ਓਡੀਸ਼ਾ ਦੇ ਸਿਹਤ ਮੰਤਰੀ ਨਬ ਕਿਸ਼ੋਰ ਦਾਸ ਨੇ ਇਲਾਜ ਦੌਰਾਨ ਦਮ ਤੜ ਦਿੱਤਾ। ਉਨ੍ਹਾਂ ਨੇ ਦੁਪਹਿਰ 1 ਵਜੇ ਝਾੜਸੁਗੜਾ ਦੇ ਬ੍ਰਜਰਾਜਨਗਰ ਵਿਚ ਇਕ ਏਐੱਸਆਈ ਨੇ ਗੋਲੀ ਮਾਰ ਦਿੱਤੀ ਸੀ। ਦਾਸ ਨੂੰ ਛਾਤੀ ਵਿਚ ਦੋ ਗੋਲੀਆਂ ਲੱਗੀਆਂ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਏਅਰਲਿਫਟ ਕਰਕੇ ਇਲਾਜ ਲਈ ਭੁਵਨੇਸ਼ਵਰ ਦੇ ਅਪੋਲੋ ਹਸਪਤਾਲ ਲਿਆਂਦਾ ਗਿਆ ਸੀ।
ਘਟਨਾ ਦੌਰਾਨ ਮੰਤਰੀ ਬ੍ਰਜਰਾਜਨਗਰ ਵਿਚ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਜਾ ਰਹੇ ਸਨ।ਕਾਰ ਦੀ ਅਗਲੀ ਸੀਟ ‘ਤੇ ਬੈਠੇ ਦਾਸ ਆਪਣੇ ਸਮਰਥਕਾਂ ਨੂੰ ਮਿਲਣ ਲਈ ਜਿਵੇਂ ਹੀ ਹੇਠਾਂ ਉਤਰੇ ਏਐੱਸਆਈ ਨੇ ਉਨ੍ਹਾਂ ਦੀ ਛਾਤੀ ਵਿਚ ਦੋ ਗੋਲੀਆਂ ਦਾਗ ਦਿੱਤੀਆਂ। ਖੂਨ ਨਾਲ ਲੱਥਪਥ ਦਾਸ ਕਾਰ ਦੇ ਕੋਲ ਹੀ ਡਿੱਗ ਪਏ।
ਘਟਨਾ ਵਾਲੀ ਥਾਂ ‘ਤੇ ਮੌਜੂਦ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਫੜਿਆ ਤੇ ਐਂਬੂਲੈਂਸ ਬੁਲਾ ਕੇ ਹਸਪਤਾਲ ਭੇਜਿਆ। ਕੁਝ ਦੇਰ ਬਾਅਦ ਉਨ੍ਹਾਂ ਨੂੰ ਏਅਰਲਿਫਟ ਕਰਕੇ ਭੁਵਨੇਸ਼ਵਰ ਦੇ ਅਪੋਲੋ ਹਸਪਤਾਲ ਲਿਆਂਦਾ ਗਿਆ। ਘਟਨਾ ਦੇ ਲਗਭਗ 7 ਘੰਟੇ ਬਾਅਦ ਦਾਸ ਦੀ ਮੌਤ ਹੋ ਗਈ।
ਦੂਜੇ ਪਾਸੇ ਪੁਲਿਸ ਨੇ ਫਾਇਰਿੰਗ ਕਰਨ ਵਾਲੇ ਏਐੱਸਆਈ ਗੋਪਾਲ ਨੂੰ ਹਿਰਾਸਤ ਵਿਚ ਲੈ ਲਿਆ ਹੈ। ਸੂਬਾ ਸਰਕਾਰ ਨੇ ਮਾਮਲੇ ਦੀ ਜਾਂਚ CID ਤੇ ਕ੍ਰਾਈਮ ਬ੍ਰਾਂਚ ਨੂੰ ਦੇ ਦਿੱਤੀ ਹੈ। 7 ਮੈਂਬਰੀ ਸਪੈਸ਼ਲ ਜਾਂਚ ਟੀਮ ਵਿਚ ਸਾਈਬਰ, ਬੈਲਿਸਟਿਕ ਤੇ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਸ਼ਾਮਲ ਹਨ। ਟੀਮ ਦੀ ਅਗਵਾਈ ਡੀਐੱਸਪੀ ਰਮੇਸ਼ ਸੀ ਡੋਰਾ ਕਰ ਰਹੇ ਹਨ।
ਇਹ ਵੀ ਪੜ੍ਹੋ : ਭਾਰਤ ਨੇ ਜਿੱਤਿਆ ਵੂਮੈਨਸ ਅੰਡਰ-19 ਵਰਲਡ ਕੱਪ, ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਓਡੀਸ਼ਾ ਦੇ ਸੀਐੱਮ ਨਵੀਨ ਪਟਨਾਇਕ ਨੇ ਸਿਹਤ ਮੰਤਰੀ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਡੂੰਘਾ ਝਟਕਾ ਹੈ। ਉਹ ਪਾਰਟੀ ਤੇ ਸਰਕਾਰ ਦੋਵਾਂ ਲਈ ਮਹੱਤਵਪੂਰਨ ਸੀ। ਉਨ੍ਹਾਂ ਦਾ ਦੇਹਾਂਤ ਓਡੀਸ਼ਾ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਵੀਡੀਓ ਲਈ ਕਲਿੱਕ ਕਰੋ -: