ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਖੁਦ ‘ਤੇ ਲੱਗੇ ਦੋਸ਼ਾਂ ਦੀ ਜਾਂਚ ਪੂਰੀ ਹੋਣ ਤੱਕ ਆਪਣਾ ਵਿਭਾਗ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰਾ ਅਕਸ ਖਰਾਬ ਕਰਨ ਲਈ ਮਾਹੌਲ ਬਣਾਇਆ ਜਾ ਰਿਹਾ ਹੈ। ਇਕ ਜੂਨੀਅਰ ਕੋਚ ਨੇ ਮੇਰੇ ‘ਤੇ ਝੂਠੇ ਦੋਸ਼ ਲਗਾਏ ਹਨ। ਮੈਂ ਚਾਹੁੰਦਾ ਹਾਂ, ਇਨ੍ਹਾਂ ਝੂਠੇ ਦੋਸ਼ਾਂ ਦੀ ਨਿਰਪੱਖ ਜਾਂਚ ਹੋਵੇ। ਰਿਪੋਰਟ ਆਉਣ ਤੱਕ ਨੈਤਿਕਤਾ ਤੇ ਇਨਸਾਨੀਅਤ ਦੇ ਆਧਾਰ ‘ਤੇ ਮੈਂ ਆਪਣਾ ਵਿਭਾਗ ਮੁੱਖ ਮੰਤਰੀ ਨੂੰ ਸੌਂਪਦਾ ਹਾਂ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣ ਦੇ ਬਾਅਦ ਮੁੱਖ ਮੰਤਰੀ ਮੇਰੇ ਅਹੁਦੇ ਨੂੰ ਲੈ ਕੇ ਫੈਸਲਾ ਲੈਣਗੇ।
ਸੰਦੀਪ ਸਿੰਘ ਦੇ ਇਸ ਐਲਾਨ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬੇ ਦੇ ਸੀਨੀਅਰ ਅਧਿਕਾਰੀਆਂ ਦੀ ਬੈਠਕ ਬੁਲਾਈ। ਇਸ ਬੈਠਕ ਵਿਚ ਡੀਜੀਪੀ ਪੀਕੇ ਅਗਰਵਾਲ, ਏਡੀਜੀਪੀ ਸੀਆਈਡੀ ਆਲੋਕ ਮਿੱਤਲ, ਹੋਮ ਸੈਕ੍ਰੇਟਰੀ ਸਣੇ ਹੋਰ ਅਧਿਕਾਰੀ ਮੌਜੂਦ ਰਹੇ। ਸੂਤਰਾਂ ਮੁਤਾਬਕ ਇਸ ਮੀਟਿੰਗ ਵਿਚ ਖੇਡ ਮੰਤਰੀ ਸੰਦੀਪ ਸਿੰਘ ਦੇ ਮਾਮਲੇ ‘ਤੇ ਚਰਚਾ ਹੋਈ। ਇਸ ਤੋਂ ਪਹਿਲਾਂ ਡੀਜੀਪੀ ਨੇ ਸੰਦੀਪ ਸਿੰਘ ‘ਤੇ ਜੂਨੀਅਰ ਮਹਿਲਾ ਕੋਚ ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਲਈ SIT ਗਠਿਤ ਕੀਤੀ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਤੇਜ਼ ਰਫਤਾਰ ਕਾਰ ਤੇ ਥ੍ਰੀ ਵ੍ਹੀਲਰ ਵਿਚਾਲੇ ਭਿਆਨਕ ਟੱਕਰ, 2 ਦੀ ਮੌਤ, 6 ਗੰਭੀਰ ਜ਼ਖਮੀ
ਇਸ ਜਾਂਚ ਵਿਚ ਆਈਪੀਐੱਸ ਮਮਤਾ ਸਿੰਘ ਤੇ ਸਮਰ ਪ੍ਰਤਾਪ ਸਿੰਘ ਨਾਲ ਐੱਚਪੀਸੀ ਰਾਜਕੁਮਾਰ ਕੌਸ਼ਿਕ ਨੂੰ ਸ਼ਾਮਲ ਕੀਤਾ ਗਿਆ ਹੈ। ਹਰਿਆਣਾ ਦੇ ਡੀਜੀਪੀ ਵੱਲੋਂ ਐੱਸਆਈਟੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਮਹਿਲਾ ਕੋਚ ਦੇ ਦੋਸ਼ਾਂ ਦੀ ਬਿੰਦੂਵਾਰ ਜਾਂਚ ਕਰੇ। ਨਾਲ ਹੀ ਇਹ ਵੀ ਹਦਾਇਤ ਦਿੱਤੀ ਗਈ ਹੈ ਕਿ ਜਲਦ ਤੋਂ ਜਲਦ ਇਸ ਮਾਮਲੇ ਦੀ ਜਾਂਚ ਪੂਰੀ ਕਰਕੇ ਰਿਪੋਰਟ ਸੌਂਪੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: