ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਰਾਸ਼ਟਰੀ ਗਾਨ ਨਾਲ ਹੋਈ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਜਿਵੇਂ ਹੀ ਸਭਾ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ ਵਿਰੋਧੀ ਧਿਰ ਨੇ ਵਿਰੋਧ ਸ਼ੁਰੂ ਕਰ ਦਿੱਤਾ ਤੇ ਕਾਂਗਰਸ ਨੇ ਵਾਕਆਊਟ ਕਰ ਦਿੱਤਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਜਟ ਸੈਸ਼ਨ ਵਿਚ ਪਟਿਆਲਾ ਵਿਚ ਕਰਨਲ ਬਾਠ ਤੇ ਉਨ੍ਹਾਂ ਦੇ ਪੁੱਤ ਨਾਲ ਹੋਈ ਕੁੱਟਮਾਰ ਦੇ ਮੁੱਦੇ ਨੂੰ ਚੁੱਕਿਆ।
ਬਾਜਵਾ ਨੇ ਕਿਹਾ ਕਿ ਕਰਨਲ 13 ਤਰੀਕ ਨੂੰ ਆਪਣੇ ਪੁੱਤ ਨਾਲ ਖਾਣਾ ਖਾਣ ਗਏ ਸਨ। ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ 12 ਪੁਲਿਸ ਅਫਸਰ ਸਿਵਲ ਡ੍ਰੈਸ ਵਿਚ ਆਏ ਤੇ ਪਾਰਕਿੰਗ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਦੌਰਾਨ ਪੁਲਿਸ ਵਾਲਿਆਂ ਨੇ ਕਰਨਲ ਤੇ ਉਸ ਦੇ ਪੁੱਤ ਨਾਲ ਕੁੱਟਮਾਰ ਕੀਤੀ। ਕਰਨਲ ਦੀ ਦਸਤਾਰ ਵੀ ਉਤਾਰੀ। ਕਰਨਲ ਨੇ ਆਪਣਾ ਆਈਡੀ ਕਾਰਡ ਵੀ ਦਿਖਾਇਆ ਪਰ ਪੁਲਿਸ ਮੁਲਾਜ਼ਮ ਨਹੀਂ ਮੰਨੇ। ਦੋਵਾਂ ਦੇ ਗੰਭੀਰ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ : ਲੁਧਿਆਣਾ ਪੁਲਿਸ ਨੇ 3 ਬ.ਦ.ਮਾ/ਸ਼ਾਂ ਦਾ ਕੀਤਾ ਐ.ਨ.ਕਾਊਂ/ਟਰ, ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਤੋਂ ਮੰਗੀ ਸੀ ਫਿਰੌਤੀ
ਬਾਜਵਾ ਨੇ ਕਿਹਾ ਕਿ 1992 ਵਿਚ ਚੰਡੀਗੜ੍ਹ ਵਿਚ ਵੀ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਸਮੇਂ ਆਰਮੀ ਕਮਾਂਡ ਨੇ ਇਹ ਮੁੱਦਾ ਗਵਰਨਰ ਕੋਲ ਚੁੱਕਿਆ ਸੀ। ਉਸ ਸਮੇਂ ਮਾਮਲੇ ਦੀ ਜੁਆਇੰਟ ਜਾਂਚ ਕੀਤੀ ਗਈ ਸੀ। ਬਾਜਵਾ ਨੇ ਕਿਹਾ ਕਿ ਹੁਣ ਵੀ ਸਾਡੀ ਮੰਗ ਹੈ ਕਿ ਘਟਨਾ ਲਈ ਜ਼ਿੰਮੇਵਾਰ ਮੁਲਜ਼ਮ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਅਸੀਂ ਉਨ੍ਹਾਂ ਖਿਲਾਫ ਮਿਸਾਲੀ ਸਜ਼ਾ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਫਸਰਾਂ ਖਿਲਾਫ਼ FIR ਦਰਜ ਕਰ ਕੇ ਉਨ੍ਹਾਂ ਨੂੰ ਬਰਖ਼ਾਸਤ ਕੀਤਾ ਜਾਵੇ ਤੇ ਨਾਲ ਹੀ ਉਨ੍ਹਾਂ ਨੇ ਮਾਮਲੇ ਦੀ ਜੱਜ ਦੀ ਨਿਗਰਾਨੀ ‘ਚ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ।
ਵੀਡੀਓ ਲਈ ਕਲਿੱਕ ਕਰੋ -:
