ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਪਾਲ ਮਲਿਕ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ‘ਸੀਰੀਅਸ ਉਮੀਦਵਾਰ’ ਦੱਸਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀ ਕਿਸਮਤ ਵਿਚ ਹੈ ਤਾਂ ਉਹ ਪ੍ਰਧਾਨ ਮੰਤਰੀ ਜ਼ਰੂਰ ਬਣਨਗੇ।
ਮਲਿਕ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਪੁਲਵਾਮਾ ਅੱਤਵਾਦੀ ਹਮਲੇ ਦਾ ਮੁੱਦਾ, ਇਸ ਮੰਦਭਾਗੀ ਘਟਨਾ ਦੇ ਦਿਨ ਵੀ ਚੁੱਕਿਆ ਸੀ ਤੇ ਬਾਅਦ ਵਿਚ ਵੀ ਚੁੱਕਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕਿਸਾਨਾਂ ਦਾ ਮੁੱਦਾ ਵੀ ਉਨ੍ਹਾਂ ਨੇ ਸਮੇਂ-ਸਮੇਂ ‘ਤੇ ਚੁੱਕਿਆ ਹੈ।
ਹੁਣੇ ਜਿਹੇ ਮਲਿਕ ਨੇ ਇਕ ਇੰਟਰਵਿਊ ਵਿਚ ਪੁਲਵਾਮਾ ਹਮਲੇ ਬਾਰੇ ਕਿਹਾ ਸੀ ਕਿ ਇਹ ਕੇਂਦਰ ਸਰਕਾਰ ਦੀ ਅਸਫਲਤਾ ਸੀ। ਮਲਿਕ ਦੇ ਇਸ ਬਿਆਨ ‘ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਸਵਾਲ ਕੀਤਾ ਸੀ ਕਿ ਜਦੋਂ ਮਲਿਕ ਰਾਜਪਾਲ ਸਨ ਤਾਂ ਉਨ੍ਹਾਂ ਨੇ ਕੁਝ ਕਿਉਂ ਨਹੀਂ ਕਿਹਾ ਸੀ? ਸੀਕਰ ਦੇ ਦੌਰੇ ‘ਤੇ ਆਏ ਮਲਿਕ ਨੇ ਕਿਹਾ ਕਿ ਮੈਂ ਉਦੋਂ ਵੀ ਪੁਲਵਾਮਾ ਮੁੱਦੇ ਨੂੰ ਚੁੱਕਿਆ ਸੀ… ਉਸੇ ਦਿਨ, ਅਗਲੇ ਦਿਨ ਤੇ ਫਿਰ ਬਾਅਦ ਵਿਚ ਕਈ ਵਾਰ ਚੁੱਕਿਆ। ਜਦੋਂ ਮੈਂ ਰਾਜਪਾਲ ਸੀ ਉਦੋਂ ਵੀ ਮੈਂ ਕਿਸਾਨਾਂ ਦਾ ਮੁੱਦਾ ਚੁੱਕਿਆ ਸੀ। ਇਹ ਕਹਿਣਾ ਗਲਤ ਹੈ ਕਿ ਜਦੋਂ ਮੈਂ ਅਹੁਦੇ ਤੋਂ ਹਟ ਗਿਆ ਉਦੋਂ ਮੈਂ ਇਹ ਮੁੱਦਾ ਚੁੱਕਿਆ।
ਮਲਿਕ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਬਾਰੇ ਪੁੱਛਣ ‘ਤੇ ਕਿਹਾ ਕਿ ਮੈਂ ਉਨ੍ਹਾਂ ਕਿਹਾ ਕਿਵੇਂ ਟਿੱਪਣੀ ਕਰ ਸਕਦਾ ਹਾਂ। ਉਹ ਪ੍ਰਧਾਨ ਮੰਤਰੀ ਅਹੁਦੇ ਦੇ ‘ਸੀਰੀਅਸ ਉਮੀਦਵਾਰ’ ਹਨ ਤੇ ਉਨ੍ਹਾਂ ਦੀ ਕਿਸਮਤ ਵਿਚ ਹੋਵੇਗਾ ਤਾਂ ਪ੍ਰਧਾਨ ਮੰਤਰੀ ਜ਼ਰੂਰ ਬਣ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਡਾਨੀ ਸਮੂਹ ਨਾਲ ਜੁੜੇ ਮੁੱਦੇ ‘ਤੇ ਕੁਝ ਨਹੀਂ ਬੋਲਿਆ ਹੈ ਜਿਸ ਨਾਲ ਉੁਨ੍ਹਾਂ ਨੂੰ ਨੁਕਸਾਨ ਹੋਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੁਲਵਾਮਾ ਮੁੱਦੇ ‘ਤੇ ਵੀ ਬੋਲਣਾ ਚਾਹੀਦਾ ਹੈ ਤੇ ਜੇਕਰ ਜਾਂਚ ਹੋਈ ਤਾਂ ਕਾਰਵਾਈ ਹੋਣੀ ਚਾਹੀਦੀ।
ਸੀਕਰ ‘ਚ ਸਰਕਟ ਹਾਊਸ ਵਿਚ ਸਤਪਾਲ ਮਲਿਕ ਨੇ ਕਿਹਾ ਕਿ ਮੌਜੂਦਾ ਹਾਲਾਤ ਭਾਜਪਾ ਲਈ ਮੁਸ਼ਕਲ ਹਨ। ਉਨ੍ਹਾਂ ਨੂੰ ਕੁਝ ਚੀਜ਼ਾਂ ਨੂੰ ਕਰਨਾ ਹੋਵੇਗਾ। ਇਕ ਤਾਂ ਅਡਾਨੀ ਵਾਲੇ ਮਾਮਲੇ ‘ਚ ਪ੍ਰਧਾਨ ਮੰਤਰੀ ਨੇ ਜਵਾਬ ਨਹੀਂ ਦਿੱਤਾ… ਸੰਸਦ ‘ਚ ਉੁਹ ਬੋਲੇ ਪਰ ਅਡਾਨੀ ਵਾਲੇ ਮਾਮਲੇ ‘ਤੇ ਕੁਝ ਨਹੀਂ ਕਿਹਾ। ਉਸ ‘ਤੇ ਜੇਕਰ ਉਹ ਨਹੀਂ ਬੋਲਣਗੇ ਤਾਂ ਨੁਕਸਾਨ ਹੋ ਜਾਵੇਗਾ ਤੇ ਪੁਲਵਾਮਾ ਮੁੱਦੇ ‘ਤੇ ਵੀ ਉਨ੍ਹਾਂ ਨੂੰ ਸਪੱਸ਼ਟੀਕਰਨ ਦੇਣਾ ਹੋਵੇਗਾ। ਜੇਕਰ ਕੋਈ ਜਾਂਚ ਹੋਈ ਹੈ ਤਾਂ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਕਾਊਂਟਰ ਇੰਟੈਲੀਜੈਂਸ ਦੀ ਕਾਰਵਾਈ: 28 ਕਰੋੜ ਦੀ ਹੈਰੋਇਨ ਸਣੇ 3 ਤਸਕਰ ਗ੍ਰਿਫਤਾਰ
ਮਲਿਕ ਨੇ ਕਿਹਾ ਕਿ ਜੇਕਰ 2024 ਦੀਆਂ ਲੋਕ ਸਭਾ ਚੋਣਾਂ ਵਿਚ ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਖੜ੍ਹਾ ਕਰਦਾ ਹੈ ਤਾਂ ਮੋਦੀ ਕਿਤੇ ਨਹੀਂ ਹੋਣਗੇ ਕਿਉਂਕਿ ਜਨਤਾ ਹੀ ਫੈਸਲਾ ਕਰਦੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪੱਖ ਨੂੰ ਸਿਰਫ ਇੰਨਾ ਕਰਨਾ ਹੈ ਕਿ ਇਕ ਉਮੀਦਵਾਰ ਦੇ ਮੁਕਾਬਲੇ ਇਕ ਉਮੀਦਵਾਰ ਖੜ੍ਹਾ ਕਰ ਦੇਣ… ਮੋਦੀ ਜੀ ਕਿਤੇ ਨਹੀਂ ਹੋਣਗੇ… ਉਸੇ ‘ਚ ਹਾਰ ਜਾਣਗੇ।’
ਵੀਡੀਓ ਲਈ ਕਲਿੱਕ ਕਰੋ -: