ਰਾਜਸਥਾਨ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਕੇਸ ਵਧਣ ਲੱਗੇ ਹਨ। ਮੁੱਖ ਮੰਤਰੀ ਅਸ਼ੋਕ ਗਹਿਲੋਤ ਇਕ ਵਾਰ ਫਿਰ ਕੋਰੋਨਾ ਪਾਜੀਟਿਵ ਪਾਏ ਗਏ ਹਨ। ਉੁਨ੍ਹਾਂ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਪਿਛਲੇ ਕੁਝ ਦਿਨਾਂ ਵਿਚ ਦੇਸ਼ ਭਰ ਵਿਚ ਕੋਵਿਡ ਦੇ ਮਾਮਲੇ ਵਧੇ ਹਨ। ਮੈਂ ਖੁਦ ਵੀ ਹਲਕੇ ਲੱਛਣਾਂ ਨਾਲ ਕੋਵਿਡ ਨਾਲ ਸੰਕਰਮਿਤ ਹੋ ਗਿਆ ਹਾਂ। ਡਾਕਟਰਾਂ ਦੀ ਸਲਾਹ ਅਨੁਸਾਰ ਅਗਲੇ ਕੁਝ ਦਿਨ ਘਰ ਤੋਂ ਹੀ ਕੰਮ ਜਾਰੀ ਰੱਖਾਂਗਾ। ਤੁਸੀਂ ਵੀ ਸਾਵਧਾਨੀ ਵਰਤੋਂ ਤੇ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰੋ।
ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਸਾਬਕਾ ਸੀਐੱਮ ਵਸੁੰਧਰਾ ਰਾਜੇ ਵੀ ਕੋਰੋਨਾ ਪਾਜੀਟਿਵ ਪਾਏ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਵਸੁੰਧਰਾ ਰਾਜੇ ਨੇ ਟਵੀਟ ਕਰਕੇ ਲਿਖਿਆ ਹੈ ਕਿ ਕੋਵਿਡ ਦੀ ਜਾਂਚ ਵਿਚ ਮੇਰੀ ਰਿਪੋਰਟ ਪਾਜੀਟਿਵ ਪਾਈ ਗਈ ਹੈ। ਡਾਕਟਰਾਂ ਦੀ ਸਲਾਹ ‘ਤੇ ਮੈਂ ਪੂਰੀ ਤਰ੍ਹਾਂ ਤੋਂ ਆਸੀਸੋਲੇਸ਼ਨ ਵਿਚ ਹਾਂ। ਜੋ ਲੋਕ ਮੇਰੇ ਸੰਪਰਕ ਵਿਚ ਰਹੇ ਹਨ ਉਹ ਆਪਣੀ ਜਾਂਚ ਕਰਵਾਉਣ ਤੇ ਸਾਵਧਾਨ ਰਹਿਣ।
ਵੀਡੀਓ ਲਈ ਕਲਿੱਕ ਕਰੋ -: