ਲਿਓਨੇਲ ਮੈਸੀ ਦਾ ਆਪਣੇ ਆਖਰੀ ਵਰਲਡ ਕੱਪ ਵਿਚ ਖਿਤਾਬ ਜਿੱਤਣ ਦਾ ਸੁਪਨਾ ਪੂਰਾ ਹੋ ਗਿਆ ਹੈ। ਅਰਜਨਟੀਨਾ ਦੀ ਟੀਮ ਫੀਫਾ ਵਰਲਡ ਕੱਪ 2022 ਵਿਚ ਚੈਂਪੀਅਨ ਬਣ ਗਈ ਹੈ। ਉਸ ਨੇ ਫਾਈਨਲ ਵਿਚ ਸ਼ਾਨਦਾਰ ਖੇਡ ਦਿਖਾਇਆ ਤੇ ਫਰਾਂਸ ਨੂੰ ਸ਼ਾਨਦਾਰ ਅੰਦਾਜ਼ ਵਿਚ 4-2 ਨਾਲ ਹਰਾਇਆ। ਲੁਸੈਲ ਸਟੇਡੀਅਮ ਵਿਚ ਖੇਡਿਆ ਗਿਆ ਇਹ ਮੈਚ ਕਾਫੀ ਰੋਮਾਂਚਕ ਰਿਹਾ, ਜੋ ਨਿਰਧਾਰਤ ਸਮੇਂ ਤੱਕ 2-2 ਦੀ ਬਰਾਬਰੀ ‘ਤੇ ਰਿਹਾ ਸੀ। ਐਕਸਟ੍ਰਾ ਟਾਈਮ ਵਿਚ ਲਿਓਨੇਲ ਮੈਸੀ ਨੇ ਤੀਜਾ ਗੋਲ ਦਾਗ ਕੇ ਆਪਣੀ ਟੀਮ ਨੂੰ ਚੈਂਪੀਅਨ ਬਣਾਇਆ।
ਵਰਲਡ ਕੱਪ ਇਤਿਹਾਸ ਵਿਚ ਅਰਜਨਟੀਨਾ ਟੀਮ ਨੇ ਆਪਣਾ ਤੀਜਾ ਖਿਤਾਬ ਜਿੱਤਿਆ ਹੈ। ਮੈਸੀ ਦੀ ਕਪਤਾਨੀ ਵਾਲੀ ਇਸ ਅਰਜਨਟੀਨਾ ਟੀਮ ਨੇ ਇਸ ਤੋਂ ਪਹਿਲਾਂ 1978 ਅਤੇ 1986 ਵਿਚ ਖਿਤਾਬ ਜਿੱਤਿਆ ਸੀ। ਇਸ ਤੋਂ ਇਲਾਵਾ ਅਰਜਨਟੀਨਾ ਤਿੰਨ ਵਾਰ (1930 1990, 2014) ਉਪ ਜੇਤੂ ਵੀ ਰਹੀ ਹੈ ਜਦੋਂ ਕਿ ਦੂਜੇ ਪਾਸੇ ਫਰਾਂਸ ਦੀ ਟੀਮ ਦਾ ਲਗਾਤਾਰ ਦੂਜੀ ਅਤੇ ਓਵਰਆਲ ਤੀਜੀ ਵਾਰ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ ਹੈ। ਇਸ ਤੋਂ ਪਹਿਲਾਂ ਫਰਾਂਸ ਦੀ ਟੀਮ 1998 ਤੇ 2018 ਵਿਚ ਚੈਂਪੀਅਨ ਬਣੀ ਸੀ।
90 ਮਿੰਟ ਦੇ ਬਾਅਦ ਸਕੋਰ ਲਾਈਨ 2-2 ਤੋਂ ਬਰਾਬਰ ਰਹੀ ਸੀ। ਇਸ ਦੇ ਬਾਅਦ ਮੈਚ ਐਕਸਟ੍ਰਾ ਟਾਈਮ ਵਿਚ ਗਿਆ। ਐਕਸਟ੍ਰਾ ਟਾਈਮ ਵਿਚ ਦੋਵੇਂ ਟੀਮ ਨੇ 1-1 ਗੋਲ ਦਾਗਿਆ। 90 ਮਿੰਟ ਵਿਚ ਦੋਵੇਂ ਟੀਮਾਂ ਤੋਂ 4 ਗੋਲ ਆਏ। ਅਰਜਨਟੀਨਾ ਨੇ ਫਸਟ ਹਾਫ ਵਿਚ 2 ਗੋਲ ਦਾਗ ਕੇ ਬੜ੍ਹਤ ਬਣਾਈ। ਉਸ ਲਈ 23ਵੇਂ ਮਿੰਟ ਵਿਚ ਲਿਓਨਲ ਮੈਸੀ ਤੇ 36ਵੇਂ ਮਿੰਟ ਵਿਚ ਏਂਜਲ ਡੀ ਮਾਰੀਆ ਨੇ ਗੋਲ ਦਾਗੇ। ਫਰਾਂਸ ਦੇ ਕੀਲੀਅਨ ਐਂਬਾਪੇ ਨੇ 97 ਸੈਕੰਡ ਵਿਚ 2 ਗੋਲ ਦਾਗ ਕੇ ਲਾਈਨ 2-2 ਤੋਂ ਬਰਾਬਰ ਕਰ ਦਿੱਤੀ। ਐਂਬਾਪੇ ਨੇ 80 ਮਿੰਟ ਵਿਚ ਪੈਨਲਟੀ ਤੋਂ ਅਤੇ 81ਵੇਂ ਮਿੰਟ ਵਿਚ ਫੀਲਡ ਗੋਲ ਦਾਗਿਆ।
ਮੈਚ ਦੇ 21ਵੇਂ ਮਿੰਟ ਵਿਚ ਅਰਜਨਟੀਨਾ ਦੇ ਏਂਜਲ ਡੀ ਮਾਰਿਆ ਫਰਾਂਸ ਦੇ ਪੈਨਲਟੀ ਬਾਕਸ ਵੱਲੋਂ ਬਾਲ ਲੈ ਕੇ ਦੌੜੇ। ਉਹ ਲੈਫਟ ਵਿੰਗ ਤੋਂ ਦੌੜ ਲਗਾ ਕੇ ਬਾਕਸ ਦੇ ਅੰਦਰ ਪਹੁੰਚੇ। ਫਰਾਂਸ ਦੇ ਓਸਮਾਨ ਡੇਂਬਲੇ ਨੇ ਉਨ੍ਹਾਂ ‘ਤੇ ਫਾਊਲ ਕਰ ਦਿੱਤਾ। ਫਾਊਲ ਦੇ ਬਾਅਦ ਰੈਫਰੀ ਨੇ ਅਰਨਟੀਨਾ ਨੂੰ ਪੈਨਲਟੀ ਦੇ ਦਿੱਤੀ।
ਓਲੋਨਲ ਮੈਸੀ ਨੇ 23ਵੇਂ ਮਿੰਟ ਵਿਚ ਪੈਨਲਟੀ ‘ਤੇ ਸ਼ਾਟ ਮਾਰਿਆ। ਬਾਲ ਨੈੱਟ ਦੇ ਬਾਟਮ ਰਾਈਟ ਕਾਰਨਰ ਵਿਚ ਗਈ ਤੇ ਅਰਜਨਟੀਨਾ 1-0 ਤੋਂ ਅੱਗੇ ਹੋ ਗਿਆ। ਇਸ ਗੋਲ ਨਾਲ ਹੀ ਮੈਸੀ ਦੇ ਟੂਰਨਾਮੈਂਟ ਵਿਚ 6 ਗੋਲ ਹੋ ਗਏ ਹਨ। ਉਹ ਟੂਰਨਾਮੈਂਟ ਵਿਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਬਣ ਗਏ।
ਸ਼ੁਰੂਆਤੀ ਬੜ੍ਹਤ ਦੇ ਬਾਅਦ ਵੀ ਅਰਜਨਟੀਮਾ ਨੇ ਫਰਾਂਸ ‘ਤੇ ਅਟੈਕ ਕਰਨਾ ਜਾਰੀ ਰੱਖਿਆ। 35ਵੇਂ ਮਿੰਟ ‘ਚ ਅਰਜਨਟੀਨਾ ਨੇ ਲਿਓਨਲ ਮੈਸੀ ਰਾਈਟ ਵਿੰਗ ਤੋਂ ਬਾਲ ਲੈ ਕੇ ਦੌੜੇ। ਉੁਨ੍ਹਾਂ ਨੇ ਫਰਾਂਸ ਦੇ ਪੈਨਲਟੀ ਬਾਕਸ ਵਿਚ ਸਾਥੀ ਪਲੇਅਰ ਮੈਕ ਏਲਿਸਟ ਨੂੰ ਪਾਸ ਦਿੱਤਾ। ਉਸੇ ਸਮੇਂ ਏਂਜਲ ਡੀ ਮਾਰੀਆ ਨੂੰ ਬਾਲ ਦਿੱਤਾ।
36ਵੇਂ ਮਿੰਟ ਵਿਚ ਫਰਾਂਸ ਦੇ ਗੋਲਕੀਪਰ ਹਿਊਗੋ ਲਾਰਿਸ ਡੀ ਮਾਰੀਆ ਵੱਲ ਦੌੜੇ। ਡੀ ਮਾਰੀਆ ਨੇ ਇੰਨੇ ਵਿਚ ਗੋਲ ਵੱਲ ਸ਼ਾਟ ਮਾਰ ਦਿੱਤਾ। ਬਾਲ ਸਿੱਧਾ ਨੈੱਟ ‘ਚ ਗਈ ਅਤੇ ਸਕੋਰ ਅਰਜਨਟੀਨਾ ਦੇ ਫੇਵਰ ਵਿਚ 2-0 ਹੋ ਗਿਆ।
79ਵੇਂ ਮਿੰਟ ਵਿਚ ਫਰਾਂਸ ਦੇ ਕੋਲੋ ਮੁਆਨੀ ਅਰਜਨਟੀਨ ਦੇ ਪੈਨਲਟੀ ਬਾਕਸ ਵਿਚ ਬਾਲ ਲੈ ਕੇ ਪਹੁੰਚੇ। ਅਰਜਨਟੀਨਾ ਦੇ ਓਟਾਮੇਂਡੀ ਨੇ ਉਨ੍ਹਾਂ ‘ਤੇ ਫਾਊਲ ਕੀਤਾ ਜਿਸ ਕਾਰਨ ਰੈਫਰੀ ਨੇ ਫਰਾਂਸ ਨੂੰ ਪੈਨਲਟੀ ਸ਼ੂਟ ਕਰਨ ਦਾ ਮੌਕਾ ਦੇ ਦਿੱਤਾ। ਕੀਲਿਅਨ ਏਬਾਂਪੇ ਨੇ ਪੈਨਲਟੀ ਲਈ ਤੇ ਬਾਟਮ ਲੈਫਟ ਕਾਰਨਰ ਵਿਚ ਸ਼ਾਟ ਮਾਰਿਆ। ਅਰਜਨਟੀਨਾ ਦੇ ਗੋਲਕੀਪਰ ਸ਼ਾਟ ਨੂੰ ਨੈੱਟ ਵਿਚ ਜਾਣ ਤੋਂ ਨਹੀਂ ਰੋਕ ਸਕੇ।
80ਵੇਂ ਮਿੰਟ ਵਿਚ ਸਕੋਰ ਲਾਈਨ 2-1 ਹੋਣ ਦੇ ਬਾਅਦ ਫਰਾਂਸ ਨੇ ਅਟੈਕ ਕਰਨਾ ਜਾਰੀ ਰੱਖਿਆ। 81ਵੇਂ ਮਿੰਟ ਵਿਚ ਫਰਾਂਸ ਕਾਮਾਨ ਨੇ ਬਾਲ ਲੈ ਕੇ ਸਾਥੀ ਪਲੇਅਰ ਕਲੀਲੀਅਨ ਏਂਬਾਪੇ ਨੂੰ ਪਾਸ ਦਿੱਤੇ। ਏਂਬਾਪੇ ਨੇ ਥੁਰਾਮ ਨੂੰ ਗੇਂਦ ਦਿੱਤੀ ਤੇ ਥੁਰਾਮ ਨੇ ਵਾਪਸ ਏਂਬਾਪੇ ਨੂੰ ਬਾਲ ਦੇ ਦਿੱਤੀ।
ਏਂਬਾਪੇ ਨੇ ਪੈਨਲਟੀ ਬਾਕਸ ਵੱਲ ਬਾਲ ਲੈ ਗਏ ਤੇ ਇਕ ਵਾਰ ਫਿਰ ਬਾਟਮ ਲੈਫਟ ਕਾਰਨਰ ਵੱਲ ਸ਼ਾਰਟ ਮਾਰਿਆ। ਅਰਜਨਟੀਨਾ ਦੇ ਗੋਲਕੀਪਰ ਇਸ ਨੂੰ ਗੋਲ ਵਿਚ ਜਾਣ ਤੋਂ ਨਹੀਂ ਰੋਕ ਸਕੇ ਤੇ ਸਕੋਰ ਲਾਈਨ 2-2 ਨਾਲ ਬਰਾਬਰ ਹੋ ਗਈ।