ਪੰਜਾਬ ਸਰਕਾਰ ਅੱਜ ਵਿੱਤੀ ਸਾਲ 2025-26 ਲਈ ਬਜਟ ਪੇਸ਼ ਕਰੇਗੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਵਾਰ ਲਗਭਗ 2.15 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਲਿਆ ਸਕਦੇ ਹਨ ਜੋ ਉਨ੍ਹਾਂ ਦੇ ਪਿਛਲੀ ਵਾਰ ਪੇਸ਼ ਕੀਤੇ 2.05 ਲੱਖ ਕਰੋੜ ਦੇ ਬਜਟ ਤੋਂ ਲਗਭਗ 5 ਫੀਸਦੀ ਜ਼ਿਆਦਾ ਹੈ। ਇਹ ਆਮ ਆਦਮੀ ਪਾਰਟੀ ਸਰਕਾਰ ਦਾ ਸਭ ਤੋਂ ਵੱਡਾ ਬਜਟ ਵੀ ਹੋਵੇਗਾ।
ਇਸ ਵਾਰ ਬਜਟ ਵਿਚ ਸਰਕਾਰ ਮੁੱਖ ਤੌਰ ‘ਤੇ ਖੇਤੀਬਾੜੀ, ਉਦਯੋਗ, ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਤੇ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ‘ਤੇ ਫੋਕਸ ਕਰ ਸਕਦੀ ਹੈ। ਇਸ ਤੋਂ ਇਲਾਵਾ ਸਰਕਾਰ ਨੌਜਵਾਨਾਂ ਨੂੰ 20 ਹਜ਼ਾਰ ਨੌਕਰੀ ਦੇਣ ਦੀ ਤਿਆਰੀ ਕਰ ਰਹੇ ਹਨ।
ਹਾਲਾਂਕਿ ਮਹਿਲਾਵਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਾਰੰਟੀ ਵੀ ਇਸ ਬਾਰ ਪੂਰੀ ਹੁੰਦੀ ਨਹੀਂ ਦਿਖ ਰਹੀ ਹੈ। ਹਾਲਾਂਕਿ ਸਰਕਾਰ ਇਸ ਵਾਅਦੇ ਨੂੰ ਅਗਲੇ ਬਜਟ ਵਿਚ ਪੂਰਾ ਕਰ ਸਕਦੀ ਹੈ। ਇਸ ਦੀ ਮੁੱਖ ਵਜ੍ਹਾ ਆਰਥਿਕ ਤੰਗੀ ਹੈ।
ਸਿੱਖਿਆ ਖੇਤਰ ਦਾ ਬਜਟ 17200 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਸਰਕਾਰੀ ਸਕੂਲਾਂ ਤੇ ਯੂਨੀਵਰਸਿਟੀਆਂ ਵਿਚ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਸਿਹਤ ਬਜਟ ਵਿਚ 8 ਫੀਸਦੀ ਵਾਧਾ ਸੰਭਵ ਹੈ ਜਿਸ ਨਾਲ ਨਵੀਆਂ ਮੈਡੀਕਲ ਸਹੂਲਤ ਤੇ ਹਸਪਤਾਲ ਖੋਲ੍ਹੇ ਜਾ ਸਕਦੇ ਹਨ। ਸਰਕਾਰ ਇੰਡਸਟਰੀ ਲਈ ਖਾਸ ਪੈਕੇਜ ਲਿਆ ਸਕਦੀ ਹੈ ਜਿਸ ਨਾਲ ਨਿਵੇਸ਼ ਵਧੇ ਤੇ ਪੰਜਾਬ ਵਿਚ ਰੋਜ਼ਗਾਰ ਦੇ ਮੌਕੇ ਵਧਣ। MSME ਸੈਕਟਰ ਨੂੰ ਸਬਸਿਡੀ ਤੇ ਟੈਕਸ ਵਿਚ ਰਾਹਤ ਦਿੱਤੀ ਜਾ ਸਕਦੀ ਹੈ।ਸਰਕਾਰ ਦੀ ਯੋਜਨਾ ਹੈ ਕਿ ਸੂਬੇ ਵਿਚ ਵੱਡੇ ਉਦਯੋਗਾਂ ਨੂੰ ਆਕਰਸ਼ਿਤ ਕੀਤਾ ਜਾਵੇ ਜਿਸ ਨਾਲ ਮਾਲੀਆ ਵਧੇ।
ਇਹ ਵੀ ਪੜ੍ਹੋ : ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮੌੜ ਮੰਡੀ ਬੰਬ ਧਮਾਕੇ ਦੇ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ
ਪੰਜਾਬ ਸਰਕਾਰ ਡਰੱਗਸ ਖਿਲਾਫ ਵੱਡੇ ਪੱਧਰ ‘ਤੇ ਮੁਹਿੰਮ ਛੇੜ ਸਕਦੀ ਹੈ। ਸਿਹਤ ਬਜਟ ਵਿਚ ਵਾਧਾ ਕਰਕੇ ਡਰੱਗ ਰਿਹੈਬਿਲਿਟੇਸ਼ਨ ਸੈਂਟਰਾਂ ਲਈ ਵਧ ਪੈਸਾ ਵੰਡ ਸਕਦੀ ਹੈ। ਨਸ਼ੇ ਖਿਲਾਫ ਸਖਤ ਕਾਨੂੰਨ ਤੇ ਨਿਗਰਾਨੀ ਵਧਾਉਣ ਲਈ ਪੁਲਿਸ ਨੂੰ ਵੱਧ ਸਾਧਨ ਦਿੱਤੇ ਜਾ ਸਕਦੇ ਹਨ। ਖੇਤੀ ਤੇ ਸਹਾਇਕ ਖੇਤਰ ਲਈ 14,473 ਕਰੋੜ ਵੰਡ ਸਕਦੀ ਹੈ ਜੋ 5 ਫੀਸਦੀ ਵਧ ਹੋਵੇਗਾ। ਨਵੀਆਂ ਸਿੰਚਾਈ ਯੋਜਨਾਵਾਂ, ਜੈਵਿਕ ਖੇਤੀ ਤੇ ਫਸਲ ਵੰਨ-ਸੁਵੰਨਤਾ ਲਈ ਵਾਧੂ ਫੰਡਿੰਗ ਕੀਤੀ ਜਾ ਸਕਦੀ ਹੈ। ਪਰਾਲੀ ਪ੍ਰਬੰਧਨ ਤੇ ਪਾਣੀ ਦੇ ਸੰਕਟ ਦੇ ਹੱਲ ਲਈ ਸਰਕਾਰ ਨਵੀਆਂ ਯੋਜਨਾਵਾਂ ਲਿਆ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
