ਏਸ਼ੀਆਈ ਦੇਸ਼ਾਂ ਵਿੱਚ ਕ੍ਰਿਕਟ ਏਸ਼ੀਆ ਕੱਪ ਨੂੰ ਲੈ ਕੇ ਉਤਸ਼ਾਹ ਹਾਲ ਹੀ ਵਿੱਚ ਆਪਣੇ ਸਿਖਰ ‘ਤੇ ਹੈ। ਏਸ਼ੀਆ ਕੱਪ ਫਾਈਨਲ 28 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਜਾਵੇਗਾ। ਇਸੇ ਵਿਚਾਲੇ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ (ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 2025 ਸਥਾਨ) ਸ਼ਨੀਵਾਰ 27 ਸਤੰਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸ਼ੁਰੂ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਐਥਲੈਟਿਕਸ ਚੈਂਪੀਅਨਸ਼ਿਪ ਦਾ ਪੂਰੀ ਤਰ੍ਹਾਂ ਬਾਈਕਾਟ ਕਰ ਦਿੱਤਾ ਹੈ। ਪਹਿਲਗਾਮ ਅੱਤਵਾਦੀ ਹਮਲਾ ਅਤੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਹੇ, ਜਿਸਕਰਕੇ ਇਸ ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਪਾਕਿਸਤਾਨ ਦੇ ਖਿਡਾਰੀ ਹਿੱਸਾ ਨਹੀਂ ਲੈਣਗੇ।
ਪਾਕਿਸਤਾਨ ਦੀ ਰਾਸ਼ਟਰੀ ਪੈਰਾਲੰਪਿਕ ਕਮੇਟੀ (ਐਨਸੀਪੀਸੀ) ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਸ ਨੇ ਪਾਕਿਸਤਾਨੀ ਸਰਕਾਰ ਦੀ ਸਲਾਹ ਤੋਂ ਬਾਅਦ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ।

ਰਿਪੋਰਟਾਂ ਮੁਤਾਬਕ ਐਨਸੀਪੀਸੀ ਦੇ ਸਕੱਤਰ ਜਨਰਲ ਇਮਰਾਨ ਜਮੀਲ ਸ਼ਮੀ ਨੇ ਕਿਹਾ ਕਿ ਪਾਕਿਸਤਾਨ ਸ਼ੁਰੂ ਵਿੱਚ ਹੈਦਰ ਅਲੀ ਨੂੰ ਐਫ37 ਈਵੈਂਟ ਵਿੱਚ ਹਿੱਸਾ ਲੈਣ ਲਈ ਭੇਜਣ ਦੀ ਯੋਜਨਾ ਬਣਾ ਰਿਹਾ ਸੀ, ਪਰ ਬਾਅਦ ਵਿੱਚ ਸੁਰੱਖਿਆ ਚਿੰਤਾਵਾਂ ਅਤੇ ਜਨਤਕ ਗੁੱਸੇ ਕਾਰਨ ਕਮੇਟੀ ਨੇ ਉਸ ਦਾ ਨਾਮ ਵਾਪਸ ਲੈ ਲਿਆ। ਇਮਰਾਨ ਨੇ ਪੁਸ਼ਟੀ ਕੀਤੀ ਕਿ ਪਾਕਿਸਤਾਨ ਨੇ ਚੈਂਪੀਅਨਸ਼ਿਪ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।
ਇਮਰਾਨ ਜਮੀਲ ਸ਼ਮੀ ਨੇ ਕਿਹਾ, “ਅਸੀਂ ਆਪਣੇ ਐਥਲੀਟਾਂ ਨੂੰ ਇਸ ਲਈ ਨਹੀਂ ਭੇਜਿਆ ਕਿਉਂਕਿ ਅਸੀਂ ਆਪਣੇ ਐਥਲੀਟਾਂ, ਕੋਚਿੰਗ ਸਟਾਫ ਅਤੇ ਮੈਨੇਜਰਾਂ ਦੀ ਸੁਰੱਖਿਆ ਬਾਰੇ ਚਿੰਤਤ ਹਾਂ। ਸਾਡੀ ਸਰਕਾਰ ਨੇ ਭਾਰਤ ਨਾਲ ਰਾਜਨੀਤਿਕ ਸਬੰਧਾਂ ਦੇ ਕਾਰਨ ਸਲਾਹ ਦਿੱਤੀ ਸੀ ਕਿ ਪਾਕਿਸਤਾਨੀ ਐਥਲੀਟਾਂ ਨੂੰ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਭਾਰਤ ਦੀ ਯਾਤਰਾ ਨਹੀਂ ਕਰਨੀ ਚਾਹੀਦੀ। ਹਰ ਕੋਈ ਦੇਖ ਸਕਦਾ ਹੈ ਕਿ ਏਸ਼ੀਆ ਕੱਪ ਵਿੱਚ ਕੀ ਹੋ ਰਿਹਾ ਹੈ। ਹੈਦਰ ਅਤੇ ਉਸ ਦੇ ਕੋਚ ਵੀ ਭਾਰਤ ਜਾਣ ਵਿੱਚ ਅਰਾਮਦੇਹ ਨਹੀਂ ਸਨ।”
ਇਹ ਵੀ ਪੜ੍ਹੋ : 10 ਲੱਖ ਰੁ. ਤੱਕ ਮੁਫਤ ਇਲਾਜ ਸਕੀਮ, ਮਾਨ ਸਰਕਾਰ ਨੇ ਮੰਗੇ ਟੈਂਡਰ, 65 ਲੱਖ ਪਰਿਵਾਰਾਂ ਨੂੰ ਹੋਵੇਗਾ ਫਾਇਦਾ
ਦੱਸ ਦੇਈਏ ਕਿ ਕਿ ਹੈਦਰ ਅਲੀ ਨੇ 2020 ਟੋਕੀਓ ਓਲੰਪਿਕ ਵਿੱਚ ਸ਼ਾਟ ਪੁਟ ਵਿੱਚ ਸੋਨ ਤਮਗਾ ਜਿੱਤਿਆ ਸੀ। ਉਸ ਨੇ 2024 ਪੈਰਿਸ ਓਲੰਪਿਕ ਵਿੱਚ ਡਿਸਕਸ ਥ੍ਰੋ ਵਿੱਚ ਕਾਂਸੀ ਦਾ ਤਗਮਾ ਵੀ ਜਿੱਤਿਆ ਸੀ। ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 26 ਸਤੰਬਰ ਨੂੰ ਸ਼ੁਰੂ ਹੋਵੇਗੀ ਅਤੇ 5 ਅਕਤੂਬਰ ਤੱਕ ਚੱਲੇਗੀ।
ਵੀਡੀਓ ਲਈ ਕਲਿੱਕ ਕਰੋ -:
























