BSF ਜਵਾਨਾਂ ਨੇ ਪਾਕਿਸਤਾਨੀ ਡਰੋਨ ਖ਼ਿਲਾਫ਼ ਇਕ ਵਾਰ ਫਿਰ ਵੱਡੀ ਸਫਲਤਾ ਹਾਸਿਲ ਕੀਤੀ ਹੈ। ਭਾਰਤ ਦੇ ਅੰਮ੍ਰਿਤਸਰ ਸੈਕਟਰ ‘ਚ ਮੰਗਲਵਾਰ ਸ਼ਾਮ 7.20 ‘ਤੇ ਇਕ ਪਾਕਿਸਤਾਨੀ ਡਰੋਨ ਦਾਖਲ ਹੋਇਆ ਸੀ। ਇਸ ਨੂੰ BSF ਜਵਾਨਾਂ ਵੱਲੋਂ ਅੱਜ ਸਵੇਰੇ ਪਾਕਿਸਤਾਨੀ ਖੇਤਰ ‘ਚ ਢੇਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪਾਕਿਸਤਾਨ ਰੇਂਜਰਾਂ ਨੇ ਇਸ ਨੂੰ ਚੁੱਕ ਲਿਆ। ਉਨ੍ਹਾਂ ਦੱਸਿਆ ਕਿ ਇਹ ਘਟਨਾ ਅੰਮ੍ਰਿਤਸਰ ਦੇ ਦਾਉਕੇ ਪੁਲਿਸ ਚੌਕੀ ਨੇੜੇ ਵਾਪਰੀ। ਜਵਾਨਾਂ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
BSF ਜਵਾਨਾਂ ਨੇ ਦੱਸਿਆ ਕਿ ਜਦੋਂ ਬੁੱਧਵਾਰ ਸਵੇਰੇ ਤਲਾਸ਼ੀ ਲਈ ਗਈ ਤਾਂ ਡਰੋਨ ਭਾਰਤੀ ਸਰਹੱਦੀ ਚੌਕੀ ਭਰੋਪਾਲ ਦੇ ਪਾਰ ਪਾਕਿਸਤਾਨ ਵਾਲੇ ਪਾਸੇ 20 ਮੀਟਰ ਅੰਦਰ ਡਿੱਗਿਆ ਪਾਇਆ ਗਿਆ। ਬੁਲਾਰੇ ਅਨੁਸਾਰ, “ਡਰੋਨ ਕੁਝ ਮਿੰਟਾਂ ਲਈ ਅਸਮਾਨ ਵਿੱਚ ਉੱਡਿਆ ਅਤੇ ਫਿਰ ਵਾਪਸ ਆਉਂਦੇ ਸਮੇਂ ਜ਼ਮੀਨ ‘ਤੇ ਡਿੱਗ ਗਿਆ। ਜਵਾਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਡਰੋਨ ਰਾਹੀਂ ਭਾਰਤ ਵਾਲੇ ਪਾਸੇ ਕੁਝ ਸੁੱਟਿਆ ਗਿਆ ਹੈ।
ਇਹ ਵੀ ਪੜ੍ਹੋ : ‘ਮਰੀਜ਼ ਭਾਵੇਂ ਕਿਤੋਂ ਵੀ ਹੋਵੇ, ਸਰਕਾਰੀ ਹਸਪਤਾਲਾਂ ਨੂੰ ਇਲਾਜ ਕਰਨਾ ਪਏਗਾ’- ਹਾਈਕੋਰਟ ਦਾ ਵੱਡਾ ਫੈਸਲਾ
ਦੱਸ ਦੇਈਏ ਕਿ ਪਾਕਿਸਤਾਨ ਵੱਲੋਂ ਲਗਾਤਾਰ ਭਾਰਤ ਵਿਚ ਡਰੋਨ ਭੇਜੇ ਜਾ ਰਹੇ ਹਨ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਵਿੱਚ ਵੀ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ। ਬੀਐਸਐਫ ਦੀ ਚੰਦੂ ਵਡਾਲਾ ਚੌਕੀ ‘ਤੇ 250 ਮੀਟਰ ਦੀ ਉਚਾਈ ‘ਤੇ ਭਾਰਤੀ ਖੇਤਰ ਦੇ ਉੱਪਰ ਇੱਕ ਪਾਕਿਸਤਾਨੀ ਡਰੋਨ ਦੇਖਿਆ ਗਿਆ। ਹਾਲਾਂਕਿ ਭਾਰਤੀ ਜਵਾਨਾਂ ਨੇ ਇਸ ਡਰੋਨ ਨੂੰ ਪਾਕਿਸਤਾਨ ਵੱਲ ਮੋੜ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: