ਦਿੱਲੀ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚ ਗਠਜੋੜ ਦਾ ਐਲਾਨ ਹੋ ਗਿਆ ਹੈ। ਇਸ ਦਾ ਐਲਾਨ ਆਪ-ਕਾਂਗਰਸ ਦੇ ਨੇਤਾਵਾਂ ਵਿਚ ਅੱਜ ਹੋਈ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ।
ਆਮ ਆਦਮੀ ਪਾਰਟੀ 4 ਤੇ ਕਾਂਗਰਸ 3 ਸੀਟਾਂ ਉਤੇ ਚੋਣ ਲੜੇਗੀ। ‘ਆਪ’ ਨਵੀਂ ਦਿੱਲੀ, ਪੂਰਬ ਦਿੱਲੀ, ਪਛਮੀ ਦਿੱਲੀ ਤੇ ਦੱਖਣ ਦਿੱਲੀ ਸੀਟ ‘ਤੇ ਚੋਣ ਲੜੇਗੀ ਜਦੋਂ ਕਿ ਕਾਂਗਰਸ ਚਾਂਦਨੀ ਚੌਕ, ਨਾਰਥ ਈਸਟ ਤੇ ਨਾਰਥ ਵੈਸਟ ਸੀਟ ‘ਤੇ ਚੋਣ ਲੜੇਗੀ। ਗਠਜੋੜ ਵਿਚ ਸੀਟਾਂ ਦਾ ਐਲਾਨ ਕਰਦੇ ਹੋਏ ਆਮ ਆਦਮੀ ਪਾਰਟੀ ਨੇਤਾ ਸੰਦੀਪ ਪਾਠਕ ਨੇ ਕਿਹਾ ਕਿ ਇਸ ਚੋਣ ਨੂੰ INDIA ਲੜੇਗੀ। ਅਸੀਂ ਇਕੱਠੇ ਚੋਣ ਲੜਾਂਗੇ। ਭਾਜਪਾ ਨੇ ਜੋ ਰਣਨੀਤੀ ਬਣਾਈ ਸੀ, ਇਸ ਗਠਜੋੜ ਦੇ ਬਾਅਦ ਉਲਟਫੇਰ ਹੋ ਜਾਵੇਗਾ। ਅਸੀਂ ਇਹ ਚੋਣਾਂ ਜਿੱਤਾਂਗੇ।
ਇਹ ਵੀ ਪੜ੍ਹੋ : ਖਨੌਰੀ ਤੇ ਸ਼ੰਭੂ ਬਾਰਡਰ ‘ਤੇ ਅੱਜ ਕਿਸਾਨਾਂ ਦਾ ਕੈਂਡਲ ਮਾਰਚ, ‘ਦਿੱਲੀ ਚਲੋ ਮਾਰਚ’ ਦਾ ਫੈਸਲਾ 29 ਫਰਵਰੀ ਤੱਕ ਮੁਲਤਵੀ
ਇਸੇ ਤਰ੍ਹਾਂ ਗੁਜਰਾਤ ‘ਚ 26 ਸੀਟਾਂ ਵਿਚੋਂ 24 ਕਾਂਗਰਸ 2 ‘ਤੇ ਆਪ ਚੋਣ ਲੜੇਗੀ। ਹਰਿਆਣਾ ‘ਚ 10 ਸੀਟਾਂ ‘ਚੋਂ 9 ਸੀਟਾਂ ਤੇ ਕਾਂਗਰਸ ਤੇ 1 ਉਤੇ ‘ਆਪ’ ਚੋਣ ਲੜੇਗੀ। ਚੰਡੀਗੜ੍ਹ ਦੀ 1 ਸੀਟ ਤੇ ਕਾਂਗਰਸ ਤੇ ਗੋਆ ‘ਚ 2 ਸੀਟਾਂ ‘ਤੇ ਕਾਂਗਰਸ ਹੀ ਚੋਣ ਲੜੇਗੀ।
ਵੀਡੀਓ ਲਈ ਕਲਿੱਕ ਕਰੋ –