ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਵਿਚ ਕਾਂਗਰਸੀ ਸਾਂਸਦ ਰਾਹੁਲ ਗਾਂਧੀ ਸਣੇ ਵਿਰੋਧੀ ਧਿਰ ਦੇ ਅਡਾਨੀ ਗਰੁੱਪ ਦੇ ਮਾਮਲੇ ਨੂੰ ਲੈ ਕੇ ਲਗਾਏ ਦੋਸ਼ਾਂ ‘ਤੇ ਜਵਾਬ ਦਿੱਤਾ। PM ਮੋਦੀ ਨੇ ਕਿਹਾ ਕਿ ‘ਕੁਝ ਸਮਰਥਕ ਉਛਲ ਰਹੇ ਹਨ, ਕਹਿ ਰਹੇ ਹਨ ਕਿ ਉਨ੍ਹਾਂ ਦੇ ਭਾਸ਼ਣ ਨਾਲ ਪੂਰਾ ਇਕੋ ਸਿਸਟਮ ਹਿਲ ਰਿਹਾ ਹੈ। ਕੁਝ ਲੋਕ ਖੁਸ਼ ਹੋ ਕੇ ਕਹਿ ਰਹੇ ਸਨ ਕਿ ਇਹ ਹੋਈ ਨਾ ਗੱਲ। ਇਨ੍ਹਾਂ ਨੂੰ ਨੀਂਦ ਵੀ ਚੰਗੀ ਆਈ ਹੋਵੇਗੀ। ਸ਼ਾਇਦ ਅੱਜ ਉਠ ਵੀ ਨਹੀਂ ਸਕੇ ਹੋਣਗੇ। ਇਂਝ ਕਰਕੇ ਸੱਤਾ ਵਿਚ ਵਾਪਸੀ ਦੀ ਗੱਲ ਖੁਦ ਨੂੰ ਬਹਿਲਾਉਣ ਵਰਗੀ ਹੈ।’
ਪੀਐੱਮ ਮੋਦੀ ਨੇ ਅੱਗੇ ਕਿਹਾ ਕਿ ਵੱਡੇ ਘਪਲੇ ਤੋਂ ਜੋ ਦੇਸ਼ ਮੁਕਤੀ ਚਾਹੁੰਦਾ ਸੀ ਉਹ ਦੇਸ਼ ਨੂੰ ਮਿਲ ਰਹੀ ਹੈ। ਰਾਸ਼ਟਰਪਤੀ ਮੁਰਮੂ ਦੇ ਭਾਸ਼ਣ ‘ਤੇ ਚਰਚਾ ਵਿਚ ਹਿੱਸਾ ਲੈਂਦੇ ਹੋਏ ਗਾਂਧੀ ਨੇ ਬਿਜ਼ਨੈੱਸਮੈਨ ਗੌਤਮ ਅਡਾਨੀ ਦੀ ਜਾਇਦਾਦ ਵਿਚ ਭਾਰੀ ਵਾਧੇ ਨੂੰ 2014 ਵਿਚ ਮੋਦੀ ਸਰਕਾਰ ਦੇ ਸੱਤਾ ਵਿਚ ਆਉਣ ਨਾਲ ਜੋੜਿਆ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਰਾਸ਼ਟਰਪਤੀ ਮੁਰਮੂ ਦਾ ਭਾਸ਼ਣ ਹੋ ਰਿਹਾ ਸੀ ਤਾਂ ਕੁਝ ਲੋਕ ਕੰਨੀ ਕੱਟ ਗਏ। ਕੁਝ ਲੋਕ ਉਨ੍ਹਾਂ ਦਾ ਅਪਮਾਨ ਵੀ ਕਰ ਚੁੱਕੇ ਹਨ। ਜਨਜਾਤੀ ਭਾਈਚਾਰੇ ਪ੍ਰਤੀ ਨਫਰਤ ਵੀ ਪਹਿਲਾਂ ਦਿਖਾ ਚੁੱਕੇ ਹਨ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਟੀਵੀ ਦੇ ਸਾਹਮਣੇ ਬੋਲੀਆਂ ਗਈਆਂ ਤਾਂ ਬਾਅਦ ਵਿਚ ਚਿੱਠੀ ਲਿਖ ਕੇ ਬਚਣ ਦੀ ਕੋਸ਼ਿਸ਼ ਤਾਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਟੋਲ ਪਲਾਜ਼ਾ ‘ਤੇ ਬੇਕਾਬੂ ਐਂਬੂਲੈਂਸ ਖੰਭੇ ਨਾਲ ਟਕਰਾਈ, ਹਾਦਸਾ ‘ਚ ਇੱਕ ਵਿਅਕਤੀ ਦੀ ਮੌ.ਤ
ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਅਡਾਨੀ ਲਈ ਪਾਸਪੋਰਟ ਦੇ ਨਿਯਮਾਂ ਵਿਚ ਬਦਲਾਅ ਕੀਤਾ ਗਿਆ। ਇਹ ਨਿਯਮ ਸੀ ਕਿ ਜੇਕਰ ਕੋਈ ਏਅਪੋਰਟ ਦੇ ਕਾਰੋਬਾਰ ਵਿਚ ਨਹੀਂ ਹੈ ਤਾਂ ਉਹ ਇਨ੍ਹਾਂ ਏਅਰਪੋਰਟ ਨੂੰ ਨਹੀਂ ਹੈ ਸਕਦਾ ਹੈ। ਇਸ ਨਿਯਮ ਨੂੰ ਭਾਰਤ ਸਰਕਾਰ ਨੇ ਅਡਾਨੀ ਲਈ ਬਦਲਿਆ।
ਵੀਡੀਓ ਲਈ ਕਲਿੱਕ ਕਰੋ -: