ਪੰਜਾਬ ਸਰਕਾਰ ਸੂਬੇ ਵਿਚ ਸਕੂਲੀ ਸਿੱਖਿਆ ਵਿਚ ਸੁਧਾਰ ਲਈ ‘ਮਿਸ਼ਨ-100 ਫੀਸਦੀ’ ਮੁਹਿੰਮ ਨੂੰ ਸਫਲ ਬਣਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਕੋਸ਼ਿਸ਼ਾਂ ਤਹਿਤ ਅੱਜ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੱਡਾ ਫੈਸਲਾ ਲਿਆ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਕੂਲਾਂ ਵਿਚ ਵਿਗਿਆਨ, ਗਣਿਤ ਤੇ ਅੰਗਰੇਜ਼ੀ,ਸਮਾਜਿਕ ਅਧਿਐਨ ਵਿਸ਼ਿਆਂ ਦੇ 749 ਬਲਾਕਾਂ ਤੇ ਜ਼ਿਲ੍ਹਾ ਸਲਾਹਕਾਰਾਂ (ਬੀਐੱਮ ਤੇ ਡੀਐੱਮ) ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ।
ਮੌਜੂਦਾ ਸਮੇਂ ਇਨ੍ਹਾਂ ਵਿਸ਼ਿਆਂ ਦੇ 680 ਟੀਚਰ ਸਕੂਲਾਂ ਵਿਚ ਪੜ੍ਹਾਉਣ ਦੀ ਬਜਾਏ ਬਲੈਕ ਮੈਂਟਰ ਵਜੋਂ ਤੇ 69 ਟੀਚਰ ਜ਼ਿਲ੍ਹਾ ਮੈਂਟਰ ਵਜੋਂ ਫੀਲਡ ਡਿਊਟੀ ਕਰ ਰਹੇ ਹਨ। ਮੰਤਰੀ ਬੈਂਸ ਨੇ ਕਿਹਾ ਕਿ ‘ਮਿਸ਼ਨ-100 ਫੀਸਦੀ’ ਮੁਹਿੰਮ ਦਾ ਉਦੇਸ਼ ਨਕਲੀ ਅੰਕੜੇ ਪੇਸ਼ ਕਰਕੇ ਪ੍ਰਚਾਰ ਕਰਨਾ ਨਹੀਂ ਹੈ, ਸਗੋਂ ਸਿੱਖਿਆ ਦੀ ਗੁਣਵੱਤਾ ਵਿਚ ਸੁਧਾਰ ਕਰਕੇ ਹਰ ਵਿਦਿਆਰਥੀ ਦੀ ਸਿੱਖਣ ਦੀ ਸਮਰੱਥਾ ਨੂੰ ਵਧਾਉਣਾ ਹੈ।
ਇਸੇ ਤਰ੍ਹਾਂ ਇਹ ਤਾਇਨਾਤੀਆਂ ਕਰਦੇ ਸਮੇਂ ਸਭ ਤੋਂ ਪਹਿਲਾਂ ਦੂਰ ਅਤੇ ਪਛੜੇ ਖੇਤਰ ਦੇ ਸਕੂਲਾਂ ਨੂੰ ਕਵਰ ਕੀਤਾ ਜਾਵੇ ਜਿੱਥੇ ਅਧਿਆਪਕਾਂ ਦੀ ਵੱਡੀ ਘਾਟ ਹੈ ਅਤੇ ਫਿਰ 50 ਫੀਸਦੀ ਸਟਾਫ ਵਾਲੇ ਸਕੂਲਾਂ ਵਿੱਚ ਜਿੱਥੇ ਕਿਸੇ ਵਿਸ਼ੇ ਦੇ ਅਧਿਆਪਕ ਦੀ ਸਖ਼ਤ ਜ਼ਰੂਰਤ ਹੈ, ਨੂੰ ਕਵਰ ਕੀਤਾ ਜਾਵੇ ਅਤੇ ਅਖੀਰ ਵਿੱਚ ਉਨ੍ਹਾਂ ਸਕੂਲਾਂ ਵਿੱਚ ਮੈਂਟਰਾਂ ਨੂੰ ਤੈਨਾਤ ਕੀਤਾ ਜਾਵੇ ਜਿੱਥੇ ਸਬੰਧਤ ਵਿਸ਼ੇ ਦਾ ਕੋਈ ਵੀ ਅਧਿਆਪਕ ਨਹੀਂ ਹੈ।
ਇਹ ਵੀ ਪੜ੍ਹੋ:ਦਿੱਲੀ ਵਾਸੀਆਂ ਲਈ ‘ਆਪ’ ਸਰਕਾਰ ਵੱਲੋਂ ਤੋਹਫ਼ਾ,1 ਜਨਵਰੀ ‘ਤੋਂ ਸਰਕਾਰੀ ਹਸਪਤਾਲਾਂ ‘ਚ 450 ਤਰ੍ਹਾਂ ਦੇ ਟੈਸਟ ਹੋਣਗੇ ਮੁਫ਼ਤ
ਸਿੱਖਿਆ ਮੰਤਰੀ ਬੈਂਸ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਹੁਣ ਅੱਧੀ ਛੁੱਟੀ ਤੋਂ ਪਹਿਲਾਂ ਕਿਸੇ ਵੀ ਸਕੂਲ ਦੇ ਟੀਚਰ ਜਾਂ ਪ੍ਰਧਾਨ ਕਿਸੇ ਵੀ ਬੈਠਕ ਜਾਂ ਦਫਤਰ ਦੇ ਕੰਮ ਲਈ ਆਨ ਡਿਊਟੀ ਨਹੀਂ ਹੋਵੇਗਾ ਜੇਕਰ ਕਿਸੇ ਜ਼ਰੂਰੀ ਕਾਰਨ ਕਰਕੇ ਜਾਣਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਪਹਿਲਾਂ ਤੋਂ ਮਨਜ਼ੂਰੀ ਲੈਣੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਟੀਮਾਂ ਘੱਟ ਰਿਜ਼ਲਟ ਵਾਲੇ ਸਕੂਲਾਂ ‘ਤੇ ਵੀ ਫੋਕਸ ਕਰਨਗੀਆਂ ਤੇ ਸੁਧਾਰ ਟੀਮ ਦੇ ਸਾਰੇ ਮੈਂਬਰ ਉਸ ਸਕੂਲ ਦੀਆਂ ਕਲਾਸਾਂ ਵਿਚ ਜਾਣਗੇ। ਪੜ੍ਹਾਉਣ ਤੇ ਨਿਰਦੇਸ਼ ਦੇਣ ਦੀ ਬਜਾਏ ਉਹ ਟੀਚਰਾਂ ਤੇ ਵਿਦਿਆਰਥੀਆਂ ਸਾਹਮਣੇ ਅਨੋਖੀ ਪੇਸ਼ਕਸ਼ ਦੇ ਕੇ ਮਾਡਲ ਟੀਚਰ ਵਜੋਂ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਗਲਤੀ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਉਹ ਪੰਜਾਬ ਦੇ ਲੋਕਾਂ ਨੂੰ ਗੁਣਵੱਤਾਪੂਰਨ ਸਿੱਖਿਆ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ।
ਵੀਡੀਓ ਲਈ ਕਲਿੱਕ ਕਰੋ -: