ਤਰਨਤਾਰਨ ਵਿਚ ਸਰਹਾਲੀ ਪੁਲਿਸ ਸਟੇਸ਼ਨ ‘ਤੇ ਹੋਏ ਰਾਕੇਟ ਲਾਂਚਰ ਅਟੈਕ ਵਿਚ ਅੱਜ ਐੱਨਆਈਏ ਨੇ ਵੱਡਾ ਐਕਸ਼ਨ ਲਿਆ ਹੈ। NIA ਵੱਲੋਂ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਘਰ ਦੀ ਜਾਂਚ ਕੀਤੀ ਗਈ। ਦੂਜੇ ਪਾਸੇ ਥਾਣਾ ਸਰਹਾਲੀ ਵਿਚ ਸੁੱਟੇ ਗਏ RPG ਬੰਬ ਨੂੰ ਐਤਵਾਰ ਬੰਬ ਡਿਟੇਕਸ਼ਨ ਐਂਡ ਡਿਫਿਊਜ਼ਨ ਸਕਵੈਡ ਨੇ ਕਬਜ਼ੇ ਵਿਚ ਲੈ ਕੇ ਡਿਫਿਊਜ਼ ਕਰ ਦਿੱਤਾ ਹੈ।
RPG ਮਾਮਲੇ ਵਿਚ ਇਕ ਵਾਰ ਫਿਰ ਮਰ ਚੁੱਕੇ ਹਰਵਿੰਦਰ ਸਿੰਘ ਰਿੰਦਾ ਤੇ ਕੈਨੇਡਾ ਵਿਚ ਬੈਠੇ ਲਖਬੀਰ ਸਿੰਘ ਲੰਡਾ ਦਾ ਨਾਂ ਸਾਹਮਣੇ ਆ ਰਿਹਾ ਹੈ। ਨਾਲ ਹੀ ਸਰਹਾਲੀ ਥਾਣੇ ਦੇ ਐੱਸਐੱਚਓ ਦਾ ਤਬਾਦਲਾ ਵੀ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਬੀਤੇ ਦਿਨੀਂ ਪਾਕਿਸਤਾਨ ਵਿਚ ਮਾਰੇ ਜਾ ਚੁੱਕੇ ਹਰਵਿੰਦਰ ਸਿੰਘ ਰਿੰਦਾ ਨੇ ਮਰਨ ਤੋਂ ਪਹਿਲਾਂ ਇਸ ਹਮਲੇ ਦੀ ਪਲਾਨਿੰਗ ਕਰ ਦਿੱਤੀ ਸੀ। ਸੁਰੱਖਿਆ ਏਜੰਸੀਆਂ ਨੂੰ ਇਹੀ ਇਨਪੁੱਟ ਮਿਲੀ ਸੀ ਤੇ ਥਾਣੇ ‘ਤੇ ਅਟੈਕ ਦਾ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਸਮੇਂ ਦੇ ਨਾਲ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ।
ਹਰਵਿੰਦਰ ਸਿੰਘ ਰਿੰਦਾ ਦਾ ਸਾਥ ਕੈਨੇਡਾ ਵਿਚ ਬੈਠੇ ਲਖਬੀਰ ਲੰਡਾ ਨੇ ਦਿੱਤਾ।ਸੂਚਨਾ ਹੈ ਕਿ ਰਿੰਦਾ ਦੇ ਮਰਨ ਦੇ ਬਾਅਦ ਹੁਣ ਸਤਬੀਰ ਸਿੰਘ ਸੱਤਾ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ। ਸੱਤਾ ਇਸ ਤੋਂ ਪਹਿਲਾਂ ਕੁਰੂਕਸ਼ੇਤਰ ਦੇ ਸ਼ਾਹਬਾਦ ਵਿਚ ਮਿਲੇ ਆਰਡੀਐਕਸ ਮਾਮਲੇ ਵਿਚ ਵੀ ਲੋੜੀਂਦਾ ਹੈ।
ਇਹ ਵੀ ਪੜ੍ਹੋ:ਪੱਖੋਵਾਲ ਰੋਡ ਸਥਿਤ ਫਲੈਟ ‘ਚ ਰਹਿਣ ਵਾਲੇ ਇਕ ਦਰਜਨ ਲੋਕਾਂ ਨੂੰ ਮਿਲੀ ਧਮਕੀ ਭਰੀ ਚਿੱਠੀ, ਪੁਲਿਸ ਵੱਲੋਂ ਅਲਰਟ ਜਾਰੀ
ਪੁਲਿਸ ਨੇ ਇਸ ਮਾਮਲੇ ਵਿਚ ਜੇਲ੍ਹ ਵਿਚ ਬੰਦ 5 ਤੋਂ 6 ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਹੈ। ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ, ਸਪੈਸ਼ਲ ਸੈੱਲ ਤੇ ਤਰਨਤਾਰਨ ਪੁਲਿਸ ਨੇ 15 ਦੇ ਕਰੀਬ ਲੋਕਾਂ ਤੋਂ ਪੁੱਛਗਿਛ ਸ਼ੁਰੂ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: