ਸੀਰਮ ਇੰਸਟੀਚਿਊਟ ਆਫ ਇੰਡੀਆ (SII) ਨੇ ਕੋਵਿਸ਼ੀਲਡ/ਕੋਵੈਕਸ ਦੀਆਂ 2 ਖੁਰਾਕਾਂ ਲੈਣ ਵਾਲੇ ਬਾਲਗਾਂ ਲਈ ਸਾਵਧਾਨੀ ਖੁਰਾਕ ਵਜੋਂ ਆਪਣੀ ਐਂਟੀ ਕੋਵਿਡ-19 ਵੈਕਸੀਨ ਕੋਵੈਕਸ ਲਾਂਚ ਕੀਤੀ ਹੈ। ਬੂਸਟਰ ਡੋਜ਼ ਦੇ ਤੌਰ ‘ਤੇ ਬਾਜ਼ਾਰ ‘ਚ ਲਾਂਚ ਕਰਨ ਲਈ ਭਾਰਤ ਦੇ ਡਰੱਗ ਰੈਗੂਲੇਟਰ ਤੋਂ ਮਨਜ਼ੂਰੀ ਮੰਗੀ ਹੈ।
SII ਦੇ ਸਰਕਾਰੀ ਅਤੇ ਰੈਗੂਲੇਟਰੀ ਮਾਮਲਿਆਂ ਦੇ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਵੱਲੋਂ 17 ਅਕਤੂਬਰ ਨੂੰ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਨੂੰ ਇੱਕ ਅਰਜ਼ੀ ਸੌਂਪੀ ਗਈ ਸੀ, ਜਿਸ ਵਿੱਚ ਕੋਵੈਕਸ ਦੀ ਇੱਕ ਬੂਸਟਰ ਵਾਲੀ ਖੁਰਾਕ ਸ਼ੁਰੂ ਕਰਨ ਦੀ ਮਨਜ਼ੂਰੀ ਲਈ ਬੇਨਤੀ ਕੀਤੀ ਗਈ ਸੀ। ਜਾਣਕਾਰੀ ਅਨੁਸਾਰ DCGI ਦੇ ਦਫਤਰ ਨੇ ਕੁਝ ਸਵਾਲ ਪੁੱਛੇ ਹਨ, ਜਿਨ੍ਹਾਂ ਦੇ ਜਵਾਬ ਭੇਜਣ ਦੇ ਨਾਲ-ਨਾਲ ਕੋਰੋਨਾ ਵਾਇਰਸ ਦੇ ਨਵੇਂ ਰੂਪ ਤੋਂ ਪੈਦਾ ਹੋਈ ਨਵੀਂ ਸਥਿਤੀ ਦਾ ਵੀ ਜ਼ਿਕਰ ਕੀਤਾ ਹੈ।
ਇਹ ਵੀ ਪੜ੍ਹੋ : Whatsapp ਨੇ ਭਾਰਤ ‘ਚ 37 ਲੱਖ ‘ਤੋਂ ਵੱਧ ਖਾਤੇ ਕੀਤੇ ਬੈਨ, ਜਾਣੋ ਵਜ੍ਹਾ
ਦੱਸ ਦੇਈਏ ਕਿ ਇਸ ‘ਤੋਂ ਪਹਿਲਾਂ ਵੀ DCGI ਨੇ ਜੂਨ ਵਿੱਚ 7 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਕੋਵੈਕਸ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਸੀ। ਇਸੇ ਤਰ੍ਹਾਂ, DCGI ਨੇ 28 ਦਸੰਬਰ, 2021 ਨੂੰ ਬਾਲਗਾਂ ਲਈ ਅਤੇ 9 ਮਾਰਚ ਨੂੰ 12 ਤੋਂ 17 ਸਾਲ ਦੀ ਉਮਰ ਦੇ ਕਿਸ਼ੋਰਾਂ ਲਈ ਕੋਵੈਕਸ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਸੀ। ਕੋਵੈਕਸ ਵੈਕਸੀਨ ਨੋਵਾਵੈਕਸ ਤੋਂ ਹਾਸਲ ਕੀਤੀ ਤਕਨਾਲੋਜੀ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: