ਮਾਨਹਾਨੀ ਮਾਮਲੇ ਵਿਚ ਸੰਸਦ ਦੀ ਮੈਂਬਰਸ਼ਿਪ ਗੁਆ ਚੁੱਕੇ ਰਾਹੁਲ ਗਾਂਧੀ ਨੂੰ ਵੱਡਾ ਝਟਕਾ ਲੱਗਾ ਹੈ। ਰਾਹੁਲ ਗਾਂਧੀ ਨੂੰ ਦਿੱਲੀ ਵਿਚ 12 ਤੁਗਲਕ ਸਥਿਤ ਸਰਕਾਰੀ ਬੰਗਲਾ ਖਾਲੀ ਕਰਨਾ ਹੋਵੇਗਾ। ਦੱਸ ਦੇਈਏ ਕਿ ਸੂਰਤ ਕੋਰਟ ਵਿਚ ਮੋਦੀ ਸਰਨੇਮ ਮਾਨਹਾਨੀ ਮਾਮਲੇ ਵਿਚ ਸਜ਼ਾ ਖਾ ਚੁੱਕੇ ਰਾਹੁਲ ਗਾਂਧੀ ‘ਤੇ ਇਕ ਦੇ ਬਾਅਦ ਇਕ ਪ੍ਰੇਸ਼ਾਨੀਆਂ ਦੇ ਪਹਾੜ ਟੁੱਟ ਰਹੇ ਹਨ। ਪਹਿਲਾ ਰਾਹੁਲ ਗਾਂਧੀ ਨੂੰ ਮਾਨਹਾਨੀ ਮਾਮਲੇ ਵਿਚ ਸਜ਼ਾ ਮਿਲੀ ਉਸ ਦੇ ਕੁਝ ਦਿਨ ਬਾਅਦ ਹੀ ਸਾਂਸਦ ਦੀ ਮੈਂਬਰਸ਼ਿਪ ਤੋਂ ਹੱਥ ਧੋਣਾ ਪਿਆ ਤੇ ਹੁਣ ਸਰਕਾਰੀ ਬੰਗਲਾ ਖਾਲੀ ਕਰਨ ਦਾ ਨੋਟਿਸ ਮਿਲਿਆ ਹੈ।
ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਲੋਕ ਸਭਾ ਤੋਂ ਅਯੋਗ ਕਰਾਰ ਦਿੱਤੇ ਜਾਣ ਦੇ ਬਾਅਦ ਹੁਣ ਲੋਕ ਸਭਾ ਸੰਮਤੀ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸਰਕਾਰ ਵੱਲੋਂ ਦਿੱਤਾ ਬੰਗਲਾ ਖਾਲੀ ਕਰਨ ਦਾ ਨੋਟਿਸ ਦਿੱਤਾ ਹੈ।
ਇਹ ਵੀ ਪੜ੍ਹੋ : ਪਾਵਰਕਾਮ ‘ਚ 2424 ਨਵੀਂ ਭਰਤੀ ਦੀ ਪ੍ਰਕਿਰਿਆ ਮੁਕੰਮਲ, ਨਿਯੁਕਤੀ ਪੱਤਰ ਜਲਦ ਹੋਣਗੇ ਜਾਰੀ : ਮੰਤਰੀ ਹਰਭਜਨ ਸਿੰਘ
ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਡਿਸਕਵਾਲੀਫਾਈ ਸਾਂਸਦ ਰਾਹੁਲ ਗਾਂਧੀ ਦੇ ਪੱਖ ਵਿਚ ਸਾਰੇ ਵਿਰੋਧੀ ਧਿਰ ਰਾਜਨੀਤਕ ਦਲ ਭਾਜਪਾ ਦੀ ਕੇਂਦਰ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਅੱਜ ਕਾਂਗਰਸ ਨੇਤਾਵਾਂ ਵਿਚ ਕਾਲੀ ਪੌਸ਼ਾਕ ਪਹਿਨ ਕੇ ਵਿਰੋਧ ਪ੍ਰਗਟਾਇਆ। ਇਸ ਤੋਂ ਪਹਿਲਾਂ ਕਾਂਗਰਸੀ ਵਰਕਰਾਂ ਨੇ ਸਤਿਆਗ੍ਰਹਿ ਦਾ ਆਯੋਜਨ ਕੀਤਾ।
ਵੀਡੀਓ ਲਈ ਕਲਿੱਕ ਕਰੋ -: