ਪਾਕਿਸਤਾਨ ਟੀ-20 ਵਰਲਡ ਕੱਪ ਦੇ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਸਿਡਨੀ ਕ੍ਰਿਕਟ ਗਰਾਊਂਡ ਵਿਚ ਅੱਜ ਖੇਡੇ ਗਏ ਸੈਮੀਫਾਈਨਲ ਵਿਚ 153 ਦਾ ਟਾਰਗੈੱਟ ਚੇਜ਼ ਕਰ ਰਹੀ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ।
ਪਾਕਿਸਤਾਨ 13 ਸਾਲ ਬਾਅਦ ਟੀ-20 ਵਰਲਡ ਕੱਪ ਦੇ ਫਾਈਨਲ ਵਿਚ ਪਹੁੰਚਿਆ ਹੈ। ਪਾਕਿਸਤਾਨੀ ਟੀਮ 2007 ਵਿਚ ਖੇਡੇ ਗਏ ਪਹਿਲੇ ਟੀ-20 ਵਰਲਡ ਕੱਪ ਵਿਚ ਫਾਈਨਲ ਪਹੁੰਚੀ ਸੀ ਤੇ ਜਿੱਤੀ ਨਹੀਂ। ਆਖਰੀ ਵਾਰ ਉਹ 2009 ਵਿਚ ਖੇਡੇ ਗਏ ਟੀ-20 ਵਰਲਡ ਕੱਪ ਵਿਚ ਫਾਈਨਲ ਪਹੁੰਚੀ ਸੀ ਤੇ ਖਿਤਾਬ ਵੀ ਜਿੱਤਿਆ ਸੀ।
ਅੱਜ ਖੇਡੇ ਗਏ ਸੈਮੀਫਾਈਨਲ ਵਿਚ ਓਪਨਰ ਬਾਬਰ ਆਜਮ (53 ਦੌੜਾਂ) ਤੇ ਮੁਹੰਮਦ ਰਿਜਵਾਨ (57 ਦੌੜਾਂ) ਨੇ ਤਾਬੜਤੋੜ ਬੈਟਿੰਗ ਕੀਤੀ। ਦੋਵਾਂ ਨੇ 105 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ। ਪੂਰੇ ਟੂਰਨਾਮੈਂਟ ਵਿਚ ਦੋਵਾਂ ਦੀ ਓਪਨਿੰਗ ‘ਤੇ ਸਵਾਲ ਚੁੱਕ ਰਹੇ ਸਨ। ਪਾਕਿਸਤਾਨ ਵੱਲੋਂ ਸ਼ਾਹੀਨ ਸ਼ਾਹ ਅਫਰੀਤੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ 4 ਓਵਰ ਵਿਚ ਸਿਰਫ 24 ਦੌੜਾਂ ਦੇ ਕੇ 2 ਵਿਕਟਾਂ ਲਈਆਂ।
ਨਿਊਜ਼ੀਲੈਂਡ ਲਈ ਪਹਿਲੇ ਓਵਰ ਵਿੱਚ ਕੀਤੀ ਗਈ ਗਲਤੀ ਭਾਰੀ ਰਹੀ। ਜਦੋਂ ਨਿਊਜ਼ੀਲੈਂਡ ਦੇ ਵਿਕਟਕੀਪਰ ਡੇਵੋਨ ਕੋਨਵੇ ਨੇ ਬੋਲਟ ਦੀ ਦੂਜੀ ਗੇਂਦ ‘ਤੇ ਬਾਬਰ ਦਾ ਕੈਚ ਛੱਡਿਆ। ਉਦੋਂ ਬਾਬਰ ਆਜ਼ਮ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਸੀ।
ਵੀਡੀਓ ਲਈ ਕਲਿੱਕ ਕਰੋ -: