ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਦਾ ਦੇਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਇੰਸਟਾਗ੍ਰਾਮ ‘ਤੇ ਉਨ੍ਹਾਂ ਦੀ ਧੀ ਕੇਲੀ ਨੇਸਿਮੇਂਟੋ ਨੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ। ਪੇਲੇ ਕੋਲੋਨ ਕੈਂਸਰ ਨਾਲ ਜੂਝ ਰਹੇ ਸਨ। ਉਨ੍ਹਾਂ ਨੇ ਕੀਮੋਥੈਰੇਪੀ ਟ੍ਰੀਟਮੈਂਟ ਦਾ ਜਵਾਬ ਦੇਣਾ ਵੀ ਬੰਦ ਕਰ ਦਿੱਤਾ ਸੀ। ਪੇਲੇ ਨੂੰ ਹੁਣੇ ਜਿਹੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ ਜਿਥੇ ਪਤਾ ਲੱਗਾ ਕਿ ਉਨ੍ਹਾਂ ਨੂੰ ਰੈਸਪੀਰੇਟਰੀ ਇੰਫੈਕਸ਼ਨ ਵੀ ਹੈ। ਪੇਲੇ ਫੁੱਟਬਾਲ ਦੇ ਮਹਾਨ ਖਿਡਾਰੀ ਮੰਨੇ ਜਾਂਦੇ ਹਨ ਤੇ ਤਿੰਨ ਵਾਰ ਦੇ ਵਿਸ਼ਵ ਕੱਪ ਜੇਤੂ ਰਹਿ ਚੁੱਕੇ ਹਨ। ਬੇਟੀ ਕੇਲੀ ਨੇਸੀਮੇਂਟੋ ਨੇ ਇੰਸਟਾਗ੍ਰਾਮ ‘ਤੇ ਲਿਖਿਆ-‘ਅਸੀਂ ਜੋ ਕੁਝ ਵੀ ਹਾਂ, ਤੁਹਾਡੀ ਬਦੌਲਤ ਹਾਂ। ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਰੈਸਟ ਇਨ ਪੀਸ।’
ਬ੍ਰਾਜ਼ੀਲ ਦੇ ਮਿਨਸ ਗੇਰੈਸ ਵਿਚ ਜਨਮੇ ਫੁੱਟਬਾਲਰ ਅਜੇ ਵੀ ਸੇਲੇਕਾਓ ਲਈ ਸਭ ਤੋਂ ਵਧ ਗੋਲ ਕਰਨ ਵਾਲੇ ਖਿਡਾਰੀ ਹਨ। ਉਨ੍ਹਾਂ ਨੇ 92 ਮੈਚਾਂ ਵਿਚ 77 ਗੋਲ ਕੀਤੇ। ਇਕ ਪੇਸ਼ੇਵਰ ਫੁੱਟਬਾਲਰ ਵਜੋਂ ਪੇਲੇ ਨੇ ਕੁੱਲ ਤਿੰਨ ਵਾਰ ਫੀਫਾ ਵਿਸ਼ਵ ਕੱਪ (1958, 1962, 1970) ਜਿੱਤਿਆ ਜੋ ਅਜੇ ਵੀ ਇਕ ਵਿਅਕਤੀਗਤ ਫੁੱਟਬਾਲ ਲਈ ਇਕ ਰਿਕਾਰਡ ਹੈ।
ਪੇਲੇ ਦਾ ਅਸਲੀ ਨਾਂ ਏਡਸਨ ਅਰਾਂਤੇਸ ਡੋ ਨੇਸਿਮੇਂਟੋ ਸੀ ਪਰ ਉਹ ਪੇਲੇ ਦੇ ਨਾਂ ਤੋਂ ਮਸ਼ਹੂਰ ਹੋਏ। ਉਨ੍ਹਾਂ ਦਾ ਜਨਮ 23 ਅਕਤੂਬਰ 1940 ਨੂੰ ਬ੍ਰਾਜ਼ੀਲ ਦੇ ਟ੍ਰੇਸ ਕੋਰਾਕੋਏਸ ਵਿਚ ਹੋਇਆ ਸੀ। ਫੀਫਾ ਵੱਲੋਂ ਉਨ੍ਹਾਂ ਨੂੰ ‘ਦਿ ਗ੍ਰੇਟੇਸਟ’ ਦਾ ਸਿਰਲੇਖ ਵੀ ਮਿਲਿਆ। ਪੇਲੇ ਨੇ ਤਿੰਨ ਵਿਆਹ ਕੀਤੇ। ਉਨ੍ਹਾਂ ਦੇ 7 ਬੱਚੇ ਹਨ।
82 ਸਾਲ ਦੀ ਉਮਰ ਵਿਚ ਪੇਲੇ ਨੇ ਕੋਲਨ ਕੈਂਸਰ ਦੇ ਬਾਅਦ ਆਖਰੀ ਸਾਹ ਲਏ। ਇਸ ਦੀ ਕਾਫੀ ਸਮੇਂਤੋਂ ਕੀਮੋਥੈਰੇਪੀ ਵੀ ਚੱਲ ਰਹੀ ਸੀ। ਪੇਲੇ ਨੂੰ 29 ਨਵੰਬਰ ਨੂੰ ਸਾਹ ਲੈਣ ਵਿਚ ਤਕਲੀਫ ਹੋਣ ‘ਤੇ ਸਾਓ ਪੋਲੋ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਉਨ੍ਹਾਂ ਨੇ ਕੀਮੋਥੈਰੇਪੀ ਦਾ ਜਵਾਬ ਦੇਣਾ ਬੰਦ ਕਰ ਦਿੱਤਾ ਸੀ। ਪੇਲੇ ਨੂੰ ਪਿਛਲੇ ਸਾਲ ਸਤੰਬਰ ਵਿਚ ਉਨ੍ਹਾਂ ਦੇ ਕੋਲਨ ਤੋਂ ਟਿਊਮਰ ਹਟਾ ਦਿੱਤਾ ਗਿਆ ਸੀ ਉਦੋਂ ਤੋਂ ਉਹ ਰੈਗੂਲਰ ਹਸਪਤਾਲ ਵਿਚ ਇਲਾਜ ਕਰਵਾ ਰਹੇ ਸਨ।
ਪੇਲੇ ਨੇ ਆਪਣੇ ਕਰੀਅਰ ਵਿਚ ਕਾਫੀ ਸਮੇਂ ਤੱਕ ਬ੍ਰਾਜ਼ੀਲੀਆਈ ਕਲੱਬ ਸਾਂਤੋਸ ਦੀ ਅਗਵਾਈ ਕੀਤੀ। ਇਸ ਕਲੱਬ ਲਈ ਉਨ੍ਹਾਂ ਨੇ 659 ਮੈਚਾਂ ਵਿਚ 643 ਗੋਲ ਕੀਤੇ। ਆਪਣੇ ਫੁੱਟਬਾਲ ਕਰੀਅਰ ਦੇ ਆਖਰੀ ਦੋ ਸਾਲਾਂ ਵਿਚ ਪੇਲੇ ਨੇ ਯੂਐੱਸਏ ਵਿਚ ਨਿਊਯਾਰਕ ਵਿਚ ਕਾਸਮਾਸ ਲਈ ਖੇਡਿਆ।
ਪੇਲੇ ਨੇ ਛੇ ਮੌਕਿਆਂ (1961, 1962, 1963, 1964, 1965 ਤੇ 1968) ਵਿਚ ਬ੍ਰਾਜ਼ੀਲੀਆਈ ਲੀਗ ਖਿਤਾਬ ਜਿੱਤਿਆ ਤੇ 1962 ਤੇ 1963 ਵਿਚ ਦੋ ਵਾਰ ਕੋਪਾ ਲਿਬਰਟਾਡੋਰੇਸ ਖਿਤਾਬ ਜਿੱਤਿਆ। ਉਹ ਸੈਂਟੋਸ ਦੇ ‘ਗੋਲਡਨ ਏਰਾ’ ਦੇ ਮੁੱਖ ਖਿਡਾਰੀਆਂ ਵਿਚੋਂ ਇਕ ਰਹੇ ਅਤੇ ਉਨ੍ਹਾਂ ਨੇ 1962 ਤੇ 1963 ਵਿਚ ਦੋ ਇੰਟਰਕਾਂਟੀਨੈਂਟਲ ਕੱਪ ਖਿਤਾਬ ਤੱਕ ਪਹੁੰਚਾਇਆ। ਦੋਵੇਂ ਮੌਕਿਆਂ ‘ਤੇ ਫਾਈਨਲ ਵਿਚ ਸੈਂਟੋਸ ਨੇ ਪੁਰਤਕਾਲੀ ਕਲੱਬ ਬੇਨਫਿਕਾ ਨੂੰ ਹਰਾਇਆ।
ਆਪਣੇ ਇਕ ਇੰਸਟਾਗ੍ਰਾਮ ਪੋਸਟ ਵਿਚ ਪੇਲੇ ਨੇ ਆਪਣੇ ਪ੍ਰਸ਼ੰਸਕਾਂ ਨੂੰ ਸ਼ੁੱਭਕਾਮਨਾ ਸੰਦੇਸ਼ ਲਈ ਧੰਨਵਾਦ ਕੀਤਾ ਸੀ। ਉਨ੍ਹਾਂ ਲਿਖਿਆ ਸੀ-‘ਦੋਸਤੋਂ ਮੈਂ ਹਸਪਤਾਲ ਵਿਚ ਆਪਣਾ ਰੈਗੂਲਰ ਚੈਕਅੱਪ ਲਈ ਆਇਆ ਹਾਂ। ਇਸ ਤਰ੍ਹਾਂ ਸਾਕਾਰਾਤਮਕ ਸੰਦੇਸ਼ ਪਾ ਕੇ ਚੰਗਾ ਲੱਗਦਾ ਹੈ। ਇਸ ਲਈ ਧੰਨਵਾਦ ਤੇ ਉਨ੍ਹਾਂ ਸਾਰਿਆਂ ਦਾ ਵੀ ਧੰਨਵਾਦ ਜੋ ਮੈਨੂੰ ਚੰਗਾ ਸੰਦੇਸ਼ ਭੇਜਦੇ ਹਨ।
ਆਪਣੇ ਆਖਰੀ ਇੰਸਟਾਗ੍ਰਾਮ ਪੋਸਟ ਵਿਚ ਪੇਲੇ ਨੇ ਅਰਜਨਟੀਨਾ ਦੀ ਟੀਮ ਨੂੰ ਫੀਫਾ ਵਰਲਡ ਕੱਪ ਜਿੱਤਣ ‘ਤੇ ਵਧਾਈ ਦਿੱਤੀ ਸੀ। ਨਾਲ ਹੀ ਲਿਓਨਲ ਮੈਸੀਦਾ ਵੀ ਜ਼ਿਕਰ ਕੀਤਾ ਸੀ।ਪੇਲੇ ਨੇ ਲਿਖਿਆ ਸੀ-ਫੁੱਟਬਾਲ ਨੇ ਅੱਜ ਫਿਰ ਆਪਣੀ ਕਹਾਣੀ ਦਿਲਚਸਪ ਤਰੀਕੇ ਨਾਲ ਬਿਆਂ ਕੀਤੀ। ਮੇਸੀ ਨੇ ਆਪਣਾ ਪਹਿਲਾ ਵਿਸ਼ਵ ਕੱਪ ਜਿੱਤਿਆ, ਜਿਸ ਦੇ ਉਹ ਹੱਕਦਾਰ ਸਨ। ਏਂਬਾਪੇ ਨੇ ਫਾਈਨਲ ਵਿਚ ਚਾਰ ਗੋਲ ਕੀਤੇ। ਫੁੱਟਬਾਲ ਦੇ ਸ਼ਾਨਦਾਰ ਭਵਿੱਖ ਲਈ ਇਹ ਮੈਚ ਦੇਖਣਾ ਕਿਸੇ ਤੋਹਫੇ ਤੋਂ ਘੱਟ ਨਹੀਂ ਸੀ। ਵਧਾਈ ਅਰਜਨਟੀਨ। ਨਿਸ਼ਚਿਤ ਕੌਰ ‘ਤੇ ਹੁਣ ਡੀਏਗੋ ਮੁਸਕਰਾ ਰਹੇ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: