ਓਡੀਸ਼ਾ ਦੇ ਸਿਹਤ ਮੰਤਰੀ ਨਬ ਦਾਸ ‘ਤੇ ਇਕ ਏਐੱਸਆਈ ਨੇ ਫਾਇਰਿੰਗ ਕਰ ਦਿੱਤੀ। ਨਬ ਦਾਸ ਦੀ ਛਾਤੀ ਵਿਚ 4-5 ਗੋਲੀਆਂ ਲੱਗੀਆਂ ਹਨ। ਉਨ੍ਹਾਂ ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੂੰ ਭੁਵਨੇਸ਼ਵਰ ਲਈ ਏਅਰਲਿਫਟ ਕੀਤਾ ਗਿਆ ਹੈ। ਕ੍ਰਾਈਮ ਬ੍ਰਾਂਚ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਫਾਇਰਿੰਗ ਕਰਨ ਵਾਲੇ ਏਐੱਸਆਈ ਗੋਪਾਲ ਦਾਸ ਨੂੰ ਹਿਰਾਸਤ ਵਿਚ ਲੈ ਲਿਆ ਹੈ। ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਪਰ ਅਜੇ ਤਕ ਉਸ ਨੇ ਵਜ੍ਹਾ ਨਹੀਂ ਦੱਸੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਬ ਦਾਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਬ੍ਰਜਰਾਜਨਗਰ ਪਹੁੰਚੇ ਸਨ। ਕਾਰ ਤੋਂ ਉਤਰਦੇ ਹੀ ਇਕ ਏਐੱਸਆਈ ਗੋਪਾਲਦਾਸ ਨੇ ਨਬ ਦਾਸ ‘ਤੇ 4 ਤੋਂ 5 ਰਾਊਂਡ ਗੋਲੀਆਂ ਚਲਾਈਆਂ।
ਐਡਵੋਕੇਟ ਰਾਮ ਮੋਹਨ ਰਾਓ ਨੇ ਦੱਸਿਆ ਕਿ ਸਿਹਤ ਮੰਤਰੀ ਨਬ ਦਾਸ ਪ੍ਰੋਗਰਾਮ ਵਿਚ ਚੀਫ ਗੈਸਟ ਸਨ। ਜਦੋਂ ਉਹ ਪਹੁੰਚੇ ਤਾਂ ਉਨ੍ਹਾਂ ਦੇ ਸਵਾਗਤ ਲਈ ਭੀੜ ਜਮ੍ਹਾ ਹੋ ਗਈ। ਉਦੋਂ ਉਨ੍ਹਾਂ ‘ਤੇ ਕਿਸੇ ਨੇ ਗੋਲੀ ਚਲਾ ਦਿੱਤੀ। ਦੇਖਿਆ ਤਾਂ ਇਕ ਪੁਲਿਸ ਮੁਲਾਜ਼ਮ ਗੋਲੀ ਚਲਾ ਕੇ ਭੱਜ ਰਿਹਾ ਸੀ।
ਓਡੀਸ਼ਾ ਦੇ ਸੀਐੱਮ ਨਵੀਨ ਪਟਨਾਇਕ ਨੇ ਸਿਹਤ ਮੰਤਰੀ ‘ਤੇ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਹਮਲੇ ਦੀ ਖਬਰ ਸੁਣ ਕੇ ਹੈਰਾਨ ਹਾਂ। ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਕ੍ਰਾਈਮ ਬ੍ਰਾਂਚ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀਆਂ ਨੂੰ ਘਟਨਾ ਵਾਲੀ ਥਾਂ ‘ਤੇ ਜਾਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ’22 ਤੋਂ 30 ਵਿਚਾਲੇ ਬੱਚੇ ਜੰਮ ਲੈਣੇ ਚਾਹੀਦੇ ਨੇ ਨਹੀਂ ਤਾਂ…’ CM ਸਰਮਾ ਦੀ ਔਰਤਾਂ ਨੂੰ ਸਲਾਹ
ਨਬ ਕਿਸ਼ੋਰ ਦਾਸ ਓਡੀਸ਼ਾ ਦੀ ਝਾਰਸੁਗੁੜਾ ਸੀਟ ਤੋਂ 2004 ਵਿਚ ਪਹਿਲੀ ਵਾਰ ਕਾਂਗਰਸ ਦੀ ਟਿਕਟ ‘ਤੇ ਚੋਣ ਲੜੇ ਸਨ ਪਰ ਹਾਰ ਗਏ। ਇਸ ਤੋਂ ਬਾਅਦ 2009 ਵਿਚ ਉੁਨ੍ਹਾਂ ਨੇ ਕਾਂਗਰਸ ਦੀ ਟਿਕਟ ‘ਤੇ ਚੋਣ ਲੜੀ ਤੇ ਜਿੱਤੀ। 2014 ਵਿਚ ਵੀ ਕਾਂਗਰਸ ਤੋਂ ਜਿੱਤੇ। ਸਾਲ 2019 ਦੀਆਂ ਚੋਣਾਂ ਉਹ ਬੀਜੂ ਜਨਤਾ ਦਲ ਤੋਂ ਲੜਕੇ ਲਗਾਤਾਰ ਤੀਜੀ ਵਾਰ ਇਸ ਸੀਟ ਤੋਂ ਵਿਧਾਇਕ ਚੁਣੇ ਗਏ।
ਨਬ ਕਿਸ਼ੋਰ ਓਡੀਸ਼ਾ ਸਰਕਾਰ ਦੇ ਸਭ ਤੋਂ ਅਮੀਰ ਮੰਤਰੀਆਂ ਵਿਚੋਂ ਇਕ ਹਨ। ਉੁਨ੍ਹਾਂ ਕੋਲ ਸੰਬਲਪੁਰ, ਭੁਵਨੇਸ਼ਵਰ ਤੇ ਝਾਰਸੁਗੁੜਾ ਦੇ ਕਈ ਬੈਂਕਾਂ ਵਿਚ 45.12 ਲੱਖ ਰੁਪਏ ਤੋਂ ਵਧ ਰਕਮ ਜਮ੍ਹਾ ਹੈ। ਉਨ੍ਹਾਂ ਕੋਲ 15 ਕਰੋੜ ਦੀ ਕੀਮਤ ਦੇ ਲਗਭਗ 70 ਤੋਂ ਵਧ ਵਾਹਨ ਹਨ ਜਿਨ੍ਹਾਂ ਵਿਚ 1.14 ਕਰੋੜ ਦੀ ਇਕ ਮਰਸੀਡਜ਼ ਬੈਂਜ ਵੀ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: