ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੁਝ ਦਵਾਈਆਂ ਦੀਆਂ ਕੀਮਤਾਂ ‘ਚ ਬਦਲਾਅ ਕੀਤਾ ਗਿਆ ਹੈ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਵੱਲੋਂ 119 ਦਵਾਈਆਂ ਦੀ ਸੀਮਾ ਤੈਅ ਕੀਤੀ ਗਈ ਹੈ। ਇਸ ਦੇ ਨਾਲ ਹੀ ਕੋਰੋਨਾ ਵਿੱਚ ਵਰਤੀਆਂ ਜਾਣ ਵਾਲੀਆਂ ਪੈਰਾਸੀਟਾਮੋਲ ਅਤੇ ਅਮੋਕਸੀਸਿਲਿਨ ਦਵਾਈਆਂ ਸਸਤੀਆਂ ਹੋ ਗਈਆਂ ਹਨ। ਇਨ੍ਹਾਂ ਹੀ ਨਹੀਂ ਬੁਖਾਰ, ਕੈਂਸਰ, ਸ਼ੂਗਰ, ਹੈਪੇਟਾਈਟਸ ਸਮੇਤ ਕਈ ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ਦੀਆਂ ਕੀਮਤਾਂ 40 ਫੀਸਦੀ ਘੱਟ ਹੋ ਜਾਣਗੀਆਂ। ਦੱਸਣਯੋਗ ਗੱਲ ਇਹ ਹੈ ਕਿ ਇਕ ਸਾਲ ‘ਚ ਇਹ 5ਵੀਂ ਵਾਰ ਹੈ, ਜਦੋਂ ਦਵਾਈਆਂ ਦੀਆਂ ਕੀਮਤਾਂ ‘ਚ ਕਮੀ ਆਈ ਹੈ।
ਜਾਣਕਾਰੀ ਅਨੁਸਾਰ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਦੀ ਮੀਟਿੰਗ ਵਿੱਚ ਇਸ ਸੂਚੀ ਵਿੱਚ ਸ਼ਾਮਲ 119 ਕਿਸਮਾਂ ਦੇ ਫਾਰਮੂਲੇ ਲਈ ਪ੍ਰਤੀ ਗੋਲੀ-ਕੈਪਸੂਲ ਦੀ ਵੱਧ ਤੋਂ ਵੱਧ ਕੀਮਤ ਤੈਅ ਕੀਤੀ ਗਈ ਹੈ। ਕੈਂਸਰ ਵਾਲੀ ਦਵਾਈ ਦੀ ਕੀਮਤ ਨੂੰ 40% ਤੱਕ ਘਟਾਇਆ ਗਿਆ ਹੈ। ਇਸ ਤੋਂ ਇਲਾਵਾ ਮੈਨਿਨਜਾਈਟਿਸ, ਜਿਗਰ, ਸ਼ੂਗਰ, ਮੇਨੋਪਾਜ਼, ਖੂਨ ਨੂੰ ਪਤਲਾ ਕਰਨ ਅਤੇ ਕੈਂਸਰ ਟਿਊਮਰ ਦੇ ਵਾਧੇ ਦੀ ਰਫਤਾਰ ਨੂੰ ਘਟਾਉਣ ਵਾਲੀਆਂ ਦਵਾਈਆਂ ਦੀ ਵੱਧ ਤੋਂ ਵੱਧ ਕੀਮਤ ਤੈਅ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਬਣਿਆ ਦੇਸ਼ ਦਾ ਦੂਜਾ ਬਿਹਤਰ ਕਾਨੂੰਨ ਵਿਵਸਥਾ ਵਾਲਾ ਸੂਬਾ, CM ਮਾਨ ਨੇ ਦਿੱਤੀ ਵਧਾਈ
ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਵੱਲੋਂ ਜਿਨ੍ਹਾਂ ਮੁੱਖ ਦਵਾਈਆਂ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ, ਉਨ੍ਹਾਂ ਵਿੱਚ ਬੁਖ਼ਾਰ ਦੀ ਦਵਾਈ ਪੈਰਾਸੀਟਾਮੋਲ, ਖ਼ੂਨ ਵਿੱਚ ਯੂਰਿਕ ਐਸਿਡ ਘਟਾਉਣ ਵਾਲੀ ਦਵਾਈ, ਮਲੇਰੀਆ, ਵੱਖ-ਵੱਖ ਬਿਮਾਰੀਆਂ ਵਿੱਚ ਵਰਤੀਆਂ ਜਾਣ ਵਾਲੀਆਂ ਐਂਟੀਬਾਇਓਟਿਕਸ ਸ਼ਾਮਲ ਹਨ। ਆਉਣ ਵਾਲੇ ਸਮੇਂ ਵਿੱਚ, NLEM ਵਿੱਚ ਸ਼ਾਮਲ ਕੁਝ ਹੋਰ ਦਵਾਈਆਂ ਦੀਆਂ ਸੀਲਿੰਗ ਕੀਮਤਾਂ ਵੀ ਘਟਾਈਆਂ ਜਾ ਸਕਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: