ਪੰਜਾਬ ਵਿਚ ਠੰਡ ਦਾ ਕਹਿਰ ਜਾਰੀ ਹੈ। ਉੱਤਰ ਭਾਰਤ ਕੜਾਕੇ ਦੀ ਠੰਡ ਦਾ ਸਾਹਮਣਾ ਕਰ ਰਿਹਾ ਹੈ। ਅਗਲੇ ਕੁਝ ਦਿਨਾਂ ਤੱਕ ਇਸ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਉੱਤਰ ਭਾਰਤ ਦੇ ਕਈ ਹਿੱਸਿਆਂ ਨੂੰ ਸੀਤ ਲਹਿਰ ਤੇ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੈਦਾਨੀ ਖੇਤਰਾਂ ਵਿਚ ਕਈ ਥਾਵਾਂ ਪਾਰਾ ਪਹਾੜੀ ਇਲਾਕਿਆਂ ਤੋਂ ਵੀ ਘੱਟ ਦਰਜ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਧੁੰਦ ਨਾਲ ਵਿਜ਼ੀਬਿਲਟੀ ਘੱਟ ਕੇ 50 ਮੀਟਰ ਤੱਕ ਰਹਿ ਗਈ। ਪੰਜਾਬ, ਹਰਿਆਣਾ ਰਾਜਸਥਾਨ ਸਣੇ ਕਈ ਸੂਬਿਆਂ ਵਿਚ ਸੀਤ ਲਹਿਰ ਸਾਧਾਰਨ ਤੋਂ ਘੱਟ ਤਾਪਮਾਨ ਦਾ ਦੌਰ ਅਗਲੇ ਕੁਝ ਦਿਨਾਂ ਤੱਕ ਜਾਰੀ ਰਹੇਗਾ। ਇਨ੍ਹਾਂ ਸੂਬਿਆਂ ਵਿਚ ਦਿਨ ਤਾਪਮਾਨ ਵੀ ਸਾਧਾਰਨ ਤੋਂ ਕਾਫੀ ਹੇਠਾਂ ਰਹਿਣ ਦੇ ਆਸਾਰ ਹਨ।
ਪੰਜਾਬ ਦੇ 8 ਸੂਬੇ ਸ਼ਿਮਲਾ ਤੋਂ ਵੀ ਜ਼ਿਆਦਾ ਠੰਡੇ ਰਹੇ। ਵੀਰਵਾਰ ਨੂੰ ਸ਼ਿਮਲਾ ਦਾ ਵਧ ਤੋਂ ਵਧ ਤਾਪਮਾਨ 15.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਟਿਆਲਾ ਦਾ ਅਧਿਕਤਮ ਤਾਪਮਾਨ 11 ਡਿਗਰੀ ਸੈਲਸੀਅਸ, ਅੰਮ੍ਰਿਤਸਰ 13.0, ਬਠਿੰਡਾ 14.2 ਜਲੰਧਰ 12.3, ਪਠਾਨਕੋਟ 12.0, ਲੁਧਿਆਣਾ 11.6, ਫਿਰੋਜ਼ਪੁਰ 14.2 ਤੇ ਗੁਰਦਾਸਪੁਰ ਦਾ 14.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਗੁਰਦਾਸਪੁਰ ਸਭ ਤੋਂ ਠੰਡਾ ਦਰਜ ਕੀਤਾ ਗਿਆ। ਜ਼ਿਲ੍ਹੇ ਦਾ ਘੱਟੋ-ਘੱਟ ਤਾਪਮਾਨ 2.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਿਮਲਾ ਦਾ ਘੱਟੋ ਘੱਟ ਤਾਪਮਾਨ ਇਸ ਦੌਰਾਨ ਜਿਥੇ 3.7 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਹੈ। ਵੀਰਵਾਰ ਨੂੰ ਸੂਬੇ ਦੇ ਹੋਰਨਾਂ ਥਾਵਾਂ ਵਿਚ ਬਠਿੰਡਾ ਵਿਚ 3 ਡਿਗਰੀ ਸੈਲਸੀਅਸ, ਲੁਧਿਆਣਾ ਵਿਚ 5.7, ਪਟਿਆਲਾ ਵਿਚ 5, ਅੰਮ੍ਰਿਤਸਰ ਵਿਚ 5.5 ਜਦੋਂ ਕਿ ਮੋਹਾਲੀ ਵਿਚ 6 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ। ਚੰਡੀਗੜ੍ਹ ਵਿਚ ਰਾਤ ਨੂੰ 5.1 ਡਿਗਰੀ ਸੈਲਸੀਅਸ ਤਾਪਮਾਨ ਰਿਹਾ।
ਪੱਛਮੀ ਗੜਬੜੀ ਨਾਲ 8 ਤੋਂ 10 ਜਨਵਰੀ ਤੱਕ ਮੀਂਹ ਤੇ ਬਰਫਬਾਰੀ ਹੋਵੇਗੀ। ਇਸ ਦੇ ਬਾਅਦ 12 ਜਨਵਰੀ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਠੰਡੀਆਂ ਹਵਾਵਾਂ ਰੁਕਣਗੀਆਂ ਤੇ ਮੈਦਾਨੀ ਇਲਾਕਿਆਂ ਵਿਚ ਰਾਤ ਦੇ ਤਾਪਮਾਨ ਵਿਚ ਵਾਧਾ ਹੋਵੇਗਾ। ਲੋਕਾਂ ਨੂੰ ਕੜਾਕੇ ਦੀ ਸਰਦੀ ਤੋਂ ਥੋੜ੍ਹੀ ਰਾਹਤ ਮਿਲੇਗੀ। ਹਾਲਾਂਕਿ ਪੱਛਮੀ ਗੜਬੜੀ ਦੇ ਲੰਘਣ ਦੇ ਬਾਅਦ ਫਿਰ ਤੋਂ ਬਰਫੀਲੀਆਂ ਹਵਾਵਾਂ ਆਉਣਗੀਆਂ। ਇਸ ਤੋਂ ਤਾਪਮਾਨ ਹੋਰ ਹੇਠਾਂ ਆਉਣਗੇ।
ਵੀਡੀਓ ਲਈ ਕਲਿੱਕ ਕਰੋ -: