਨਾ ਹੈ।ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਕੋਲ ਦੋ ਕੈਰੇਟ ਦੇ ਡਾਇਮੰਡ ਵੀ ਹਨ।
ਵੀਡੀਓ ਲਈ ਕਲਿੱਕ ਕਰੋ -: