ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਜਾਣਕਾਰੀ ਮੁਤਾਬਕ ਗਡਕਰੀ ਨੂੰ ਦੋ ਵਾਰ ਧਮਕੀ ਭਰਿਆ ਫੋਨ ਆ ਚੁੱਕਾ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।
ਧਮਕੀ ਭਰਿਆ ਫੋਨ ਨਾਗਪੁਰ ਸਥਿਤ ਜਨਸੰਪਰਕ ਦਫਤਰ ਵਿਚ ਆਇਆ ਹੈ। ਇਸ ਦੇ ਬਾਅਦ ਸਿੱਧੇ ਪੁਲਿਸ ਦਫਤਰ ਨੂੰ ਸੂਚਨਾ ਦਿੱਤੀ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨਿਤਿਨ ਗਡਕਰੀ ਤੋਂ 100 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਨਾ ਦੇਣ ਦੀ ਸੂਰਤ ਵਿਚ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਧਮਕੀ ਦੇ ਬਾਅਦ ਨਾਗਪੁਰ ਪੁਲਿਸ ਨੇ ਨਿਤਿਨ ਗਡਕਰੀ ਦੇ ਦਫਤਰ ਤੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹਰ ਜਗ੍ਹਾ ਵਾਧੂ ਜਵਾਨਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸਿਰਫ 18 ਰੁਪਏ ਦੀ ਸਾਈਕਲ ! 90 ਸਾਲ ਪੁਰਾਣਾ ਬਿੱਲ ਹੋਇਆ ਸੋਸ਼ਲ ਮੀਡੀਆ ‘ਤੇ ਵਾਇਰਲ
ਗਡਕਰੀ ਦੇ ਘਰ ਤੇ ਦਫਤਰ ਦੇ ਆਸ-ਪਾਸ ਹਰ ਮੂਵਮੈਂਟ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਅੱਜ 11.30 ਤੋਂ 12.30 ਦੇ ਵਿਚ ਗਡਕਰੀ ਦੇ ਜਨਸੰਪਰਕ ਦਫਤਰ ਵਿਚ ਦੋ ਵਾਰ ਫੋਨ ਆਇਆ। ਇਸ ਵਿਚ ਫਿਰੌਤੀ ਦੀ ਮੰਗ ਕੀਤੀ ਗਈ ਹੈ। ਨਾਲ ਹੀ ਦਾਊਦ ਦਾ ਨਾਂ ਵੀ ਲਿਆ ਗਿਆ ਹੈ। ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਵਿਚ ਲੱਗ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: