ਪੰਜਾਬ ਦੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਸ਼ੁੱਕਰਵਾਰ ਨੂੰ ਅਚਾਨਕ ਬਿਜਲੀ ਗੁੱਲ ਹੋ ਗਈ। ਡਾਕਟਰ ਕੈਂਸਰ ਦੇ ਮਰੀਜ਼ ਦਾ ਆਪ੍ਰੇਸ਼ਨ ਕਰ ਰਹੇ ਸਨ। ਇਸ ਦੌਰਾਨ ਵੈਂਟੀਲੇਟਰ ਮਸ਼ੀਨ ਬੰਦ ਹੋ ਗਈ। ਗੁੱਸੇ ਵਿਚ ਆਏ ਡਾਕਟਰਾਂ ਨੇ ਇਸ ਦੀ ਵੀਡੀਓ ਬਣਾ ਲਈ।
ਡੇਢ ਮਿੰਟ ਦੀ ਵੀਡੀਓ ਵਿੱਚ ਇੱਕ ਡਾਕਟਰ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ ਕਿ ਰਾਜਿੰਦਰਾ ਹਸਪਤਾਲ ਦੀਆਂ ਮੁੱਖ ਐਮਰਜੈਂਸੀ ਲਾਈਟਾਂ ਜਗ ਰਹੀਆਂ ਹਨ। ਲਾਈਟਾਂ ਬੁਝੇ ਨੂੰ 15 ਮਿੰਟ ਹੋ ਗਏ ਹਨ। ਵੈਂਟੀਲੇਟਰ ਵੀ ਬੰਦ ਹੋ ਗਿਆ। ਕੈਂਸਰ ਦੇ ਮਰੀਜ਼ ਦਾ ਆਪਰੇਸ਼ਨ ਚੱਲ ਰਿਹਾ ਹੈ। ਅਜਿਹੇ ‘ਚ ਜੇ ਮਰੀਜ਼ ਨੂੰ ਕੁਝ ਹੋ ਜਾਂਦਾ ਹੈ ਤਾਂ ਜ਼ਿੰਮੇਵਾਰ ਕੌਣ ਹੋਵੇਗਾ? ਵੀਡੀਓ ‘ਚ ਆਪਰੇਸ਼ਨ ਥੀਏਟਰ ‘ਚ ਮੌਜੂਦ ਹੋਰ ਸਟਾਫ ਵੀ ਦਿਖਾਈ ਦੇ ਰਿਹਾ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤਰ੍ਹਾਂ ਦੀ ਲਾਈਟ ਪਹਿਲਾਂ ਵੀ ਗਈ ਹੈ। ਇਹ ਐਮਰਜੈਂਸੀ ਹੌਟ ਲਾਈਨ ਨਾਲ ਜੁੜੀ ਹੋਣੀ ਚਾਹੀਦੀ ਹੈ, ਪਰ ਅਜਿਹਾ ਨਹੀਂ ਹੋ ਰਿਹਾ।
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਇਸ ‘ਤੇ ਬਿਆਨ ਸਾਹਮਣੇ ਆਇਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਲਾਈਟਾਂ ਬੰਦ ਹੋਣ ਤੋਂ ਬਾਅਦ ਯੰਗ ਜੂਨੀਅਰ ਡਾਕਟਰ ਘਬਰਾ ਗਿਆ ਸੀ। ਮਰੀਜ਼ ਦਾ ਆਪ੍ਰੇਸ਼ਨ ਨਾਰਮਲ ਹੋਇਆ ਹੈ।
ਡਾ. ਬਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਮੈਂ ਰਜਿੰਦਰਾ ਹਸਪਤਾਲ ਦੀਆਂ ਲਾਈਟਾਂ ਬੰਦ ਹੋਣ ਦੀ ਵੀਡੀਓ ਦੇਖੀ ਹੈ। ਲਾਈਟ ਟ੍ਰਿਪ ਹੋਈ ਸੀ। ਐਮਰਜੰਸੀ ਵਿਚ ਜਿੰਨੇ ਵੀ ਸਾਡੇ ਸਿਸਟਮ ਸੀ, UPS ਵੀ ਕੰਮ ਕਰ ਰਹੇ ਸਨ। ਜਨਰੇਟਰ ਨੇ ਵੀ ਕੰਮ ਕੀਤਾ। ਲਾਈਟ ਥੋੜ੍ਹੀ ਦੇਰ ਬਾਅਦ ਆ ਗਈ ਸੀ। ਮੇਰੀ ਆਪ੍ਰੇਸ਼ਨ ਸਰਜਨ ਤੇ ਮੈਡੀਕਲ ਸੁਪਰਡੈਂਟ ਨਾਲ ਗੱਲ ਹੋਈ ਹੈ। ਪੇਸ਼ੇਂਟ ਦਾ ਬਿਲਕੁਲ ਨਾਰਮਲ ਆਪ੍ਰੇਸ਼ਨ ਹੋਇਆ। ਪੇਸ਼ੇਂਟ ਰਿਕਵਰ ਕਰ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਆਮ ਤੌਰ ‘ਤੇ ਅਜਿਹੇ ਸਮੇਂ ‘ਤੇ ਡਾਕਟਰ ਦਾ ਪ੍ਰਤੀਕਰਮ ਹੁੰਦਾ ਹੈ ਕਿ ਲਾਈਟ ਕਿਉਂ ਚਲੀ ਗਈ? ਇਸ ਲਈ ਕੀ ਅਰੇਂਜਮੈਂਟ ਕਰਨਾ ਹੈ? ਉਹ ਕਿਸੇ ਨੂੰ ਫੋਨ ਕਰੇਗਾ, ਜਨਰੇਟਰ ਵਾਲੇ ਨੂੰ ਫੋਨ ਕਰੇਗਾ, ਪਰ ਉਹ ਵੀਡੀਓ ਬਣਾਉਣ ਲੱਗ ਪਿਆ। ਕੋਈ ਗੱਲ ਨਹੀਂ, ਕਈ ਵਾਰ ਬੱਚੇ ਘਬਰਾ ਕੇ ਗਲਤ ਗੱਲ ਕਰਦੇ ਹਨ। ਮੈਂ ਸਾਰਿਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਕੋਈ ਕਮੀ ਨਹੀਂ ਹੈ। ਰਾਜਿੰਦਰਾ ਹਸਪਤਾਲ ਵਿਚ 3 ਹੌਟ ਲਾਈਨ ਦੀ ਵਿਵਸਥਾ ਹੈ।
ਇਹ ਵੀ ਪੜ੍ਹੋ : ਸ਼੍ਰੇਅਸ ਤਲਪੜੇ ਤੇ ਆਲੋਕ ਨਾਥ ਦੀਆਂ ਵਧੀਆਂ ਮੁਸ਼ਕਲਾਂ, FIR ਦਰਜ, ਕਰੋੜਾਂ ਦੀ ਠੱਗੀ ਦਾ ਮਾਮਲਾ!
ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਹੁਣੇ ਪਤਾ ਲੱਗਾ ਹੈ। ਜੇ ਅਜਿਹੀ ਸਥਿਤੀ ਪੈਦਾ ਹੋਈ ਹੈ ਤਾਂ ਇਸ ਦਾ ਹੱਲ ਕੀਤਾ ਜਾਵੇਗਾ। ਸਾਡੀ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਮੈਂ ਹੁਣ ਜਾ ਕੇ ਇਸ ਮਾਮਲੇ ਨੂੰ ਚੈੱਕ ਕਰਾਂਗਾ।
ਵੀਡੀਓ ਲਈ ਕਲਿੱਕ ਕਰੋ -:
