ਪੰਜਾਬ ਸਰਕਾਰ ਦੇ ਹੈਲੀਕਾਪਟਰ ਸਮਝੌਤੇ ਦਾ ਝੂਠ ਸਾਹਮਣੇ ਆ ਗਿਆ ਹੈ। ਆਰਟੀਆਈ ਵਿਚ ਇਸ ਝੂਠ ਦਾ ਖੁਲਾਸਾ ਹੋਇਆ ਜਿਸ ਮੁਤਾਬਕ ਪੰਜਾਬ ਨੇ ਕਦੇ ਕਿਸੇ ਸੂਬੇ ਨਾਲ ਹੈਲੀਕਾਪਟਰ ਸ਼ੇਅਰਿੰਗ ਦਾ ਕੋਈ ਸਮਝੌਤਾ ਕੀਤਾ ਹੀ ਨਹੀਂ ਜਦੋਂ ਕਿ ਅਗਸਤ ਮਹੀਨੇ ਵਿਚ ਜਦੋਂ ਹਰਿਆਣਾ ਦੇ ਡਿਪਟੀ ਸੀਐੱਮ ਦੁਸ਼ਯੰਤ ਚੌਟਾਲਾ ਪੰਜਾਬ ਦੇ ਹੈਲੀਕਾਪਟਰ ਤੋਂ ਹਾਂਸੀ ਪਹੁੰਚੇ ਤਾਂ ਸਵਾਲ ਖੜ੍ਹੇ ਹੋਣ ‘ਤੇ ਆਪ ਨੇ ਹੋਰਨਾਂ ਸੂਬਿਆਂ ਨਾਲ ਹੈਲੀਕਾਪਟਰ ਸਾਂਝਾ ਕਰਨ ਨੂੰ ਲੈ ਕੇ ਸਮਝੌਤਾ ਹੋਣ ਦੀ ਗੱਲ ਕਹੀ ਸੀ ਪਰ RTI ਤੋਂ ‘ਆਪ’ ਦੇ ਇਸ ਝੂਠ ਦਾ ਪਰਦਾਫਾਸ਼ ਹੋ ਗਿਆ ਹੈ।
ਮਾਨਸਾ ਦੇ ਆਰਟੀਆਈ ਵਰਕਰ ਮਾਨਿਕ ਗੋਇਲ ਨੇ ਪੰਜਾਬ ਦੇ ਸਿਵਲ ਏਵੀਏਸ਼ਨ ਵਿਭਾਗ ਵਿਚ ਮਾਮਲੇ ਵਿਚ ਸਬੰਧਤ ਇਕ ਆਰਟੀਆਈ ਦਾਇਰ ਕੀਤੀ ਸੀ। ਇਸ ਵਿਚ ਉਨ੍ਹਾਂ ਨੇ ਪੰਜਾਬ ਦੇ ਹੋਰ ਸੂਬਿਆਂ ਨਾਲ ਹੈਲੀਕਾਪਟਰ ਸਾਂਝਾ ਕਰਨ ਦੇ ਸਮਝੌਤੇ ਦੀ ਕਾਪੀ ਮੰਗੀ। ਜਵਾਬ ਮਿਲਣ ‘ਤੇ ਖੁਲਾਸਾ ਹੋਇਆ ਕਿ ਪੰਜਾਬ ਦੇ ਕਦੇ ਕਿਸੇ ਸੂਬੇ ਨਾਲ ਹੈਲੀਕਾਪਟਰ ਸ਼ੇਅਰਿੰਗ ਦਾ ਕੋਈ ਸਮਝੌਤਾ ਕੀਤਾ ਹੀ ਨਹੀਂ ਹੈ। ਇਸ ਲਈ ਕਾਪੀ ਉਪਲਬਧ ਨਹੀਂ ਕਰਾਈ ਜਾ ਸਕਦੀ।
ਹੁਣ ਸਵਾਲ ਖੜ੍ਹੇ ਹੋ ਗਏ ਹਨ ਕਿ ਜਦੋਂ ਕੋਈ ਸਮਝੌਤਾ ਨਹੀਂ ਹੋਇਆ ਤਾਂ ਫਿਰ ਪੰਜਾਬ ਦੀ ‘ਆਪ’ ਸਰਕਾਰ ਕਿਸ ਆਧਾਰ ‘ਤੇ ਹਰਿਆਣਾ ਦੇ ਆਗੂ ਨੂੰ ਸਰਕਾਰੀ ਹੈਲੀਕਾਪਟਰ ਵਰਤਣ ਦੀ ਇਜਾਜ਼ਤ ਦੇ ਰਹੀ ਹੈ। ਵਿਰੋਧੀ ਧਿਰ ਨੇ ਇਹ ਸਵਾਲ ਵੀ ਉਠਾਇਆ ਹੈ ਕਿ ਹਰਿਆਣਾ ਦੇ ਉਪ ਮੁੱਖ ਮੰਤਰੀ ਪੰਜਾਬ ਦੇ ਹੈਲੀਕਾਪਟਰ ਦੀ ਵਰਤੋਂ ਕਿਸ ਆਧਾਰ ‘ਤੇ ਕਰ ਰਹੇ ਹਨ। ਇਸ ਦੇ ਜਵਾਬ ਵਿੱਚ ‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਟਵੀਟ ਕੀਤਾ ਕਿ ਪੰਜਾਬ ਦਾ ਦੂਜੇ ਸੂਬਿਆਂ ਨਾਲ ਹੈਲੀਕਾਪਟਰ ਸਾਂਝਾ ਕਰਨ ਦਾ ਸਮਝੌਤਾ ਕੀਤਾ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: