ਸ੍ਰੀ ਆਨੰਦਪੁਰ ਸਾਂਸਦ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਸੰਸਦ ਵਿਚ ਕੇਂਦਰੀ ਊਰਜਾ ਮੰਤਰਾਲੇ ਵੱਲੋਂ ਰੇਲ ਮਾਰਗ ਦੀ ਬਜਾਏ ਅਦਾਨੀ ਪੋਰਟ ਜ਼ਰੀਏ ਪੰਜਾਬ ਵਿਚ ਕੋਲਾ ਲਿਆਉਣ ਸਬੰਧੀ ਹੁਕਮ ਦੇ ਚੱਲਦੇ ਸੂਬੇ ਨੂੰ ਹੋ ਰਹੇ ਵਿੱਤੀ ਨੁਕਸਾਨ ਦਾ ਮੁੱਦਾ ਚੁੱਕਿਆ। ਸੰਸਦ ਵਿਚ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਸੂਬਾ ਬਿਜਲੀ ਪੈਦਾ ਕਰਨ ਲਈ ਮਹਾਨਦੀ ਕੋਲਫੀਲਡਸ ਤੋਂ ਕੋਲਾ ਲੈਂਦਾ ਹੈ।
ਇਹ ਕੋਲਾ ਪਹਿਲਾਂ ਦੀ ਤਰ੍ਹਾਂ ਰੇਲਮਾਰਗ ਤੋਂ ਸਿੱਧਾ ਪੰਜਾਬ ਲਿਆਇਆ ਜਾਵੇ ਤਾਂ 1830 ਕਿਲੋਮੀਟਰ ਦਾ ਰਸਤਾ ਪੈਂਦਾ ਹੈ ਪਰ ਕੇਂਦਰੀ ਊਰਜਾ ਮੰਤਰਾਲੇ ਨੇ 30 ਨਵੰਬਰ 2022 ਨੂੰ ਪੰਜਾਬ ਸਰਕਾਰ ਨੂੰ ਇਕ ਚਿੱਠੀ ਲਿਖ ਕੇ ਸਿੱਧਾ ਰੇਲਮਾਰਗ ਜ਼ਰੀਏ ਕੋਲਾ ਲਿਆਉਣ ਦੀ ਬਜਾਏ ਪਾਰਾਦੀਪ ਬੰਦਰਗਾਹ ਤੋਂ ਸ਼੍ਰੀਲੰਕਾ ਦੇ ਰਸਤੇ ਮੁੰਦਰਾ ਵਿਚ ਸਥਿਤ ਅਦਾਨੀ ਬੰਦਰਗਾਹ ‘ਤੇ ਉਤਾਰਨ ਨੂੰ ਕਿਹਾ ਹੈ। ਇਸ ਦੇ ਬਾਅਦ ਇਸ ਕੋਲੇ ਨੂੰ ਅਦਾਨੀ ਏਅਰਪੋਰਟ ਤੋਂ 1500 ਕਿਲੋਮੀਟਰ ਦੂਰ ਪੰਜਾਬ ਵਿਚ ਰੇਲਮਾਰਗ ਤੋਂ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ : CM ਮਾਨ ਦਾ ਰਾਜਪਾਲ ‘ਤੇ ਪਲਟਵਾਰ, ਕਿਹਾ-“ਮੈਂ 3 ਕਰੋੜ ਪੰਜਾਬੀਆਂ ਦਾ ਜਵਾਬਦੇਹ, ਤੁਹਾਡਾ ਨਹੀਂ’
ਸਾਂਸਦ ਨੇ ਦੋਸ਼ ਲਗਾਇਆ ਕਿ ਕੇਂਦਰੀ ਊਰਜਾ ਮੰਤਰਾਲੇ ਨੇ ਅਦਾਨੀ ਨੂੰ ਫਾਇਦਾ ਪਹੁੰਚਾਉਣ ਲਈ ਸਿੱਧੇ ਤੌਰ ‘ਤੇ ਪੰਜਾਬ ਸਰਕਾਰ ਦੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਇਸ ਨਾਲ ਕੋਲੇ ਦੀ ਲਾਗਤ 4350 ਰੁਪਏ ਪ੍ਰਤੀ ਟਨ ਤੋਂ ਵਧ ਕੇ 6750 ਰੁਪਏ ਪ੍ਰਤੀ ਟਨ ਪਹੁੰਚ ਗਈ ਹੈ। ਇਸ ਨਾਲ ਬਿਜਲੀ ਦੀ ਇਕ ਯੂਨਿਟ ਦੀ ਕੀਮਤ 3.60 ਰੁਪਏ ਤੋਂ ਵਧ ਕੇ ਲਗਭਗ 5 ਰੁਪਏ ਹੋ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਪ੍ਰਤੀ ਪੱਖਪਾਤ ਭਰੇ ਪੱਤਰ ਨੂੰ ਵਾਪਸ ਲਿਆ ਜਾਵੇ ਤੇ ਮਹਾਨਦੀ ਕੋਲਫੀਲਡਸ ਤੋਂ ਕੋਲਾ ਸਿੱਧਾ ਰੇਲਮਾਰਗ ਤੋਂ ਪੰਜਾਬ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: