ਪੰਜਾਬ ਵਿਚ ਪਿਛਲੇ ਸਾਲ ਸਰਦੀਆਂ ਦੇ ਮੁਕਾਬਲੇ ਇਸ ਸਾਲ ਦਸੰਬਰ ਵਿਚ ਬਿਜਲੀ ਦੀ ਮੰਗ ਵਿਚ ਜ਼ਿਆਦਾ ਵਾਧਾ ਦੇਖਿਆ ਗਿਆ ਹੈ। ਇਸ ਨੂੰ ਸੂਬੇ ਵਿਚ ਦਿੱਤੀ ਜਾ ਰਹੀ 300 ਯੂਨਿਟ ਫ੍ਰੀ ਬਿਜਲੀ ਨਾਲ ਜੋੜਿਆ ਜਾ ਰਿਹਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ ਦੋ ਮਹੀਨਿਆਂ ਵਿਚ ਸੂਬੇ ਵਿਚ 91 ਫੀਸਦੀ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ। ਪਿਛਲੇ ਸਾਲ 3 ਦਸੰਬਰ ਨੂੰ ਇਸੇ ਦਿਨ ਦੀ ਤੁਲਨਾ ਵਿਚ ਬਿਜਲੀ ਦੀ ਮੰਗ 19 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਖਪਤ 6,033 ਮੈਗਾਵਾਟ ਸੀ ਜਦੋਂ ਕਿ ਇਸ ਸਾਲ ਇਹ 7156 ਸੀ।
ਇੰਡੀਅਨ ਐਰਸਪ੍ਰੈਸ ਦੀ ਰਿਪੋਰਟ ਮੁਤਾਬਕ 25 ਦਸੰਬਰ ਤਕ ਬਿਜਲੀ ਦੀ 1 ਦਸੰਬਰ ਨੂੰ ਬਿਜਲੀ ਦੀ ਖਪਤ 7205 ਮੈਗਾਵਾਟ ਰਹੀ ਜੋ ਕਿ ਪਿਛਲੇ ਸਾਲ 6170 ਮੈਗਾਵਾਟ ਦੇ ਮੁਕਾਬਲੇ 17 ਫੀਸਦੀ ਵਧ ਹੈ। 2 ਦਸੰਬਰ ਨੂੰ ਮੰਗ ਪਿਛਲੇ ਸਾਲ 5966 ਮੈਗਾਵਾਟ ਦੇ ਮੁਕਾਬਲੇ 6771 ਮੈਗਾਵਾਟ ਰਹੀ, ਜਿਸ ਵਿੱਚ 13 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸੇ ਤਰ੍ਹਾਂ 7 ਦਸੰਬਰ ਨੂੰ ਮੰਗ ਪਿਛਲੇ ਸਾਲ 6893 ਮੈਗਾਵਾਟ ਦੇ ਮੁਕਾਬਲੇ 7783 ਮੈਗਾਵਾਟ ਸੀ, ਜੋ ਕਿ 13 ਫੀਸਦੀ ਦਾ ਵਾਧਾ ਦਰਸਾਉਂਦੀ ਹੈ। 24 ਦਸੰਬਰ ਨੂੰ ਮੰਗ ਵਧ ਕੇ 8,008 ਮੈਗਾਵਾਟ ਹੋ ਗਈ, ਜੋ ਪਿਛਲੇ ਸਾਲ ਇਸੇ ਦਿਨ 6789 ਮੈਗਾਵਾਟ ਸੀ। ਇਸ ‘ਚ 18 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸੇ ਤਰ੍ਹਾਂ, 15 ਦਸੰਬਰ ਨੂੰ ਕੁੱਲ ਖਪਤ 7239 ਮੈਗਾਵਾਟ ਸੀ ਜੋ ਪਿਛਲੇ ਸਾਲ 6460 ਮੈਗਾਵਾਟ ਸੀ, ਜੋ ਕਿ 12 ਫੀਸਦੀ ਵੱਧ ਹੈ।
ਇਹ ਵੀ ਪੜ੍ਹੋ : ਖੰਨਾ : 2 ਬੱਚਿਆਂ ਦੀ ਮਾਂ ਵੱਲੋਂ ਖੁਦਕੁਸ਼ੀ, ਪ੍ਰੇਮੀ ਤੇ ਉਸ ਦੀ ਪਤਨੀ ਤੋਂ ਦੁਖੀ ਹੋ ਕੇ ਚੁੱਕਿਆ ਖੌਫ਼ਨਾਕ ਕਦਮ
ਸਿਰਫ ਦੋ ਦਿਨ 18 ਤੇ 20 ਦਸੰਬਰ ਨੂੰ ਪੰਜਾਬ ਵਿਚ ਪਿਛਲੇ ਸਾਲ ਦੇ ਇਨ੍ਹੀਂ ਦਿਨੀਂ ਦੀ ਤੁਲਨਾ ਵਿਚ ਹਰੇਕ ਦਿਨ ਖਪਤ ਵਿਚ 4 ਫੀਸਦੀ ਦੀ ਕਮੀ ਦੇਖੀ ਗਈ। 18 ਦਸੰਬਰ ਨੂੰ ਜਿਥੇ ਡਿਮਾਂਡ 6951 ਮੈਗਾਵਾਟ ਸੀ, ਉਥੇ ਪਿਛਲੇ ਸਾਲ ਇਹ 7204 ਮੈਗਾਵਾਟ ਸੀ। 20 ਦਸੰਬਰ ਨੂੰ ਮੰਗ 6596 ਮੈਗਾਵਾਟ ਸੀ ਪਿਛਲੇ ਸਾਲ ਇਹ 6889 ਮੈਗਾਵਾਟ ਸੀ। ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਬਿਜਲੀ ਦੀ ਮੰਗ ਵਿਚ 5 ਫੀਸਦੀ ਦਾ ਵੀ ਵਾਧਾ ਹੁੰਦਾ ਹੈ ਤਾਂ ਬਦਲਾਅ ਨਹੀਂ ਵੱਡਾ ਨਹੀਂ ਮੰਨਿਆ ਜਾਂਦਾ ਪਰ ਅਜਿਹੇ ਦਿਨ ਆਏ ਹਨ ਜਦੋਂ ਮੰਗ ਵਿਚ 19 ਫੀਸਦੀ ਜਾਂ ਇਸ ਤੋਂ ਵਧ ਵਾਧਾ ਹੋਇਆ ਹੈ। ਇਸ ਤੋਂ ਸਾਫ ਹੈ ਕਿ ਜੋ ਪਰਿਵਾਰ ਘੱਟ ਬਿਜਲੀ ਦਾ ਇਸਤੇਮਾਲ ਕਰ ਰਹੇ ਸਨ, ਉਹ ਹੁਣ ਇਕ ਮਹੀਨੇ ਵਿਚ 300 ਮੁਫਤ ਯੂਨਿਟਾਂ ਦਾ ਇਸਤੇਮਾਲ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: