ਪੰਜਾਬ ਵਿਚ ਠੰਡ ਦਾ ਕਹਿਰ ਜਾਰੀ ਹੈ। ਸੰਘਣੀ ਧੁੰਦ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਵਿਚ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਨਵੇਂ ਸਾਲ ਦਾ ਆਗਾਜ਼ ਵੀ ਸੰਘਣੀ ਧੁੰਦ ਨਾਲ ਹੋਵੇਗਾ। ਪੰਜਾਬ ਵਿਚ ਪਾਰਾ ਹੋਰ ਚੜ੍ਹੇਗਾ ਤੇ ਕੜਾਕੇ ਦੀ ਠੰਡ ਪਵੇਗੀ। ਪੱਛਮੀ ਗੜਬੜੀ ਕਾਰਨ ਅੱਜ ਦੁਬਾਰਾ ਧੁੰਦ ਛਾਈ ਰਹੇਗੀ। ਅੱਜ ਹਵਾਵਾਂ ਦੀ ਦਿਸ਼ਾ ਬਦਲ ਕੇ ਉੱਤਰ ਪੱਛਮੀ ਹੋ ਜਾਵੇਗੀ ਜਿਸ ਨਾਲ ਠੰਡ ਹੋਰ ਵਧੇਗੀ। ਦੂਜੇ ਪਾਸੇ ਪੱਛਮੀ ਗੜਬੜੀ ਦੇ ਪ੍ਰਭਾਵ ਨਾਲ ਬੀਤੇ ਦਿਨੀਂ ਬੱਦਲ ਛਾਏ ਰਹੇ। ਸ਼ਾਮ ਨੂੰ ਕੁਝ ਜ਼ਿਲ੍ਹਿਆਂ ਵਿਚ ਧੁੰਦ ਵੀ ਦੇਖਣ ਨੂੰ ਮਿਲੀ।
ਮੌਸਮ ਵਿਭਾਗ ਮੁਤਾਬਕ ਮੌਸਮ ਵਿਚ ਬਦਲਾਅ ਜਾਰੀ ਹੈ। ਸ਼ੁੱਕਰਵਾਰ ਰਾਤ ਨੂੰ ਪੱਛਮੀ ਗੜਬੜੀ ਹਰਿਆਣਾ, NCR ਤੇ ਦਿੱਲੀ ਤੋਂ ਅੱਗੇ ਨਿਕਲ ਗਿਆ ਹੈ। ਇਸ ਕਾਰਨ ਹੁਣ ਪੰਜਾਬ, ਰਾਜਸਥਾਨ, ਹਰਿਆਣਾ, ਐੱਨਸੀਆਰ ਤੇ ਦਿੱਲੀ ਵਿਚ ਇਕ ਵਾਰ ਫਿਰ ਤੋਂ ਬਰਫੀਲੀਆਂ ਹਵਾਵਾਂ ਦਾ ਰੁਖ਼ ਹੋ ਜਾਵੇਗਾ। ਇਸ ਨਾਲ ਜਨਵਰੀ ਦੇ ਪਹਿਲੇ ਹਫਤੇ ਕੜਾਕੇ ਦੀ ਸਰਦੀ ਪਵੇਗੀ ਤੇ ਨਵੇਂ ਸਾਲ ਦਾ ਸਵਾਗਤ ਕੜਕਦੀ ਠੰਡ ਨਾਲ ਹੋਵੇਗਾ। ਸ਼ਨੀਵਾਰ ਸਵੇਰ ਤੋਂ ਹੀ ਹਰਿਆਣਾ, NCR ਤੇ ਦਿੱਲੀ ਵਿਚ ਜ਼ਿਆਦਾਤਰ ਥਾਵਾਂ ‘ਤੇ ਧੁੰਦ ਛਾਏ ਰਹਿਣ ਦੀ ਸੰਭਾਵਨਾ ਹੈ।
ਸੂਬੇ ਵਿਚ ਅਧਿਕਤਮ ਤਾਪਮਾਨ 15.0 ਤੋਂ 25.0 ਡਿਗਰੀ ਸੈਲਸੀਅਸ ਤੇ ਨਿਊਨਤਮ ਤਾਪਮਾਨ 8.0 ਤੋਂ 11.0 ਡਿਗਰੀ ਸੈਲਸੀਅਸ ਦੇ ਵਿਚ ਦਰਜ ਕੀਤਾ ਗਿਆ। ਇਸ ਦੌਰਾਨ ਸਿਰਸਾ ਵਿਚ ਅਧਿਕਤਮ ਤਾਪਮਾਨ 15.8 ਡਿਗਰੀ ਸੈਲਸੀਅਸ ਤੇ ਮਹੇਂਦਰਗੜ੍ਹ ਵਿਚ ਨਿਊਨਤਕ ਤਾਪਮਾਨ 8.2 ਡਿਗਰੀ ਸੈਲਸੀਅਸ ਰਿਹਾ, ਜੋ ਸੂਬੇ ਵਿਚ ਸਭ ਤੋਂ ਘੱਟ ਰਿਹਾ।
ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਘੱਟੋ-ਘੱਟ ਤਾਪਮਾਨ ਵਿਚ ਮਾਮੂਲੀ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਕੁਝ ਰਾਹਤ ਮਿਲੀ। ਦੋਵੇਂ ਸੂਬਿਆਂ ਦੇ ਕਈ ਹਿੱਸਿਆਂ ਵਿਚ ਧੁੰਦ ਛਾਈ ਰਹੀ, ਜਿਸ ਨਾਲ ਸਵੇਰੇ ਵਿਜ਼ੀਬਿਲਟੀ ਘੱਟ ਰਹੀ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਵਿਚ ਘੱਟੋ-ਘੱਟ ਤਾਪਮਾਨ 10.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਮ੍ਰਿਤਕ ਹਰਮਨ ਦੇ ਮਾਪਿਆਂ ਨਾਲ ਦੁੱਖ ਵੰਡਾਉਣ ਕੋਟ ਭਾਈ ਪਹੁੰਚੇ ਸੁਖਬੀਰ ਬਾਦਲ, ਕਾਨੂੰਨ ਵਿਵਸਥਾ ‘ਤੇ ਚੁੱਕੇ ਸਵਾਲ
ਪੰਜਾਬ ਦੇ ਮੋਹਾਲੀ ਵਿਚ ਘੱਟੋ-ਘੱਟ ਤਾਪਮਾਨ 11.1, ਮੁਕਤਸਰ ਵਿਚ 10, ਜਲੰਧਰ ਵਿਚ 10.8, ਲੁਧਿਆਣਾ ਵਿਚ 8.4 ਤੇ ਪਟਿਆਲਾ ਵਿਚ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਬਠਿੰਡਾ ਤੇ ਅੰਮ੍ਰਿਤਸਰ ਵਿਚ ਠੰਡ ਦਾ ਮੌਸਮ ਰਿਹਾ। ਘੱਟੋ ਘੱਟ ਤਾਪਮਾਨ ਕ੍ਰਮਵਾਰ 5ਤੇ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਵਿਚ ਕਰਨਾਲ ਦਾ ਘੱਟੋ-ਘੱਟ ਤਾਪਮਾਨ 9.2, ਨਾਰਨੌਲ ਵਿਚ 9.5, ਅੰਬਾਲਾ ਦ 10.8 ਸਿਰਸਾ ਦਾ 9.2 ਤੇ ਰੋਹਤਕ ਦਾ 12.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: