ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੀ ਤਬੀਅਤ ਅਚਾਨਕ ਵਿਗੜਨ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਜਾਣਕਾਰੀ ਮਿਲਦੇ ਹੀ ਪੀਐੱਮ ਮੋਦੀ ਅਹਿਮਦਾਬਾਦ ਲਈ ਰਵਾਨਾ ਹੋਏ ਤੇ ਹੁਣ ਉਹ ਉਥੇ ਪਹੁੰਚ ਚੁੱਕੇ ਹਨ। ਕੁਝ ਹੀ ਦੇਰ ਵਿਚ ਪੀਐੱਮ ਮੋਦੀ ਹਸਪਤਾਲ ਵਿਚ ਜਾ ਕੇ ਆਪਣੀ ਮਾਂ ਨਾਲ ਮੁਲਾਕਾਤ ਕਰਨਗੇ। ਹਾਲਾਂਕਿ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਹੀਰਾਬੇਨ ਦੀ ਹਾਲਤ ਸਥਿਰ ਹੈ। ਫਿਲਹਾਲ ਡਾਕਟਰਾਂ ਦੀ ਨਿਗਰਾਨੀ ਵਿਚ ਉੁਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੀ ਤਬੀਅਤ ਵਿਗੜਨ ਦੇ ਤੁਰੰਤ ਬਾਅਦ ‘ਯੂ ਏਨ ਮਹਿਤਾ ਇੰਸਟੀਚਿਊਟ ਆਫ ਕਾਰਡੀਓਲਾਜੀ ਐਂਡ ਰਿਸਰਚ ਸੈਂਟਰ’ ਵਿਚ ਭਰਤੀ ਕਰਾਇਆ ਗਿਆ। ਹਸਪਤਾਲ ਵਿਚ ਭਰਤੀ ਹੋਣ ਦੇ ਕੁਝ ਹੀ ਦੇਰ ਬਾਅਦ ਹਸਪਤਾਲ ਵੱਲੋਂ ਇਕ ਹੈਲਥ ਬੁਲੇਟਿਨ ਜਾਰੀ ਕੀਤਾ ਗਿਆ, ਜਿਸ ਵਿਚ ਦੱਸਿਆ ਗਿਆ ਕਿ ਹੀਰਾਬੇਨ ਮੋਦੀ ਦੀ ਹਾਲਤ ਸਥਿਰ ਹੈ। ਪੀਐੱਮ ਮੋਦੀ ਦੇ ਪਹੁੰਚਣ ਤੋਂ ਪਹਿਲਾਂ ਹਸਪਤਾਲ ਦੇ ਬਾਹਰ ਸੁਰੱਖਿਆ ਸਖਤ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਕੋਰੋਨਾ ਮਗਰੋਂ ਹੁਣ ਦਿਮਾਗ਼ ਨੂੰ ਖਾਣ ਵਾਲੇ ਵਾਇਰਸ ਨੇ ਵਧਾਈ ਚਿੰਤਾ, ਕੋਰੀਆ ‘ਚ ਇੱਕ ਮੌਤ
PM ਮੋਦੀ ਦੀ ਮਾਂ ਹੀਰਾਬੇਨ ਦੀ ਤਬੀਅਤ ਵਿਗੜਨ ਦੀ ਜਾਣਕਾਰੀ ਮਿਲਦੇ ਹੀ ਦੇਸ਼ ਦੇ ਸਾਰੇ ਲੋਕਾਂ ਤੇ ਨੇਤਾਵਾਂ ਨੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ। ਇਸੇ ਸਿਲਸਿਲੇ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਟਵੀਟ ਕੀਤਾ। ‘ਇਕ ਮਾਂ ਤੇ ਬੇਟੇ ਦੇ ਵਿਚ ਦਾ ਪਿਆਰ ਅਨੰਤ ਤੇ ਅਨਮੋਲ ਹੁੰਦਾ ਹੈ, ਮੋਦੀ ਜੀ, ਇਸ ਮੁਸ਼ਕਲ ਸਮੇਂ ਵਿਚ ਮੇਰਾ ਪਿਆਰ ਤੇ ਸਮਰਥਨ ਤੁਹਾਡੇ ਨਾਲ ਹੈ। ਮੈਂ ਆਸ ਕਰਦਾ ਹਾਂ ਕਿ ਤੁਹਾਡੀ ਮਾਤਾ ਜੀ ਜਲਦ ਤੋਂ ਜਲਦ ਸਿਹਤਮੰਦ ਹੋ ਜਾਣ।’
ਵੀਡੀਓ ਲਈ ਕਲਿੱਕ ਕਰੋ -: