ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਵਿਚ ਅਫੀਮ ਦੀ ਖੇਤੀ ਦੀ ਇਜ਼ਾਜ਼ਤ ਲਈ ਕੇਂਦਰ ਨੂੰ ਪੱਤਰ ਲਿਖਿਆ ਹੈ ਤੇ ਡਾ. ਨਵਜੋਤ ਕੌਰ ਸਿੱਧੂ ਨੇ ਮਮਤਾ ਬੈਨਰਜੀ ਦੀ ਹਮਾਇਤ ਕੀਤੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਇਸ ਮੁੱਦੇ ‘ਤੇ ਕੇਂਦਰ ਕੋਲ ਪਹੁੰਚ ਕਰਨ ਦੀ ਸਲਾਹ ਵੀ ਦਿੱਤੀ ਹੈ।
ਡਾ. ਨਵਜੋਤ ਕੌਰ ਸਿੱਧੂ ਨੇ ਟਵੀਟ ਕਰਦਿਆਂ ਲਿਖਿਆ ਕਿ-ਅਫੀਮ ਦੀ ਖੇਤੀ ਲਈ ਮਨਜ਼ੂਰੀ, ਇਹ ਇੱਕੋ ਇੱਕ ਤਰੀਕਾ ਹੈ ਜਿਸ ਨਾਲ ਅਸੀਂ ਆਪਣੇ ਕਿਸਾਨਾਂ ਦੀ ਖੁਸ਼ਹਾਲੀ ਵਿਚ ਮਦਦ ਕਰ ਸਕਦੇ ਹਾਂ ਅਤੇ ਵਿਦੇਸ਼ਾਂ ਨੂੰ ਨਿਰਯਾਤ ਕਰਕੇ ਸਰਕਾਰ ਦੁਆਰਾ ਨਿਯੰਤਰਿਤ ਇਸ ਖੇਤੀ ਤੋਂ ਆਮਦਨ ਕਮਾਈ ਜਾ ਸਕਦੀ ਹੈ। ਨਾਲ ਹੀ ਮੈਡੀਕਲ ਤੌਰ ‘ਤੇ ਪ੍ਰਵਾਨਿਤ ਵਰਤੋਂ ਨਾਲ ਪੰਜਾਬ ਨੂੰ ਸਿੰਥੈਟਿਕ ਨਸ਼ਿਆਂ ਤੋਂ ਛੁਟਕਾਰਾ ਮਿਲੇਗਾ।
ਦੱਸ ਦੇਈਏ ਕਿ ਮਮਤਾ ਨੇ ਕਿਹਾ ਸੀ ਕਿ ਅਸੀਂ ਅਫੀਮ ਦੀ ਖੇਤੀ ਫਾਰਮਾਂ ਵਿਚ ਕਰਾਂਗੇ। ਸਾਡੇ ਕੋਲ ਕਈ ਅਜਿਹੇ ਫਾਰਮ ਹਨ। ਜੇਕਰ ਅਸੀਂ ਆਪਣੇ ਸੂਬੇ ਵਿਚ ਅਫੀਮ ਉਗਾ ਸਕਦੇ ਹਾਂ ਤਾਂ ਅਸੀਂ ਉਨ੍ਹਾਂ ਨੂੰ 1000 ਰੁਪਏ ਦੀ ਬਜਾਏ 100 ਰੁਪਏ ਕਿਲੋ ਖਰੀਦ ਸਕਾਂਗੇ। ਉਨ੍ਹਾਂ ਕਿਹਾ ਕਿ ਸਰਬਸੰਮਤੀ ਨਾਲ ਫੈਸਲਾ ਲਓ ਕਿਉਂਕਿ ਸਾਰੇ ਪੋਸਤਾ ਡਰੱਗਸ ਨਹੀਂ ਹਨ।
ਇਹ ਵੀ ਪੜ੍ਹੋ : ਹਰਿਆਣਾ ‘ਚ ਇਨਫਲੂਐਂਜ਼ਾ ਵਾਇਰਸ H3N2 ਨੂੰ ਲੈ ਕੇ ਅਲਰਟ ਜਾਰੀ: 10 ਲੋਕਾਂ ਦੇ ਸੈਂਪਲ ਪਾਏ ਗਏ ਪਾਜ਼ੇਟਿਵ
CM ਮਮਤਾ ਬੈਨਰਜੀ ਨੇ ਕਿਹਾ ਸੀ ਕਿ ਪੋਸਟੋ ਜਾਂ ਖਸਖਸ ਮਹਿੰਗਾ ਹੈ ਕਿਉਂਕਿ ਇਸ ਦੀ ਖੇਤੀ ਸਿਰਫ ਕੁਝ ਸੂਬਿਆਂ ਵਿਚ ਹੀ ਕੀਤੀ ਜਾਂਦੀ ਹੈ ਪਰ ਬੰਗਾਲੀਆਂ ਨੂੰ ਪੋਸਟੋ ਬਹੁਤ ਪਸੰਦ ਹੈ। ਸਿਰਫ ਚਾਰ ਸੂਬਿਆਂ ਵਿਚ ਇਸ ਦੀ ਖੇਤੀ ਕਿਉਂ ਕੀਤੀ ਜਾ ਰਹੀ ਹੈ? ਮਮਤਾ ਨੇ ਕਿਹਾ ਕਿ ਜੇਕਰ ਅਫੀਮ ਦੀ ਖੇਤੀ ਹੋਵੇਗੀ ਤਾਂ ਸੂਬੇ ਦੇ ਲੋਕ ਇਸ ਨਾਲ ਬਣੇ ਪਕਵਾਨਾਂ ਦਾ ਮਜ਼ਾ ਲੈ ਸਕਣਗੇ।
ਵੀਡੀਓ ਲਈ ਕਲਿੱਕ ਕਰੋ -: